RNI NEWS :- ਨਿਰੋਗ ਯੋਗ ਸੰਸਥਾ ਸ਼ਾਹਕੋਟ ’ਚ ਅਜ਼ਾਦੀ ਦਿਵਸ ਧੂਮ-ਧਾਮ ਨਾਲ ਮਨਾਇਆ

RNI NEWS :- ਨਿਰੋਗ ਯੋਗ ਸੰਸਥਾ ਸ਼ਾਹਕੋਟ ’ਚ ਅਜ਼ਾਦੀ ਦਿਵਸ ਧੂਮ-ਧਾਮ ਨਾਲ ਮਨਾਇਆ

ਸ਼ਾਹਕੋਟ :- 15 ਅਗਸਤ (ਏ.ਐੱਸ. ਸਚਦੇਵਾ/ਸਾਹਬੀ/ਅਮਨਪ੍ਰੀਤ ਸੋਨੂੰ)

ਨਿਰੋਗ ਯੋਗ ਸੰਸਥਾ ਸ਼ਾਹਕੋਟ ਵੱਲੋਂ ਠਾਕੁਰ ਦੁਆਰਾ ਦਿਵਿਆ ਯੋਗ ਆਸ਼ਰਮ ਨਵਾਂ ਕਿਲਾਂ ਰੋਡ ਸ਼ਾਹਕੋਟ ਵਿਖੇ 73ਵੇਂ ਸੁਤੰਤਰਤਾ ਦਿਵਸ ਸਬੰਧੀ ਸਮਾਗਮ ਕਰਵਾਇਆ ਗਿਆ। ਇਸ ਮੌਕੇ ਸ. ਪਿਆਰਾ ਸਿੰਘ ਡੀ.ਐੱਸ.ਪੀ. ਸ਼ਾਹਕੋਟ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਤਿਰੰਗਾ ਲਹਿਰਾਇਆ। ਇਸ ਮੌਕੇ ਉਨਾਂ ਆਪਣੇ ਸੰਬੋਧਨ ਵਿੱਚ ਕਿਹਾ ਕਿ ਅੱਜ ਜੋ ਅਸੀਂ ਸਾਰੇ ਅਜਾਦੀ ਦਾ ਨਿੱਘ ਮਾਣ ਰਹੇ ਹਾਂ, ਉਹ ਅਜ਼ਾਦੀ ਸਾਡੇ ਦੇਸ਼ ਦੇ ਮਹਾਨ ਸੂਰਬੀਰਾਂ ਨੇ ਆਪਣੀਆਂ ਜਾਨਾਂ ਨਿਸ਼ਾਵਰ ਕਰਕੇ ਦਿਵਾਈ ਹੈ। ਇਸ ਮੌਕੇ ਉਨਾਂ ਸਮੂਹ ਦੇਸ਼ ਵਾਸੀਆਂ ਨੂੰ ਸੁਤੰਤਰਤਾ ਦਿਵਸ ਦੀ ਵਧਾਈ ਦਿੱਤੀ ਅਤੇ ਸਾਰਿਆ ਨੂੰ ਸ਼ਹੀਦਾ ਦੇ ਸੁਪਨੇ ਸਾਕਾਰ ਕਰਨ ਲਈ ਉਤਸ਼ਾਹਿਤ ਕੀਤਾ। ਇਸ ਮੌਕੇ ਸਮੂਹ ਸਾਧਕਾਂ ਨੇ ਦੇਸ਼ ਭਗਤੀ ਦੇ ਗੀਤਾ ਤੇ ਭੰਗੜਾ ਪਾਕੇ ਅਜ਼ਾਦੀ ਦਿਵਸ ਦੀ ਖੁਸ਼ੀ ਦਾ ਇਜਹਾਰ ਕੀਤਾ। ਇਸ ਮੌਕੇ ਪ੍ਰਬੰਧਕਾਂ ਵੱਲੋਂ ਆਏ ਹੋਏ ਮਹਿਮਾਨਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਸਮਾਗਮ ਦੌਰਾਨ ਜਤਿੰਦਰਪਾਲ ਸਿੰਘ ਬੱਲਾ ਸਾਬਕਾ ਐੱਮ.ਸੀ. ਨੇ ਸਟੇਜ ਦੀ ਕਾਰਵਾਈ ਬਾਖੂਬੀ ਚਲਾਈ। ਇਸ ਮੌਕੇ ਸਮੂਹ ਸਾਧਕਾਂ ਨੂੰ ਲੱਡੂਆਂ ਅਤੇ ਦੇਸੀ ਚਾਹ ਦਾ ਅਤੁੱਟ ਲੰਗਰ ਵਰਤਾਇਆ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਤਰਸੇਮ ਮਿੱਤਲ ਸੂਬਾ ਕਮੇਟੀ ਮੈਂਬਰ ਬੀ.ਜ.ੇਪੀ., ਕਾਲਾ ਪਹਿਲਵਾਨ ਜਿਲ੍ਹਾਂ ਪ੍ਰਧਾਨ ਬੀ.ਜੇ.ਪੀ., ਸੰਜਮ ਮੈਸਨ ਮੰਡਲ ਪ੍ਰਧਾਨ, ਚਰਨ ਸਿੰਘ ਸਿੰਧੜ ਸਰਕਲ ਜਥੇਦਾਰ, ਗੁਲਜ਼ਾਰ ਸਿੰਘ ਥਿੰਦ ਐੱਮ.ਸੀ., ਪਵਨ ਅਗਰਵਾਲ ਐੱਮ.ਸੀ., ਪਵਨ ਪੁਰੀ ਸਾਬਕਾ ਪ੍ਰਧਾਨ, ਦਵਿੰਦਰ ਸਿੰਘ ਆਹਲੂਵਾਲੀਆ, ਤਰਸੇਮ ਅਗਰਵਾਲ ਸੀ.ਏ., ਰਤਨ ਸਿੰਘ ਰੱਖੜਾ, ਦੇਵ ਰਾਜ ਸ਼ਰਮਾ, ਸੀਤਾ ਰਾਮ ਠਾਕੁਰ, ਹਰਪਾਲ ਮੈਸਨ, ਪਰਮਜੀਤ ਸਿੰਘ ਸੁਖੀਜਾ, ਚਰਨਜੀਤ ਅਰੋੜਾ, ਕੁਲਦੀਪ ਸਿੰਘ, ਭਜਨ ਸਿੰਘ, ਮਿਲਾਪ ਸਿੰਘ ਪਠਾਨੀਆ, ਡਾ. ਜਗਦੀਸ਼ ਗੋਇਲ, ਰਣਧੀਰ ਸਿੰਘ ਰਾਣਾ, ਅਨਵਰ ਘਈ ਸਾਬਕਾ ਐੱਮ.ਸੀ., ਨਿਰਮਲ ਸਿੰਘ ਸੌਖੀ, ਹਰਭਜਨ ਸਿੰਘ ਜੱਸਲ, ਬਲਕਾਰ ਸਿੰਘ ਚੱਠਾ ਸਾਬਕਾ ਮੈਂਬਰ ਜਿਲ੍ਹਾਂ ਪ੍ਰੀਸ਼ਦ, ਮਾ. ਕੁਲਜੀਤ ਸਿੰਘ, ਰਾਕੇਸ਼ ਸ਼ਰਮਾ ਸੀ.ਐੱਚ.ਟੀ., ਸੁਰਿੰਦਰ ਸੋਬਤੀ, ਰਾਹੁਲ ਕੌਸ਼ਲ, ਸੰਜੀਵ ਸੋਬਤੀ, ਬਲਜਿੰਦਰ ਸਿੰਘ ਖਿੰਡਾ, ਰਮੇਸ਼ ਅਗਰਵਾਲ, ਸੰਜੀਵ ਪੁਰੀ, ਮਾ. ਰਮਨ ਗੁਪਤਾ, ਹਰਭਜਨ ਸਿੰਘ ਗੋਲਰ, ਬੱਲੂ ਪਟਵਾਰੀ ਆਦਿ ਹਾਜ਼ਰ ਸਨ

Leave a Reply

Your email address will not be published. Required fields are marked *