RNI NEWS-ਨੂਰਮਹਿਲ ਦੀ ਪੁਲਿਸ ਵੱਲੋ 01 ਪਿਸਟਲ 32 ਬੋਰ ਸਮੇਤ 02 ਜ਼ਿੰਦਾ ਰੌਂਦ ਸਮੇਤ 1 ਕਾਬੂ 


RNI NEWS-ਨੂਰਮਹਿਲ ਦੀ ਪੁਲਿਸ ਵੱਲੋ 01 ਪਿਸਟਲ 32 ਬੋਰ ਸਮੇਤ 02 ਜ਼ਿੰਦਾ ਰੌਂਦ ਸਮੇਤ 1 ਕਾਬੂ 

ਨੂਰਮਹਿਲ (ਦਲਵਿੰਦਰ ਸੋਹਲ/ਜਸਕੀਰਤ ਰਾਜਾ/ਰਾਮ ਮੂਰਤੀ) ਜਿਲ੍ਹਾ ਜਲੰਧਰ ਦਿਹਾਤੀ ਦੇ ਥਾਣਾ ਨੂਰਮਹਿਲ ਦੀ ਪੁਲਿਸ ਵੱਲੋ 01 ਪਿਸਟਲ 32 ਬੋਰ ਸਮੇਤ 02 ਜ਼ਿੰਦਾ 7.65 MM ਮਾਰਕ ਸੂਦਾ KF ਸਵਿਫਟ ਕਾਰ ਨੰਬਰੀ PB-10-DE-2345 ਰੰਗ ਚਿੱਟਾ ਸਮੇਤ ਇੱਕ ਦੋਸ਼ੀ ਨੂੰ ਕਾਬੂ ਕੀਤਾ ਡਾ : ਸੰਦੀਪ ਕੁਮਾਰ ਗਰਗ ਆਈਪੀਐਸ ਸੀਨੀਅਰ ਪੁਲਿਸ ਕਪਤਾਨ ਜਲੰਧਰ (ਦਿਹਾਤੀ) ਜੀ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਸ੍ਰੀ ਮਨਪ੍ਰੀਤ ਸਿੰਘ ਢਿੱਲੋ ਪੀਪੀਐਸ ਪੁਲਿਸ ਕਪਤਾਨ (ਇੰਨਵੈਸਟੀਗੇਸ਼ਨ) ਜਲੰਧਰ ਦਿਹਾਤੀ ਅਤੇ ਸ੍ਰੀ ਸਰਬਜੀਤ ਰਾਏ ਡੀਐਸਪੀ ਸਾਹਿਬ ਸ਼ਪੈਸਲ ਬਾਂਚ ਜਲੰਧਰ ਦਿਹਾਤੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਇੰਸਪੈਕਟਰ ਗੁਰਿੰਦਰਜੀਤ ਸਿੰਘ ਨਾਗਰਾ ਮੁੱਖ ਅਫਸਰ ਥਾਣਾ ਨੂਰਮਹਿਲ ਦੀ ਪੁਲਿਸ ਪਾਰਟੀ ਨੇ 01 ਪਿਸਟਲ ਸਮੇਤ 12 ਗੇਂਦ ਜ਼ਿੰਦਾ 7.65 MM ਮਾਰਕ ਸ਼ੁਦਾ K.F ਸਵਿਫਟ ਕਾਰ ਨੰਬਰੀ PB-10-DE-2345 ਰੰਗ ਚਿੱਟਾ ਸਮੇਤ ਇੱਕ ਦੋਸ਼ੀ ਨੂੰ ਕਾਬੂ ਕਰਕੇ ਵੱਡੀ ਸਫਲਤਾ ਹਾਸਿਲ ਕੀਤੀ ਹੈ ਸ੍ਰੀ ਸਰਬਜੀਤ ਰਾਏ ਪੀਪੀਐਸ ਉਪ ਪੁਲਿਸ ਕਪਤਾਨ ਸ਼ਪੈਸਲ ਬਾਂਚ ਜਲੰਧਰ ਦਿਹਾਤੀ ਜੀ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਿਤੀ 04.01.2021 ਨੂੰ ਏਐਸਆਈ ਪ੍ਰੇਮ ਚੰਦ ਨੇ ਸਮੇਤ ਪੁਲਿਸ ਪਾਰਟੀ ਪਿੰਡ ਚੀਮਾ ਕਲਾਂ ਦੇ ਗੇਟ ਨਜਦੀਕ ਨਾਕਾਬੰਦੀ ਕੀਤੀ ਸੀ ਕਿ ਏਐਸਆਈ ਪ੍ਰੇਮ ਚੰਦ ਥਾਣਾ ਨੂਰਮਹਿਲ ਨੂੰ ਗੁਪਤ ਸੂਚਨਾ ਮਿਲੀ ਕਿ ਸਤਵਿੰਦਰ ਸਿੰਘ ਪੁੱਤਰ ਕੁਲਵਿੰਦਰ ਸਿੰਘ ਵਾਸੀ ਪਿੰਡ ਰੁੜਕੀ ਥਾਣਾ ਗੁਰਾਇਆ ਜਿਲ੍ਹਾ ਜਲੰਧਰ ਫਿਲੌਰ ਸਾਈਡ ਦੀ ਤਰਫੋਂ ਆਪਣੀ ਸਵਿਫਟ ਕਾਰ ਨੰਬਰੀ PB-10-DE-2345 ਰੰਗ ਚਿੱਟਾ ਪਰ ਸਵਾਰ ਹੋ ਕੇ ਨੂਰਮਹਿਲ ਦੀ ਤਰਫ ਆ ਰਿਹਾ ਹੈ , ਜਿਸ ਦੇ ਪਾਸ ਇੱਕ ਪਿਸਟਲ ਨਜਾਇਜ ਰੱਖਿਆ ਹੋਇਆ ਹੈ ਜਿਸਤੇ ਏਐਸਆਈ ਪ੍ਰੇਮ ਚੰਦ ਨੇ ਆਪਣੀ ਪੁਲਿਸ ਪਾਰਟੀ ਨਾਲ ਪਿੰਡ ਬੱਸ ਅੱਡਾ ਸਾਗਰਪੁਰ ਪੁੱਜ ਕੇ ਨਾਕਾਬੰਦੀ ਕੀਤੀ ਤਾਂ ਫਿਲੌਰ ਦੀ ਤਰਫੋਂ ਗੱਡੀ ਨੰਬਰੀ PB-10-DE-2345 ਸਵਿੱਫਟ ਕਾਰ ਨੂੰ ਰੁਕਣ ਦਾ ਇਸ਼ਾਰਾ ਕੀਤਾ ਪਰ ਕਾਰ ਸਵਾਰ ਨੇ ਮੌਕਾ ਤੋਂ ਗੱਡੀ ਭਜਾਉਣ ਦੀ ਕੋਸ਼ਿਸ ਕੀਤੀ ਤਾਂ ਏ.ਐਸ.ਆਈ ਪ੍ਰੇਮ ਚੰਦ ਨੇ ਪ੍ਰਾਈਵੇਟ ਗੱਡੀ ਮਗਰ ਲਗਾ ਕੇ ਕਾਰ ਸਵਾਰ ਨੂੰ ਕਾਬੂ ਕਰਕੇ ਸਤਵਿੰਦਰ ਸਿੰਘ ਦੀ ਗੱਡੀ ਦੀ ਤਲਾਸ਼ੀ ਲਈ ਤਾਂ ਗੱਡੀ ਦੇ ਡੈਸ਼ ਬੋਰਡ ਵਿੱਚੋਂ ਇੱਕ ਮੋਮੀ ਲਿਫਾਫੇ ਵਿੱਚ ਲਪੇਟਿਆ ਹੋਇਆ ਇੱਕ ਪਿਸਟਲ ਸਮੇਤ 02 ਗੇਂਦ ਜ਼ਿੰਦਾ 7.65 MM ਮਾਰਕ ਸ਼ੁਦਾ K. ਬਾਮਦ ਹੋਇਆ ਜਿਸ ਤੇ ਦੋਸ਼ੀ ਉਕਤ ਦੇ ਖਿਲਾਫ ਮੁਕੱਦਮਾ ਨੰਬਰ 02 ਮਿਤੀ 04.01.2021 ਅ/ਧ 25-54-59 Arms Act ਥਾਣਾ ਨੂਰਮਹਿਲ ਦਰਜ ਰਜਿਸਟਰ ਕਰਕੇ ਗ੍ਰਿਫਤਾਰ ਕੀਤਾ ਗਿਆ ਹੈ ਦੋਸ਼ੀ ਦੀ ਡੂੰਘਾਈ ਨਾਲ ਪੁੱਛ-ਗਿੱਛ ਕੀਤੀ ਜਾ ਰਹੀ ਹੈ ਅਤੇ ਹੋਰ ਵੀ ਖੁਲਸੇ ਹੋਣ ਦੀ ਸੰਭਵਨਾ ਹੈ ਦੌਰਾਨੇ ਪੁੱਛ-ਗਿੱਛ ਦੋਸ਼ੀ ਸਤਵਿੰਦਰ ਸਿੰਘ ਨੇ ਆਪਣੀ ਪੁੱਛ-ਗਿੱਛ ਦੌਰਾਨ ਦੱਸਿਆ ਕਿ ਉਸ ਨੇ ਇਹ ਪਿਸਟਲ ਅਤੇ ਰੌਦ ਕਿਸੇ ਨਾ-ਮਲੂਮ ਵਿਅਕਤੀ ਪਾਸੋਂ 40 ਹਜਾਰ ਰੁਪਏ ਵਿੱਚ 06 ਮਹੀਨੇ ਪਹਿਲਾਂ ਖਰੀਦ ਕੀਤਾ ਸੀ

ਬ੍ਰਾਮਦਗੀ : 1. ਪਿਸਤੌਲ 32 ਬੋਰ = 01

2 ) ਰੌਂਦ 7.65 MM ਜਿੰਦਾ = 02

Leave a Reply

Your email address will not be published. Required fields are marked *