RNI NEWS :- ਨੂਰਮਹਿਲ ਪੁਲਿਸ ਨੇ ਗਸ਼ਤ ਦੌਰਾਨ ਨਸ਼ੀਲੇ ਪਦਾਰਥਾਂ ਦੀ ਸਪਲਾਈ ਕਰਨ ਜਾਂ ਰਹੇ ਇੱਕ ਜੋੜੇ ਨੂੰ ਕੀਤਾ ਕਾਬੂ

RNI NEWS :- ਨੂਰਮਹਿਲ ਪੁਲਿਸ ਨੇ ਗਸ਼ਤ ਦੌਰਾਨ ਨਸ਼ੀਲੇ ਪਦਾਰਥਾਂ ਦੀ ਸਪਲਾਈ ਕਰਨ ਜਾਂ ਰਹੇ ਇੱਕ ਜੋੜੇ ਨੂੰ ਕੀਤਾ ਕਾਬੂ

ਨੂਰਮਹਿਲ :- ਅਵਤਾਰ ਚੰਦ/ਪਾਰਸ ਨਈਅਰ

ਨੂਰਮਹਿਲ ਪੁਲਿਸ ਨੇ ਗਸ਼ਤ ਦੌਰਾਨ ਨਸ਼ੀਲੇ ਪਦਾਰਥਾਂ ਦੀ ਸਪਲਾਈ ਕਰਨ ਜਾਂ ਰਹੇ ਇੱਕ ਜੋੜੇ ਨੂੰ ਕੀਤਾ ਕਾਬੂ ਗਸ਼ਤ ਦੌਰਾਨ ਰੁੜਕਾ ਰੋਡ ‘ਤੇ ਸਥਿਤ ਪੁੱਲ ਨੇੜੇ ਇੱਕ ਨੌਜਵਾਨ ਮੋਟਰਸਾਈਕਲ ‘ਤੇ ਆ ਰਿਹਾ ਸੀ ਜਿਸ ਦੇ ਪਿੱਛੇ ਇੱਕ ਔਰਤ ਬੈਠੀ ਹੋਈ ਸੀ ਬਾਈਕ ਨੰ, (ਪੀ ਬੀ 08ਈ ਈ 4200) ਸਪਲੈਂਡਰ ਤੇ ਆਉਦੇ ਦਿਖਾਈ ਦਿੱਤੇ ਜੋ ਕਿ ਪੁਲਿਸ ਪਾਰਟੀ ਨੂੰ ਦੇਖ ਕੇ ਘਬਰਾ ਗਏ ਅਤੇ ਇਹਨਾਂ ਨੇ ਪਿੱਛੇ ਮੁੜਨ ਦੀ ਕੀਤੀ ਅਤੇ ਆਪਣੀ ਜੇਬ ਵਿੱਚੋਂ ਇੱਕ ਮੋਮੀ ਲਿਫਾਫਾ ਕਾਲੇ ਰੰਗ ਦਾ ਸੁੱਟ ਦਿੱਤਾ ਸੜਕ ਕਿਨਾਰੇ ਜਿਸ ਨੂੰ ਮੁਲਾਜ਼ਮਾਂ ਨੇ ਦੇਖ ਲਿਆ ਅਤੇ ਇਹਨਾਂ ਨੂੰ ਕਾਬੂ ਕਰ ਲਿਆ ਨਾਮ ਪਤਾ ਪੁੱਛਿਆ ਤਾਂ ਚਾਲਕ ਨੇ ਆਪਣਾ ਨਾਂ ਵਿਜੇ ਕੁਮਾਰ ਲੱਡੂ ਪੁੱਤਰ ਲੇਟ ਜਗਦੇਵ ਸਿੰਘ ਵਾਸੀ ਮਕਾਨ ਨੰਬਰ 50 ਨਿਊ ਹਰਦਿਆਲ ਨਗਰ ਸ਼ੇਖੇ ਪਿੰਡ ਜਲੰਧਰ ਅਤੇ ਪਿੱਛੇ ਬੈਠੀ ਅੌਰਤ ਨੇ ਆਪਣਾ ਨਾਂ ਕੁਲਵਿੰਦਰ ਕੌਰ ਪਤਨੀ ਲੇਟ ਮੇਜਰ ਸਿੰਘ ਵਾਸੀ ਕੰਦੋਲਾ ਖੁਰਦ ਥਾਣਾ ਬਿਲਗਾ ਦੱਸਿਆ ਅਤੇ ਸੁੱਟੇ ਗਏ ਲਿਫਾਫੇ ਵਿੱਚ ਇਹਨਾਂ ਨੇ ਨਸ਼ੀਲੀਆਂ ਗੋਲੀਆਂ ਅਤੇ ਹੈਰੋਇਨ ਪਾਈ ਹੋਈ ਸੀ ਜੋ ਇਹ ਇਨਾ ਮੁਤਾਬਕ ਇਹ ਆਪਣੇ ਗ੍ਰਾਹਕਾਂ ਨੂੰ ਸਪਲਾਈ ਕਰਨ ਜਾਂ ਰਹੇ ਸਨ ਇਹਨਾਂ ਦੋਹਾਂ ਦੇ ਖਿਲਾਫ ਜੁਰਮ 21/22-61-85 ਐਨ ਡੀ ਪੀ ਐਸ ਐਕਟ ਦੇ ਅਧੀਨ ਕੇਸ ਦਰਜ ਕੀਤਾ ਗਿਆ ਹੈ ਐਸ ਐਚ ਓ ਨੂਰਮਹਿਲ ਹਰਦੀਪ ਸਿੰਘ ਮਾਨ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਹੁਕਮਾਂ ਅਨੁਸਾਰ ਕਿਸੇ ਵੀ ਸਮੱਗਲਰ ਨੂੰ ਵਖਸ਼ਿਆ ਨਹੀ ਜਾਏਗਾ ਅਤੇ ਥਾਣੇ ਦੀ ਹੱਦ ਅੰਦਰ ਅਮਨ ਕਾਨੂੰਨ ਦੀ ਉਲੰਘਣਾ ਨਹੀਂ ਹੋਣ ਦਿੱਤੀ ਜਾਵੇਗੀ ਇਸ ਮੌਕੇ ਥਾਣਾ ਮੁਖੀ ਤੋਂ ਇਲਾਵਾ ਏ ਐਸ ਆਈ ਵਰਿੰਦਰ ਮੋਹਨ ਸਿੰਘ ਵੀ ਹਾਜ਼ਰ ਸਨ ਅਤੇ ਲੇਡੀ ਮੁਲਾਜ਼ਮ ਊਸ਼ਾ ਰਾਣੀ ਵੀ ਮੌਜੂਦ ਸਨ।

Leave a Reply

Your email address will not be published. Required fields are marked *