RNI NEWS-ਨੂਰਮਹਿਲ ਮੰਡੀ ਰੋਡ ਟੈਂਟ ਦੀ ਦੁਕਾਨ ਅੱਗਿਓਂ ਮੋਟਰਸਾਈਕਲ ਚੋਰੀ


RNI NEWS-ਨੂਰਮਹਿਲ ਮੰਡੀ ਰੋਡ ਟੈਂਟ ਦੀ ਦੁਕਾਨ ਅੱਗਿਓਂ ਮੋਟਰਸਾਈਕਲ ਚੋਰੀ

ਨੂਰਮਹਿਲ 29 ਦਸੰਬਰ (ਰਾਮ ਮੂਰਤੀ ਕੋਟੀਆ)

ਨੂਰਮਹਿਲ ਮੰਡੀ ਰੋਡ ਟੈਂਟ ਦੀ ਦੁਕਾਨ ਅੱਗਿਓਂ ਮੋਟਰਸਾਈਕਲ ਚੋਰੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਜਾਣਕਾਰੀ ਦਿੰਦਿਆਂ ਹਰਜਿੰਦਰ ਪਾਲ ਵਾਸੀ ਭੰਡਾਲ ਹਿੰਮਤ ਨੇ ਦੱਸਿਆ ਕੇ ਮੇਰੀ ਟੈਂਟ ਦੀ ਦੁਕਾਨ ਮੰਡੀ ਰੋਡ ਤੇ ਬੱਸ ਅੱਡੇ ਦੇ ਨਜਦੀਕ ਹੈ 24 ਦਸੰਬਰ ਨੂੰ ਹਰ ਰੋਜ ਦੀ ਤਰਾ ਮੈ ਸਵੇਰੇ 9 ਵਜੇ ਆਪਣੀ ਦੁਕਾਨ ਤੇ ਗਿਆ ਮੋਟਰਸਾਈਕਲ ਹਰ ਰੋਜ ਤਰਾਂ ਦੁਕਾਨ ਅੱਗੇ ਖੜਾ ਕਰਕੇ ਖੋਲ ਕੇ ਆਪਣੇ ਕੰਮਕਾਜ ਵਿੱਚ ਰੁੱਝ ਗਿਆ ਸ਼ਾਮੀ ਦੁਕਾਨ ਬੰਦ ਕਰਕੇ ਆਪਣੇ ਘਰ ਨੂੰ ਜਾਣ ਦੀ ਤਿਆਰੀ ਕੀਤੀ ਮੋਟਰਸਾਈਕਲ ਦੇਖਿਆ ਤਾ ਉਸ ਜਗ੍ਹਾ ਤੇ ਮੋਟਰਸਾਈਕਲ ਨਹੀ ਸੀ ਆਸੇਪਾਸੇ ਦੇਖਿਆ ਤਾ ਮੋਟਰਸਾਈਕਲ ਨਹੀ ਮਿਲਿਆ ਪਤਾ ਚੱਲਿਆ ਕਿ ਮੋਟਰਸਾਈਕਲ ਚੋਰੀ ਹੋ ਚੁੱਕਾ ਸੀ ਨੂਰਮਹਿਲ ਪੁਲਿਸ ਨੂੰ ਇਸ ਚੋਰੀ ਸਬੰਧੀ ਸੂਚਿਤ ਕਰ ਦਿੱਤਾ ਗਿਆ ਹੈ

Leave a Reply

Your email address will not be published. Required fields are marked *