RNI NEWS :- ਪਿੰਡ ਆਲੋਵਾਲ ਕੋਲ ਬਣੇ ਫਲਾਈਓਵਰ ਦੇ ਨਾਲ ਬਣੀ ਵੇਸਟ ਵਾਟਰ ਡਰੇਨ ਟੁੱਟੀ ਵਾਪਰ ਸਕਦਾ ਵਡਾ ਹਾਦਸਾ – ਸਵਰਨ ਸਿੰਘ ਸੱਗੂ

RNI NEWS :- ਪਿੰਡ ਆਲੋਵਾਲ ਕੋਲ ਬਣੇ ਫਲਾਈਓਵਰ ਦੇ ਨਾਲ ਬਣੀ ਵੇਸਟ ਵਾਟਰ ਡਰੇਨ ਟੁੱਟਣ ਕਾਰਨ ਵਾਪਰ ਸਕਦਾ ਵਡਾ ਹਾਦਸਾ – ਸਵਰਨ ਸਿੰਘ ਸੱਗੂ

ਨਕੋਦਰ :- ਸੁਖਵਿੰਦਰ ਸੋਹਲ/ਗੁਰਮੀਤ ਬਿੱਲਾ ਨਵਾਬ 

ਜਲੰਧਰ ਹਾਈਵੇਅ ਤੇ ਪਿੰਡ ਆਲੋਵਾਲ ਦੇ ਕੋਲ ਬਣੇ ਫਲਾਈਓਵਰ ਦੇ ਦੋਨੋਂ ਪਾਸੇ ਸਰਵਿਸ ਲਾਈਨ ਦੇ ਨਾਲ ਨਾਲ ਬਣੀ ਵੇਸਟ ਵਾਟਰ ਡਰੇਨ ਪਿਛਲੇ ਕਈ ਮਹੀਨਿਆਂ ਤੋਂ ਮਾੜੇ ਮਟੀਰੀਅਲ ਕਾਰਨ ਟੁੱਟੀ ਪਈ ਹੈ ਜਿਸ ਨੂੰ ਕਈ ਵਾਰ ਰਿਪੇਅਰ ਕੀਤਾ ਗਿਆ ਹੈ ਪਰ ਹੁਣ ਤਾਂ ਹਾਲਾਤ ਇਹ ਹਨ ਕਿ ਕਰਮਚਾਰੀਆਂ ਵੱਲੋਂ ਇਸ ਨੂੰ ਰਿਪੇਅਰ ਕਰਨ ਦੀ ਬਜਾਏ ਕਈ ਦਿਨਾਂ ਤੋਂ ਖੁੱਲ੍ਹਾ ਹੀ ਛੱਡ ਦਿੱਤਾ ਗਿਆ ਹੈ ਜਿਸ ਕਾਰਨ ਜਲੰਧਰ ਰੋਡ ਤੋਂ ਨਕੋਦਰ ਅਾਉਣ ਵਾਲੇ ਵੱਡੇ ਵਾਹਨ ਜਿਵੇਂ ਕਿ ਬੱਸਾਂ ਟਰੱਕ ਅਤੇ ਗੱਡੀਆਂ ਵਾਲੇ ਤੇਜ਼ ਰਫ਼ਤਾਰ ਨਾਲ ਆ ਰਹੇ ਹਨ ਨਾਲ਼ ਕੋਈ ਵੀ ਵੱਡਾ ਹਾਦਸਾ ਹੋ ਸਕਦਾ ਹੈ ਇਸ ਮਾਮਲੇ ਵਿੱਚ ਉੱਘੇ ਸਮਾਜ ਸੇਵਕ ਅਤੇ ਆਰਐੱਨਆਈ ਨਿਊਜ਼ ਇੰਟਰਨੈਸ਼ਨਲ ਚੈਨਲ ਦੇ ਡਾਇਰੈਕਟਰ ਸਵਰਨ ਸਿੰਘ ਸੱਗੂ ਵੱਲੋਂ ਮੌਕੇ ਦਾ ਜਾਇਜ਼ਾ ਲਿਆ ਗਿਆ ਉਨ੍ਹਾਂ ਨੇ ਪਟੇਲ ਕੰਪਨੀ ਨੂੰ ਤਾੜਨਾ ਕਰਦਿਆਂ ਕਿਹਾ ਕਿ ਇਸ ਨੂੰ ਵਧੀਆ ਮਟੀਰੀਅਲ ਲਗਾ ਕੇ ਜਲਦ ਤੋਂ ਜਲਦ ਕੰਪਲੀਟ ਕੀਤਾ ਜਾਵੇਅਗਰ ਇਸ ਖੁੱਲ੍ਹੇ ਵੇਸਟ ਵਾਟਰ ਡਰੇਨ ਕਾਰਨ ਕੋਈ ਵੀ ਹਾਦਸਾ ਵਾਪਰਦਾ ਹੈ ਤਾਂ ਇਸ ਦੀ ਜ਼ਿੰਮੇਵਾਰੀ ਹਾੲੀਵੇ ਬਣਾਓੁਣ ਵਾਲ਼ੀ ਕੰਪਨੀ ਦੀ ਹੋਵੇਗੀ

Leave a Reply

Your email address will not be published. Required fields are marked *