RNI NEWS :- ਪਿੰਡ ਜੰਡਿਆਲਾ ਮੰਜਕੀ ਗੁਰੂ ਰਵਿਦਾਸ ਭਾਈਚਾਰੇ ਵੱਲੋਂ ਪੂਰਾ ਦਿਨ ਬੰਦ ਕੀਤਾ ਗਿਆ।

RNI NEWS :- ਪਿੰਡ ਜੰਡਿਆਲਾ ਮੰਜਕੀ ਗੁਰੂ ਰਵਿਦਾਸ ਭਾਈਚਾਰੇ ਵੱਲੋਂ ਪੂਰਾ ਦਿਨ ਬੰਦ ਕੀਤਾ ਗਿਆ।

ਨੂਰਮਹਿਲ :- (ਅਵਤਾਰ ਚੰਦ)

ਦਿੱਲੀ ਤੁਗਲਕਾਬਾਦ ਦਾ ਸ੍ਰੀ ਗੁਰੂ ਰਵਿਦਾਸ ਮੰਦਿਰ ਢਾਹੇ ਜਾਣ ਤੋਂ ਬਾਅਦ ਅੱਜ ਪੂਰੇ ਪੰਜਾਬ ਵਿਚ ਰਵਿਦਾਸ ਭਾਈਚਾਰੇ ਵਲੋਂ ਬੰਦ ਦੇ ਸੱਦੇ ਮੌਕੇ ਥਾਂ ਥਾਂ ਤੇ ਸ਼ਾਤਮਈ।। ਢੱਗ ਨਾਲ ਰੋਸ ਪ੍ਰਦਰਸ਼ਨ ਕੀਤਾ ਗਿਆ । ਜਿਥੇ ਦਲਿਤ ਭਾਈਚਾਰਾ ਤੇ ਸਿੱਖ ਜਥੇਬੰਦੀਆਂ ਰਲਕੇ ਹਰ ਵਾਰ ਦੀ ਤਰਾਂ ਇਸ ਵਾਰ ਵੀ ਇਸ ਬੰਦ ਵਿਚ ਹਿੱਸਾ ਪਾਇਆ ਜੰਡਿਆਲਾ ਇੱਕ ਇੱਕੋ ਇੱਕ ਅਜਿਹਾ ਕਸਬਾ ਹੈ ਜਿਥੇ ਸਿੱਖ-ਦਲਿਤ ਤੇ ਮੁਸਲਮਾਨ ਭਾਈਚਾਰੇ ਦੇ ਭਾਈ ਚਾਰਕ ਸਾਂਝ ਦਾ ਸਬੂਤ ਦਿੱਤਾ।ਇਸ ਮੋਕੇ ਤੇ ਬੋਲਦਿਆਂ ਪ੍ਰਧਾਨ ਸੋਡੀ ਖੋਸਲਾ ਕਿਹਾ ਕਿ ਡੀਡੀਏ ਵੱਲੋਂ ਨਾ ਸਿਰਫ ਇਸ ਮੰਦਿਰ ਨੂੰ ਤੋੜਿਆ ਗਿਆ, ਸਗੋਂ ਜ਼ਮੀਨ ਉੱਤੇ ਕਬਜ਼ਾ ਕਰਨ ਲਈ ਸ੍ਰੀ ਗੁਰੂ ਰਵੀਦਾਸ ਜੀ ਦੀ ਮੂਰਤੀ ਨੂੰ ਵੀ ਜਬਦਰਸਤੀ ਉੱਥੋਂ ਹਟਾ ਦਿੱਤਾ ਗਿਆ ਅਤੇ ਮੰਦਿਰ ਦੇ ਸੇਵਾਦਾਰ ਨੂੰ ਬੰਦੀ ਬਣਾ ਲਿਆ ਗਿਆ।ਸਰਪੰਚ ਮੱਖਣ ਪੱਲਣ ਨੇ ਕਿਹਾ ਕਿ ਇਸ ਗੱਲ ਉੱਤੇ ਹੈਰਾਨੀ ਅਤੇ ਅਫਸੋਸ ਪ੍ਰਗਟ ਕੀਤਾ ਕਿ ਸਾਸ਼ਕ ਸਿਕੰਦਰ ਲੋਧੀ ਦੁਆਰਾ ਦਿੱਤੀ ਜਿਸ ਜ਼ਮੀਨ ਉੱਤੇ ਇਹ ਇਤਿਹਾਸਕ ਮੰਦਿਰ ਬਣਿਆ ਸੀ, ਉਸ ਦੀ ਪੁਸ਼ਟੀ ਮਾਲ ਵਿਭਾਗ ਦੇ ਰਿਕਾਰਡ ਵੀ ਕਰਦੇ ਹਨ ਕਿ ਇਹ ਜ਼ਮੀਨ ਰਵੀਦਾਸ ਭਾਈਚਾਰੇ ਦੀ ਹੈ। ਇਸ ਮੌਕੇ ਤੇ ਵੱਖ ਵੱਖ ਜੱਥੇ ਬੰਦਿਆਂ ਦੇ ਆਗੂ ਹਾਜਰ ਹੋਏ ।।ਸਰਪੰਚ ਮੱਖਣ ਪੱਲਣ ,ਬਲਕਾਰ ਸਿੰਘ ਪੰਚਾਇਤ ਮੈਂਬਰ,ਮਲਕੀਤ ਸਿੰਘ ਕਿੱਤੀ ਮੈਂਬਰ ਪੰਚਾਇਤ, ਸੁਰਜੀਤ ਸਿੰਘ ਧਾਪਰ ,ਸੋਡੀ ਖੋਸਲਾ ਪ੍ਰਧਾਨ ,ਸਰਧਾ ਰਾਮ ਬੰਧਨ, ਜਸਪਾਲ ਸਿੰਦੀ ,ਲੁਭਾਇਆ ਰਾਮ,ਕਮਲਜੀਤ ਗਿੱਲ, ਜੱਥੇਦਾਰ ਸੁਖਬੀਰ ਸਿੰਘ,ਸਰਦਾਰ ਅਮਰੀਕ ਸਿੰਘ, ਓਮ ਪ੍ਰਕਾਸ਼ ਸੱਗੂ ਬਹਾਦਰ ਲਾਲ ,ਜਸਵੀਰ ਸਿੰਘ ਆਲ।ਕਮੇਟੀ ਮਹਿੰਦਰ ਪਾਲ ਬਜੂਹਾ.ਸੁਖਬੀਰ ਸਲਾਰ ਪੁਰ ।ਮਾਸਟਰ ਬਲਵੀਰ ਭੱਟੀ ਹਾਜਰ ਸਨ

Leave a Reply

Your email address will not be published. Required fields are marked *