RNI NEWS-ਪਿੰਡ ਫਰਵਾਲਾ ਵਿਖੇ ਸੂਬਾ ਸਰਕਾਰ ਵੱਲੋਂ ਸਮਾਰਟ ਵਿਲੇਜ ਮੁਹਿੰਮ ਦੀ ਦੂਜੇ ਪੜਾਅ ਦੀ ਡਿਜੀਟਲ ਤਰੀਕੇ ਨਾਲ ਸ਼ੁਰੂਆਤ


RNI NEWS-ਪਿੰਡ ਫਰਵਾਲਾ ਵਿਖੇ ਸੂਬਾ ਸਰਕਾਰ ਵੱਲੋਂ ਸਮਾਰਟ ਵਿਲੇਜ ਮੁਹਿੰਮ ਦੀ ਦੂਜੇ ਪੜਾਅ ਦੀ ਡਿਜੀਟਲ ਤਰੀਕੇ ਨਾਲ ਸ਼ੁਰੂਆਤ

ਨੂਰਮਹਿਲ 19 ਅਕਤੂਬਰ (ਰਾਮ ਮੂਰਤੀ ਕੋਟੀਆ)

ਸਥਾਨਕ ਪਿੰਡ ਫਰਵਾਲਾ ਵਿਖੇ ਸੂਬਾ ਸਰਕਾਰ ਵੱਲੋਂ ਸਮਾਰਟ ਵਿਲੇਜ ਮੁਹਿੰਮ ਦੀ ਦੂਜੇ ਪੜਾਅ ਦੀ ਡਿਜੀਟਲ ਤਰੀਕੇ ਨਾਲ ਸ਼ੁਰੂਆਤ ਕਰਕੇ ਵਿਸਥਾਰ ਨਾਲ ਆਨਲਾਈਨ ਜਾਣਕਾਰੀ ਦਿੱਤੀ ਇਸ ਮੌਕੇ ਅਮਨਦੀਪ ਸਿੰਘ ਫਰਵਾਲਾ ਮੈਂਬਰ ਜਿਲਾਂ ਪਰੀਸ਼ਤ ਨੇ ਸਰਕਾਰ ਵਲੋ ਸਮਾਰਟ ਵਿਲੇਜ ਮੁਹਿੰਮ ਸਬੰਧੀ ਆਨਲਾਈਨ ਜਾਣਕਾਰੀ ਦੇਣ ਤੇ ਮੁੱਖ ਮੰਤਰੀ ਕੈ.ਅਮਰਿੰਦਰ ਸਿੰਘ ਤੇ ਹਲਕਾ ਇੰਚਾਰਜ ਜਗਬੀਰ ਸਿੰਘ ਬਰਾੜ ਦਾ ਧੰਨਵਾਦ ਕੀਤਾ ਅਤੇ ਪਿੰਡ ਵਿੱਚ ਇਸ ਸਕੀਮ ਅਧੀਨ ਸ਼ੁਰੂ ਕੀਤੇ ਗਏ ਵਿਕਾਸ ਦੇ ਕੰਮਾਂ ਦਾ ਨੀਂਹ ਪੱਥਰ ਰੱਖਿਆ ਉਨਾਂ ਕਿਹਾ ਕੇ ਸਮਾਰਟ ਵਿਲੇਜ ਮੁਹਿੰਮ ਤਹਿਤ ਪਿੰਡ ਦੀਆਂ ਗਲੀਆਂ ਵਿੱਚ ਇੰਟਰਲਾਕ ਟਾਈਲਾ ਲਗਾਉਣਾ ਨਾਲੀਆਂ ਬਣਾਉਣਾ,ਛੱਪੜਾ ਦੇ ਪਾਣੀ ਦਾ ਨਿਕਾਸ ਦਾ ਪ੍ਰਬੰਧ ਕਰਨਾ ਅਤੇ ਸਮਾਰਟ ਵਿਲੇਜ ਦੇ ਅਧੀਨ ਸ਼ੁਰੂ ਕੀਤੇ ਗਏ ਵਿਕਾਸ ਕੰਮਾਂ ਨੂੰ ਪੂਰਾ ਕੀਤਾ ਜਾਵੇਗਾ ਇਸ ਮੌਕੇ ਸਰਪੰਚ ਕੁਲਦੀਪ ਸਿੰਘ,ਸਾਬਕਾ ਸਰਪੰਚ ਕਮਲੇਸ਼ ਚੰਦ ,ਬਲਰਾਜ ਸਿੰਘ, ਸੈਕਟਰੀ ਸਿਮਰਨ,ਮੰਗੇ ਸ਼ਾਹ,ਹੋਰਨਾ ਤੋਂ ਇਲਾਵਾ ਨਗਰ ਨਿਵਾਸੀ ਹਾਜਰ ਸਨ

Leave a Reply

Your email address will not be published. Required fields are marked *