RNI NEWS :- ਪਿੰਡ ਬੱਲਾਂ ਵਿਖੇ ਬਾਬਾ ਭਾਗੋ ਜੀ ਦਾ ਸਾਲਾਨਾ ਜੋੜ ਮੇਲਾ 13 ਅਕਤੂਬਰ ਨੂੰ

RNI NEWS :- ਪਿੰਡ ਬੱਲਾਂ ਵਿਖੇ ਬਾਬਾ ਭਾਗੋ ਜੀ ਦਾ ਸਾਲਾਨਾ ਜੋੜ ਮੇਲਾ 13 ਅਕਤੂਬਰ ਨੂੰ

ਜਲੰਧਰ 5 ਅਕਤੂਬਰ :- (ਜਸਵਿੰਦਰ ਬੱਲ)

ਗੁਰਦੁਆਰਾ ਬਾਬਾ ਭਾਗੋ ਜੀ ਪਿੰਡ ਬੱਲਾਂ ਵਿਖੇ 13 ਅਕਤੂਬਰ ਨੂੰ ਸਲਾਨਾ ਜੋੜ ਮੇਲਾ ਗੁਰਦੁਆਰਾ ਬਾਬਾ ਭਾਗੋ ਜੀ ਦੇ ਟੱਰਸਟ ਤੇ ਸਮੂਹ ਨਗਰ ਨਿਵਾਸੀਆਂ ਵੱਲੋਂ ਸ਼ਰਧਾ ਤੇ ਸਤਿਕਾਰ ਸਹਿਤ ਮਨਾਇਆ ਜਾ ਰਿਹਾ ਹੈ ।ਮੇਲੇ ਦੇ ਸਬੰਧ ਚ 11 ਅਕਤੂਬਰ ਦਿਨ ਸ਼ਕਰਵਾਰ ਨੂੰ ਸ੍ਰੀ ਆਖੰਡ ਪਾਠਾਂ ਦੀ ਲੜੀ ਆਰੰਭ ਕੀਤੀ ਜਾਵੇਗੀ ਪਾਠਾਂ ਦੇ ਭੋਗ ਦਿਨ ਐਤਵਾਰ ਪਾਏ ਜਾਣਗੇ ।ਇਸ ਸਬੰਧੀ ਟੱਰਸਟ ਦੇ ਪ੍ਰਬੰਧਕਾਂ ਨੇ ਦੱਸਿਆ ਕਿ11ਅਕਤੂਬਰ ਦਿਨ ਸ਼ਕਰਵਾਰ ਸ਼ਾਮ ਨੂੰ ਭਾਈ ਗੁਰਦੇਵ ਸਿੰਘ ਹਜੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਜੀ ਸ਼ਬਦ ਕੀਰਤਨ ਕਰਨਗੇ ,12ਅਕਤੂਬਰ ਦਿਨ ਸ਼ਨੀਵਾਰ ਸ਼ਾਮ ਨੂੰ ਭਾਈ ਜੋਗਿੰਦਰ ਸਿੰਘ ਰਿਆੜ ਜੀ ਸ਼ਬਦ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕਰਨਗੇ ।ਐਤਵਾਰ ਨੂੰ ਸ੍ਰੀ ਆਖੰਡ ਪਾਠਾਂ ਦੇ ਭੋਗ ਪਾਉਣ ਤੋਂ ਸਰਬੱਤ ਦੇ ਭਲੇ ਦੀ ਅਰਦਾਸ ਕਰਨ ਤੋਂ ਬਾਅਦ ਭਾਈ ਸੁਖਬੀਰ ਸਿੰਘ ਹਜੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਵਾਲੇ ਸ਼ਬਦ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕਰਨਗੇ।ਇਸ ਉਪਰੰਤ ਪੰਜਾਬੀ ਗਾਇਕ ਕੰਵਰ ਗਰੇਵਾਲ, ਰਵਿੰਦਰ ਗਰੇਵਾਲ, ਫਿਰੋਜ਼ ਖਾਨ ,ਹੰਸ ਰਾਜ ਹੰਸ ਧਾਰਮਿਕ ਗੀਤਾਂ ਤੇ ਸ਼ਬਦਾਂ ਨਾਲ ਨਿਹਾਲ ਕਰਨਗੇ ।ਸੰਗਤਾਂ ਚ ਗੁਰੂ ਜੀ ਦੇ ਲੰਗਰ ਅਤੁੱਟ ਵਰਤਾਏ ਜਾਣਗੇ

Leave a Reply

Your email address will not be published. Required fields are marked *