RNI NEWS-ਪਿੰਡ ਵਿੱਚ ਧੱਕੇ ਨਾਲ ਠੇਕਾ ਨਹੀਂ ਖੋਲਣ ਦਿੱਤਾ ਜਾਵੇਗਾ- ਮਲਕੀਤ ਚੁੰਬਰ


RNI NEWS-ਪਿੰਡ ਵਿੱਚ ਧੱਕੇ ਨਾਲ ਠੇਕਾ ਨਹੀਂ ਖੋਲਣ ਦਿੱਤਾ ਜਾਵੇਗਾ- ਮਲਕੀਤ ਚੁੰਬਰ

ਨਕੋਦਰ ਸੁਖਵਿੰਦਰ ਸੋਹਲ/ਸਰਬਜੀਤ ਸਿੰਘ

ਅੱਜ ਤਹਿਸੀਲ ਨਕੋਦਰ ਦੇ ਪਿੰਡ ਬਾਠ ਕਲਾਂ ਵਿੱਚ ਸ਼ਰਾਬ ਦਾ ਠੇਕਾ ਬੱਚਿਆਂ ਦੀ ਖੇਲਣ ਵਾਲੀ ਗਰਾਊਡ ਵਿੱਚ ਧੱਕੇ ਨਾਲ ਖੋਲਣ ਦੇ ਖਿਲਾਫ ਪਿੰਡ ਵਾਲਿਆਂ ਵਿੱਚ ਭਾਰੀ ਰੋਸ ਪਾ ਜਾ ਰਿਹਾ ਹੈ ਇਸ ਮੌਕੇ ਬਹੁਜਨ ਸਮਾਜ ਪਾਰਟੀ ਵੱਲੋ ਵਿਧਾਨ ਸਭਾ ਹਲਕਾ ਨਕੋਦਰ ਦੇ ਸਾਬਕਾ ਪ੍ਰਧਾਨ ਮਲਕੀਤ ਚੁੰਬਰ ਅਤੇ ਮੰਗਤ ਸਿੰਘ ਮੈਂਟੀ ਵਿਸ਼ੇਸ ਤੌਰ ਪਹੁੰਚੇ ਅਤੇ ਪਿੰਡ ਵਾਸੀਆਂ ਦੀਆ ਮੁਸ਼ਕਲ ਨੂੰ ਸੁਣਿਆ ਇਸ ਮੌਕੇ ਪਿੰਡ ਦੇ ਸਰਪੰਚ ਕੁਲਵਿੰਦਰ ਰਾਮ ਅਤੇ ਪੰਚਾ ਨੇ ਇੱਕ ਅਵਾਜ਼ ਵਿੱਚ ਕਿਹਾ ਹੈ ਕਿ ਅਸੀਂ ਸ਼ਰਾਬ ਦਾ ਠੇਕਾ ਖੋਲ੍ਹਣ ਦੇ ਖਿਲਾਫ ਹਾ ਇਸ ਮੌਕੇ ਮਲਕੀਤ ਚੁੰਬਰ ਵੱਲੋ ਪਿੰਡ ਵਾਸੀਆਂ ਨੂੰ ਵਿਸਵਾਸ ਦਿਵਾਇਆ ਕਿ ਪਿੰਡ ਵਿੱਚ ਧੱਕੇ ਨਾਲ ਠੇਕਾ ਨਹੀਂ ਖੋਲਣ ਦਿੱਤਾ ਜਾਵੇਗਾ ਇਸ ਮੌਕੇ ਪਿੰਡ ਵਾਸੀ ਭਾਰੀ ਗਿਣਤੀ ਵਿੱਚ ਹਾਜ਼ਰ ਸਨ ਬੀਬੀਆਂ ਭਾਰੀ ਗਿਣਤੀ ਪਹੁੰਚੀਆਂ ਸਨ ਇਸ ਮੌਕੇ ਪਿੰਡ ਦੀ ਪੰਚਾਇਤ ਵੀ ਹਾਜ਼ਰ ਸੀ ਸਰਪੰਚ ਕੁਲਵਿੰਦਰ ਰਾਮ ਮਦਨ ਲਾਲ ਪੰਚ ਅਸੋਕ ਕੁਮਾਰ ਪੰਚ ਸੁਖਵਿੰਦਰ ਕੌਰ,ਪੰਚ ਰਾਮ ਰਤਨ ਪੰਚ ਆਸਾ ਨੰਦ ਪੰਚ ਲਛਸਿੰਦਰ ਪੰਚ ਕਾਮਰੇਡ ਵਿਜੇ ਕੁਮਾਰ ਪਿੰਡੂ ਮਜਦੂਰ ਯੂਨੀਅਨ ਅਨੀਤਾ ਪੀਟਰ ਇਸਤਰੀ ਜਾਗ੍ਰਿਤੀ ਮੰਚ ਸੂਬਾ ਮੈਂਬਰ ਸਤਿਗੁਰੂ ਰਵਿਦਾਸ ਮਹਾਰਾਜ ਨੋਜਵਾਨ ਸਭਾ ਬਾਠ ਕਲਾ ਡਾਂ ਭੀਮ ਰਾਓ ਅੰਬੇਡਕਰ ਸਭਾ ਬਾਠ ਕਲਾ ਅਤੇ ਪਿੰਡ ਦੇ ਲੋਕ ਭਾਰੀ ਗਿਣਤੀ ਵਿੱਚ ਪਹੁੰਚੇ ਮੀਟਿੰਗ ਵਿੱਚ ਵੱਖ ਵੱਖ ਬੁਲਾਰਿਆਂ ਨੇ ਸੰਬੋਧਨ ਕਰਦਿਆਂ ਇਸ ਧੱਕੇਸ਼ਾਹੀ ਦੇ ਖਿਲਾਫ ਲਾਮਬੰਦ ਹੋਣ ਕਿਹਾ ਇਸ ਮੌਕੇ ਮਲਕੀਤ ਚੁੰਬਰ ਨੇ ਕਿਹਾ ਕਿ 26 ਜੂਨ ਨੂੰ ਮਾਨਯੋਗ SDM ਸਾਹਿਬ ਨਕੋਦਰ ਜੀ ਨੂੰ ਮਿਲ ਕੇ ਪਿੰਡ ਵਾਸੀਆਂ ਵੱਲੋਂ ਇੱਕ ਮੰਗ ਪੱਤਰ ਦਿੱਤਾ ਗਿਆ ਸੀ ਕਿ ਬੱਚਿਆਂ ਦੀ ਗਰਾਊਂਡ ਵਿੱਚ ਠੇਕਾ ਨਾ ਖੋਲਿਆ ਜਾਵੇ ਜਿਸ ਤੇ SDM ਸਾਹਿਬ ਜੀ ਨੇ ਪਿੰਡ ਵਾਸੀਆਂ ਨੂੰ ਵਿਸਵਾਸ ਦਿਵਾਇਆ ਸੀ ਕਿ ਠੇਕਾ ਨਹੀਂ ਖੁੱਲੇਗਾ ਪਰ ਅੱਜ SHO ਮਹਿਤਪੁਰ ਵੱਲੋਂ ਪਿੰਡ ਬਾਠ ਕਲਾਂ ਆ ਠੇਕਾ ਖੋਲ੍ਹਣ ਲਈ ਪਿੰਡ ਵਾਸੀਆਂ ਨੂੰ ਧਮਕਾਉਣਾ ਬਹੁਤ ਹੀ ਮੰਦਭਾਗੀ ਘਟਨਾ ਹੈ ਇਸ ਮੌਕੇ ਸਾਰੇ ਬੁਲਾਰਿਆਂ ਨੇ ਕਿਹਾ ਕਿ ਜੇਕਰ ਪੁਲਿਸ ਵਧੀਕੀ ਨਾਲ ਪਿੰਡ ਦਾ ਮਹੌਲ ਖਰਾਬ ਹੋਇਆ ਤਾਂ ਜੁਮੇਵਾਰੀ ਪੁਲਿਸ ਪ੍ਸਾਸ਼ਨ ਦੀ ਹੋਵੇਗੀ

Leave a Reply

Your email address will not be published. Required fields are marked *