RNI NEWS :- ਪੀ.ਟੀ ਐਮ ਆਰੀਆ ਕਾਲਜ਼ ਨੂਰਮਹਿਲ ਨੇ ਮਨਾਈ 25 ਵੀਂ ਵਰੇਗੰਢ


RNI NEWS :- ਪੀ.ਟੀ ਐਮ ਆਰੀਆ ਕਾਲਜ਼ ਨੂਰਮਹਿਲ ਨੇ ਮਨਾਈ 25 ਵੀਂ ਵਰੇਗੰਢ

ਨੂਰਮਹਿਲ 10 ਅਗਸਤ (ਪਾਰਸ ਨਈਅਰ)

ਸਥਾਨਕ ਪੀ ਟੀ ਐਮ ਆਰੀਆ ਕਾਲਜ ਨੂਰਮਹਿਲ ਦੀ 25 ਵੀਂ ਵਰੇਗੰਢ ਮੌਕੇ ਤੀਆਂ ਦਾ ਤਿਉਹਾਰ ਮੇਲਾ ਵਿਸ਼ੇਸ਼ ਉਤਸ਼ਾਹ ਨਾਲ ਮਨਾਇਆ ਗਿਆ। ਪੰਜਾਬੀ ਸੱਭਿਆਚਾਰ ਦੇ ਰੰਗ ਵਿੱਚ ਰੰਗੇ ਇਸ ਮੇਲੇ ਵਿੱਚ ਅਲੱਗ ਅਲੱਗ ਸਕੂਲਾਂ ਵਿਚਕਾਰ ਮਹਿੰਦੀ, ਰੱਖੜੀ, ਰੰਗੋਲੀ, ਲੋਕ ਗੀਤ, ਭੰਗੜੇ ਅਤੇ ਗਿੱਧੇ ਦੇ ਮੁਕਾਬਲੇ ਕਰਵਾਏ ਗਏ। ਮੇਲੇ ਦਾ ਆਗਾਜ਼ ਸ਼ਮਾ ਰੌਸ਼ਨ ਕਰ ਪਰਮਾਤਮਾ ਦੀ ਉਸਤਤ ਕਰ ਕੀਤਾ ਗਿਆ। ਕਰਵਾਏ ਗਏ ਤੀਜ ਮੁਕਾਬਲੇ ਵਿੱਚ ਜਸਪ੍ਰੀਤ ਕੌਰ ਮਿਸ ਤੀਜ, ਰਮਨਦੀਪ ਕੌਰ ਪਹਿਲੀ ਰਨਰਅੱਪ ਅਤੇ ਭਾਵਨਾ ਦੂਸਰੀ ਰਨਰਅੱਪ ਰਹੀ। ਜਸਟੀਨਾ ਨੂੰ ‘ਗਿੱਧਿਆਂ ਦੀ ਰਾਣੀ’ ਦੇ ਖਿਤਾਬ ਨਾਲ ਨਿਵਾਜਿਆ ਗਿਆ। ਐਸ ਡੀ ਕਾਲਜ ਤੋਂ ਪਹੁੰਚੇ ਪ੍ਰੋਫੈਸਰ ਗੀਤਾ ਕਪੋਹ ਅਤੇ ਪ੍ਰੋਫੈਸਰ ਦਵਿੰਦਰ ਜੌਹਲ ਨੇ ਜੱਜ ਦੀ ਭੂਮਿਕਾ ਨਿਭਾਈ। ਮੇਲੇ ਵਿੱਚ ਪਹੁੰਚੇ ਮੁੱਖ ਮਹਿਮਾਨ ਮਿਸਜ਼ ਕੁੰਦੀ , ਵਿਸ਼ੇਸ਼ ਮਹਿਮਾਨ ਮਿਸਜ਼ ਤਕਿਆਰ, ਸ਼੍ਰੀ ਸੁਰਿੰਦਰ ਤਕਿਆਰ , ਸ਼੍ਰੀ ਸੰਦੀਪ ਤਕਿਆਰ, ਸ਼੍ਰੀਮਤੀ ਰਾਧਿਕਾ ਤਕਿਆਰ, ਸ਼੍ਰੀਮਤੀ ਇਸ਼ਾ ਤਕਿਆਰ ਅਤੇ ਡਾ.ਕਾਵਯਾ ਨੇ ਜੇਤੂ ਵਿਦਿਆਰਥੀਆਂ ਨੂੰ ਇਨਾਮ ਤਕਸੀਮ ਕੀਤੇ। ਪ੍ਰੋਗਰਾਮ ਦੇ ਅਖੀਰ ਵਿੱਚ ਕਾਲਜ਼ ਪ੍ਰਿੰਸੀਪਲ ਡਾ. ਤਜਿੰਦਰ ਕੌਰ ਅਤੇ ਕਾਲਜ਼ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ਼੍ਰੀ ਓਮ ਪ੍ਰਕਾਸ਼ ਕੁੰਦੀ ਜੀ ਨੇ ਆਏ ਹੋਏ ਮਹਿਮਾਨਾਂ ਦਾ ਸ਼ੁਕਰੀਆ ਅਦਾ ਕੀਤਾ।

Leave a Reply

Your email address will not be published. Required fields are marked *