RNI NEWS :- ਪੁਲਿਸ ਲਾਈਨਜ ਕਮਿਸ਼ਨਰੇਟ ਜਲੰਧਰ ਵਿਖੇ ਪੋਲਿਸ ਐਲਡਰਜ਼ ਡੇਅ 2017 ਮਨਾਇਆ ਗਿਆ


RNI NEWS :- ਪੁਲਿਸ ਲਾਈਨਜ ਕਮਿਸ਼ਨਰੇਟ ਜਲੰਧਰ ਵਿਖੇ ਪੋਲਿਸ ਐਲਡਰਜ਼ ਡੇਅ -2017 ਮਨਾਇਆ ਗਿਆ

ਜਲੰਧਰ 13 ਦਸੰਬਰ (ਜਸਕੀਰਤ ਰਾਜਾ) :- ਮਾਨਯੋਗ ਡਾਇਰੈਕਟਰ ਜਨਰਲ ਪੁਲਿਸ, ਪੰਜਾਬ ਚੰਡੀਗੜ ਦੇ ਦਿਸ਼ਾ ਨਿਰਦੇਸ਼ਾ ਮੁਤਾਬਿਕ ਅੱਜ ਮਿਤੀ 13-12-2019 ਨੂੰ ਸ਼੍ਰੀ ਗੁਰਪ੍ਰੀਤ ਸਿੰਘ ਭੁੱਲਰ,ਆਈਪੀਐੱਸ ਮਾਣਯੋਗ ਕਮਿਸ਼ਨਰ ਪੁਲਿਸ ਜਲੰਧਰ ਜੀ ਦੀ ਪ੍ਰਧਾਨਗੀ ਹੇਠ ਪੁਲਿਸ ਲਾਈਨਜ ਕਮਿਸ਼ਨਰੇਟ ਜਲੰਧਰ ਵਿਖੇ POLICE ELDERS DAY-2019 ਮਨਾਇਆ ਗਿਆ ਹੈ ਇਸ ਪ੍ਰੋਗਰਾਮ ਵਿਚ ਸ੍ਰੀ ਅਮਰੀਕ ਸਿੰਘ ਪਵਾਰ ਡੀਸੀਪੀ ਡਿਟੈਕਟਿਵ,ਸ਼੍ਰੀ ਅਰੁਨ ਸੈਣੀ ਡੀਸੀਪੀ ਹੈੱਡਕੁਆਟਰ ਸ਼੍ਰੀ ਗੁਰਮੀਤ ਸਿੰਘ,ਡੀਸੀਪੀ ਇੰਨਵੈਸਟੀਗੇਸ਼ਨ,ਸ੍ਰੀ ਬਿਮਲ ਕਾਂਤ ਏਸੀਪੀ ਹੈੱਡਕਵਾਟਰ ਸ਼ਾਮਲ ਹੋਏ ਇਸ ਪ੍ਰੋਗਰਾਮ ਵਿੱਚ ਜਿਲ੍ਹਾ ਜਲੰਧਰ ਦੇ ਪੁਲਿਸ ਪੈਨਸ਼ਨਰ ਹੁਮ-ਹੁੰਮਾ ਕੇ ਸ਼ਾਮਲ ਹੋਏ ਅਤੇ ਸ੍ਰੀ ਗੁਰਪ੍ਰੀਤ ਸਿੰਘ ਭੁਲੱਰ (ਆਈਪੀਐਸ) ਮਾਨਯੋਗ ਕਮਿਸ਼ਨਰ ਪੁਲਿਸ,ਜਲੰਧਰ ਜੀ ਵੱਲੋਂ ਪੁਲਿਸ ਪੈਰਾਂ ਦਾ ਇਸ ਪ੍ਰੋਗਰਾਮ ਵਿੱਚ ਸ਼ਾਮਿਲ ਹੋਣ ਤੇ ਨਿੱਘਾ ਸੁਆਗਤ ਕੀਤਾ ਤੇ ਉਹਨਾਂ ਦੀਆਂ ਮੁਸ਼ਕਲਾਂ ਨੂੰ ਸੁਣਿਆ ਤੇ ਮੁਸ਼ਕਲਾਂ ਨੂੰ ਹੱਲ ਕਰਨ ਦਾ ਵਾਅਦਾ ਕੀਤਾ ਅਖੀਰ ਵਿੱਚ ਪੁਲਿਸ ਪੈਰਾਂ ਦੇ ਪ੍ਰਧਾਨ ਸ੍ਰੀ ਚਰਨ ਸਿੰਘ ਰਿਟਾਇਰਡ ਡੀਐਸਪੀ ਜੀ ਅਤੇ ਇਹਨਾ ਦੀ ਪੂਰੀ ਟੀਮ ਵੱਲੋ ਮਾਨਯੋਗ ਕਮਿਸ਼ਨਰ ਪੁਲਿਸ ਜਲੰਧਰ ਜੀ ਅਤੇ ਇਸ ਪ੍ਰੋਗਰਾਮ ਵਿੱਚ ਸ਼ਾਮਿਲ ਹੋਏ ਪੁਲਿਸ ਅਧਿਕਾਰੀਆਂ ਵੱਲੋਂ ਕੀਤੇ ਗਏ ਇੰਤਜਾਮਾਂ ਸੰਬਧੀ ਧੰਨਵਾਦੀ ਕੀਤਾ ਗਿਆ

Leave a Reply

Your email address will not be published. Required fields are marked *