RNI NEWS-ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਤਹਿਤ ਚਲ ਰਹੇ ਅੰਦੋਲਨ ਦੇ ਮੱਦੇ ਨਜ਼ਰ 24 ਸਤੰਬਰ ਦੇ ਪ੍ਰੋਗਰਾਮਾਂ ਦੀ ਰੂਪਰੇਖਾ ਬਦਲੀ


RNI NEWS-ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਤਹਿਤ ਚਲ ਰਹੇ ਅੰਦੋਲਨ ਦੇ ਮੱਦੇਨਜ਼ਰ 24 ਸਤੰਬਰ ਦੇ ਪ੍ਰੋਗਰਾਮਾਂ ਦੀ ਰੂਪਰੇਖਾ ਬਦਲੀ

ਨਕੋਦਰ – ਸੁਖਵਿੰਦਰ ਸੋਹਲ 

ਪੰਜਾਬ ਵਿੱਚ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਨੂੰ ਸਹੀ ਤਰੀਕੇ ਨਾਲ ਲਾਗੂ ਕਰਵਾਉਣ ਹਿੱਤ, ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਘਪਲੇ ਦੇ ਦੋਸ਼ੀਆਂ ਨੂੰ ਸਜਾ ਦਿਵਾਉਣ ਹਿਤ ਅਤੇ ਖੇਤੀ ਆਰਡੀਨੈਂਸਾਂ ਨੂੰ ਰੱਦ ਕਰਵਾਉਣ ਹਿਤ ਸਾਰੇ ਪੰਜਾਬ ਵਿੱਚ ਬਹੁਜਨ ਸਮਾਜ ਪਾਰਟੀ ਦਾ ਅੰਦੋਲਨ ਚਲ ਰਿਹਾ ਹੈ, ਜਿਸ ਵਿਚ ਬਸਪਾ ਦੀ ਸਮੁੱਚੀ ਲੀਡਰਸ਼ਿਪ ਸੜਕਾਂ ਉਪਰ ਉੱਤਰ ਕੇ ਵਿਦਿਆਰਥੀਆਂ ਅਤੇ ਕਿਸਾਨਾਂ ਦੇ ਹੱਕ ਤੇ ਹਿਤ ਲਈ ਆਵਾਜ਼ ਬੁਲੰਦ ਕਰ ਰਹੀ ਹੈ ਇਸ ਲੜੀ ਚ 14 ਸਤੰਬਰ ਨੂੰ ਪਹਿਲਾਂ ਪ੍ਰੋਗਰਾਮ ਫਗਵਾੜਾ ਵਿੱਚ ਹੋ ਚੁੱਕਾ ਹੈ 18 ਸਤੰਬਰ ਹੋਸ਼ਿਆਰਪੁਰ,24 ਸਤੰਬਰ ਅੰਮ੍ਰਿਤਸਰ,28 ਸਤੰਬਰ ਬਠਿੰਡਾ,29 ਸਤੰਬਰ ਪਟਿਆਲਾ,3 ਅਕਤੂਬਰ ਸੰਗਰੂਰ,9 ਅਕਤੂਬਰ ਫਤਹਿਗੜ੍ਹ ਲੋਕ ਸਭਾ (ਖੰਨਾ) ਵਿਖੇ ਹੋਵੇਗਾ 24 ਸਤੰਬਰ ਦੇ ਰੱਖੇ ਗਏ 117 ਪ੍ਰੋਗਰਾਮ ਰੱਦ ਕੀਤੇ ਗਏ ਹਨ ਸਾਰੇ ਸਾਥੀ ਲੋਕ ਸਭਾ ਪੱਧਰੀ ਚਲ ਰਹੇ ਪ੍ਰੋਗਰਾਮਾਂ ਦਾ ਹਿੱਸਾ ਬਣਕੇ ਤਿਆਰੀ ਕਰਨਗੇ

Leave a Reply

Your email address will not be published. Required fields are marked *