RNI NEWS-ਪ੍ਰਵਾਸੀ ਕਾਮਿਆਂ ਨੂੰ ਲੈ ਕੇ ਗੱਡੀ ਬਿਹਾਰ ਲਈ ਰਵਾਨਾ,ਟਰੇਨ ਵਿੱਚ ਲਗਭਗ 1600 ਯਾਤਰੂ ਗਏ ਆਪਣੇ ਘਰਾਂ ਨੂੰ


RNI NEWS-ਪ੍ਰਵਾਸੀ ਕਾਮਿਆਂ ਨੂੰ ਲੈ ਕੇ ਗੱਡੀ ਬਿਹਾਰ ਲਈ ਰਵਾਨਾ,ਟਰੇਨ ਵਿੱਚ ਲਗਭਗ 1600 ਯਾਤਰੂ ਗਏ ਆਪਣੇ ਘਰਾਂ ਨੂੰ

ਅੰਮ੍ਰਿਤਸਰ 22 ਮਈ (ਕੁਲਜੀਤ ਸਿੰਘ)

ਰੋਜਾਨਾ ਦੀ ਤਰਾਂ ਅੱਜ ਵੀ ਅੰਮ੍ਰਿਤਸਰ ਤੋਂ ਗੱਡੀ ਰਾਹੀਂ ਲੱਗਭੱਗ 1600 ਪ੍ਰਵਾਸੀ ਗਯਾ (ਬਿਹਾਰ) ਲਈ ਰਵਾਨਾ ਹੋਏ ਰਵਾਨਾ ਹੋਣ ਸਮੇਂ ਪ੍ਰਾਸੀਆਂ ਵੱਲੋਂ ਪੰਜਾਬ ਸਰਕਾਰ ਦਾ ਬਹੁਤ ਧੰਨਵਾਦ ਕੀਤਾ ਗਿਆ ਇਸ ਸਬੰਧੀ ਹੋਰ ਵਧੇਰੇ ਜਾਣਕਾਰੀ ਦਿੰਦਿਆਂ ਸ: ਸ਼ਿਵਦੁਲਾਰ ਸਿੰਘ ਢਿਲੋਂ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਨੇ ਦੱਸਿਆ ਕਿ ਲਾਕਡਾਊਨ ਮੌਕੇ ਪੰਜਾਬ ਵਿਚੋਂ ਚੱਲ ਰਹੀਆਂ ਸਾਰੀਆਂ ਵਿਸ਼ੇਸ਼ ਰੇਲ ਗੱਡੀਆਂ ਦਾ ਖਰਚਾ ਪੰਜਾਬ ਸਰਕਾਰ ਵੱਲੋਂ ਕੀਤਾ ਜਾ ਰਿਹਾ ਹੈ ਅਤੇ ਪ੍ਰਵਾਸੀਆਂ ਨੂੰ ਉਨਾਂ ਦੇ ਘਰਾਂ ਤੋਂ ਲੈ ਕੇ ਸਿਹਤ ਨਿਰੀਖਣ ਅਤੇ ਰੇਲ ਗੱਡੀ ਵਿਚ ਸਵਾਰ ਹੋਣ ਤੱਕ ਸਾਰਾ ਪ੍ਰਬੰਧ ਜ਼ਿਲਾ ਪ੍ਰਸ਼ਾਸ਼ਨ ਵੱਲੋਂ ਕੀਤਾ ਗਿਆ ਘਰ ਜਾ ਰਹੇ ਪ੍ਰਵਾਸੀਆਂ ਨੇ ਵੀ ਇੰਨਾਂ ਯਤਨਾਂ ਲਈ ਮੁੱਖ ਮੰਤਰੀ ਪੰਜਾਬ ਅਤੇ ਜਿਲਾ ਪ੍ਰਸ਼ਾਸ਼ਨ ਦਾ ਧੰਨਵਾਦ ਕੀਤਾ ਜਿੰਨਾ ਦੀ ਸਹਾਇਤਾ ਨਾਲ ਉਹ ਸੁਖੀ-ਸਾਂਦੀ ਆਪਣੇ ਘਰ ਪਰਤਣਗੇ ਉਨਾਂ ਕਿਹਾ ਕਿ ਇਹ ਰੇਲ ਗੱਡੀਆਂ ਅਜੇ ਇਸੇ ਤਰਾਂ ਚੱਲਦੀਆਂ ਰਹਿਣਗੀਆਂ ਤੇ ਜਿੰਨਾ ਪ੍ਰਵਾਸੀਆਂ ਨੇ ਪੰਜਾਬ ਸਰਕਾਰ ਦੀ ਵੈਬ ਸਾਇਟ ਉਤੇ ਘਰ ਜਾਣ ਲਈ ਅਪਲਾਈ ਕੀਤਾ ਹੈ, ਉਨਾਂ ਨੂੰ ਉਨਾਂ ਦੇ ਫੋਨ ਉਤੇ ਸੰਦੇਸ਼ ਭੇਜ ਕੇ ਰੇਲ ਗੱਡੀ ਵਿਚ ਚੜਨ ਲਈ ਸੱਦਿਆ ਜਾ ਰਿਹਾ ਹੈ ਇਸ ਤਰਾਂ ਕਿਧਰੇ ਭੀੜ ਨਹੀਂ ਪੈਂਦੀ ਅਤੇ ਹਰ ਕੋਈ ਆਪਣੀ ਵਾਰੀ ਨਾਲ ਆ ਕੇ ਰੇਲ ਗੱਡੀ ਵਿਚ ਸਵਾਰ ਹੋ ਰਿਹਾ ਹੈ ਉਨਾਂ ਦੱਸਿਆ ਕਿ ਸਫਰ ਤੋਂ ਪਹਿਲਾਂ ਸਾਰੇ ਪ੍ਰਵਾਸੀਆਂ ਦੀ ਸਿਹਤ ਦਾ ਨਿਰੀਖਣ ਕੀਤਾ ਜਾ ਰਿਹਾ ਹੈ ਤਾਂ ਕਿ ਕਿਧਰੇ ਵੀ ਕੋਵਿਡ 19 ਤੋਂ ਪੀੜਤ ਨਾ ਹੋਵੇ, ਜਿਸ ਕਾਰਨ ਵਾਇਰਸ ਨੂੰ ਅੱਗੇ ਫੈਲਣ ਵਿਚ ਮਦਦ ਮਿਲੇ।ਇਸ ਮੌਕੇ ਸ੍ਰੀ ਰਜਤ ਓਬਰਾਏ ਡਿਪਟਂੀ ਡਾਇਰੈਕਟਰ ਸਥਾਨਕ ਸਰਕਾਰਾਂ,ਤਹਿਸੀਲਦਾਰ ਬੀਰਕਰਨ ਸਿੰਘ ਢਿਲੋਂ, ਸ: ਬਲਵਿੰਦਰ ਸਿੰਘ ਸ਼ੰਮੀ,ਸ੍ਰੀ ਦਿਨੇਸ਼ ਕੁਮਾਰ,ਸ੍ਰੀ ਅਸੋਕ ਕੁਮਾਰ ਕਾਨੂੰਗੋ, ਸ੍ਰੀ ਸੁਨੀਲ ਕੁਮਾਰ, ਸ: ਕੁਲਜੀਤ ਸਿੰਘ, ਸ: ਪਰਸਨ ਸਿੰਘ ਵੀ ਹਾਜ਼ਰ ਸਨ।

Leave a Reply

Your email address will not be published. Required fields are marked *