RNI NEWS-ਪ੍ਰੈੱਸ ਕਲੱਬ ਨਕੋਦਰ (ਰਜਿ.) ਦੀ ਮੀਟਿੰਗ ਹੋਈ


RNI NEWS-ਪ੍ਰੈੱਸ ਕਲੱਬ ਨਕੋਦਰ (ਰਜਿ.) ਦੀ ਮੀਟਿੰਗ ਹੋਈ

ਨਕੋਦਰ (ਸਰਬਜੀਤ ਸਿੰਘ) ਪ੍ਰੈੱਸ ਕਲੱਬ ਨਕੋਦਰ (ਰਜਿ.) ਦੀ ਇੱਕ ਅਹਿਮ ਮੀਟਿੰਗ ਪ੍ਰਧਾਨ ਅਸ਼ੋਕ ਪੁਰੀ ਦੀ ਪ੍ਰਧਾਨਗੀ ਹੇਠ ਹੋਈ। ਇਸ ਮੀਟਿੰਗ ਵਿੱਚ ਪੱਤਰਕਾਰਾਂ ਨੂੰ ਪੇਸ਼ ਆਉਂਦੀਆਂ ਸਮੱਸਿਆਵਾਂ ਬਾਰੇ ਵਿਚਾਰ ਸਾਂਝੇ ਕੀਤੇ। ਇਸ ਤੋਂ ਇਲਾਵਾ ਪੱਤਰਕਾਰਾਂ ਨੂੰ ਪ੍ਰੈੱਸ ਕਲੱਬ ਦੇ ਨਵੇਂ ਆਈ.ਡੀ. ਕਾਰਡ, ਸਟੀਕਰ ਜਾਰੀ ਕਰਨ ਸਬੰਧੀ ਵੀ ਪ੍ਰਸਤਾਵ ਰੱਖਿਆ ਗਿਆ। ਇਸ ਮੌਕੇ ਤੇ ਮਾਸਟਰ ਭੁਪਿੰਦਰ ਅਜੀਤ ਸਿੰਘ ਸਰਪ੍ਰਸਤ, ਰਾਮ ਸਿੰਘ ਔਲਖ ਵਾਈਸ ਚੇਅਰਮੈਨ, ਪੁਨੀਤ ਅਰੋੜਾ ਸੀਨੀਅਰ ਵਾਈਸ ਪ੍ਰਧਾਨ, ਅਸ਼ੋਕ ਕੱਕੜ ਖਜਾਨਚੀ, ਜਸਵਿੰਦਰ ਚੁੰਬਰ ਜਨਰਲ ਸੈਕਟਰੀ, ਸੁਸ਼ੀਲ ਢੀਂਗਰਾ, ਨਰੇਸ਼ ਸ਼ਰਮਾ, ਵਿਜੈ ਢੰਡੇ, ਪ੍ਰਦੀਪ ਚੋਪੜਾ, ਗੌਰਵ ਧੀਮਾਨ, ਸਾਜਨ, ਸੁਮਿਤ ਢੀਂਗਰਾ ਆਦਿ ਹਾਜਰ ਸਨ।

Leave a Reply

Your email address will not be published. Required fields are marked *