RNI NEWS :- ਪੰਜਾਬ ਖੇਤ ਮਜ਼ਦੂਰ ਯੂਨੀਅਨ ਨੇ ਮਲਸੀਆਂ ਵਿਖੇ ਸਾੜੀ ਕੇਂਦਰ ਅਤੇ ਪੰਜਾਬ ਸਰਕਾਰ ਦੀ ਅਰਥੀ

RNI NEWS :- ਪੰਜਾਬ ਖੇਤ ਮਜ਼ਦੂਰ ਯੂਨੀਅਨ ਨੇ ਮਲਸੀਆਂ ਵਿਖੇ ਸਾੜੀ ਕੇਂਦਰ ਅਤੇ ਪੰਜਾਬ ਸਰਕਾਰ ਦੀ ਅਰਥੀ

ਸ਼ਾਹਕੋਟ/ਮਲਸੀਆਂ, 12 ਅਗਸਤ (ਏ.ਐੱਸ. ਸਚਦੇਵਾ/ਸਾਬੀ ਸ਼ਾਹਕੋਟ)

ਪਿੱਛਲੇ ਦਿਨੀਂ ਜਿਲ੍ਹਾਂ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਜਵਾਹਰਕੇ ਵਾਲਾ ਵਿਖੇ ਇੱਕ ਦਲਿਤ ਪਰਿਵਰ ਦੇ ਦੋ ਜੀਆਂ ਦੀ ਸ਼ਰੇਆਮ ਗੋਲੀਆ ਮਾਰ ਕੇ ਹੱਤਿਆ ਕਰਨ ਵਾਲੇ ਦੋਸ਼ੀਆਂ ਨੂੰ ਪੁਲਿਸ ਵੱਲੋਂ ਗਿ੍ਰਫਤਾਰ ਨਾ ਕਰਨ ਅਤੇ ਦਿੱਲੀ ਵਿਖੇ ਗੁਰੂ ਰਵਿਦਾਸ ਜੀ ਦੇ ਮੰਦਰ ਨੂੰ ਤੋੜਨ ਦੇ ਵਿਰੋਧ ਵਿੱਚ ਪੰਜਾਬ ਖੇਤ ਮਜ਼ਦੂਰ ਯੂਨੀਅਨ ਵੱਲੋਂ ਰੋਸ ਵਜੋਂ ਕਸਬਾ ਮਲਸੀਆਂ ਵਿਖੇ ਕੇਂਦਰ ਅਤੇ ਪੰਜਾਬ ਸਰਕਾਰ ਦੀ ਅਰਥੀ ਸਾੜੀ ਗਈ। ਇਸ ਮੌਕੇ ਸੰਬੋਧਨ ਕਰਦਿਆ ਜਥੇਬੰਦੀ ਦੇ ਆਗੂ ਹਰਭਜਨ ਸਿੰਘ ਮਲਸੀਆਂ ਅਤੇ ਸੁਖਜਿੰਦਰ ਸਿੰਘ ਲਾਲੀ ਨੇ ਕਿਹਾ ਕਿ ਜਵਾਹਰਕੇ ਕਤਲ ਕਾਂਡ ਨੂੰ ਇੱਕ ਮਹੀਨੇ ਤੋਂ ਵੀ ਵੱਧ ਸਮਾਂ ਹੋ ਗਿਆ ਹੈ, ਪਰ ਅਜੇ ਤੱਕ ਕਾਤਲਾਂ ਨੂੰ ਪੁਲਿਸ ਵੱਲੋਂ ਗਿ੍ਰਫਤਾਰ ਨਹੀਂ ਕੀਤਾ ਗਿਆ, ਜਦਕਿ ਪੁਲਿਸ ਵੱਲੋਂ ਸੰਘਰਸ਼ ਨੂੰ ਤਾਰਪੀਛੋ ਕਰਨ ਲਈ ਉਲਟਾ ਸੰਘਰਸ਼ ਕਮੇਟੀ ਦੇ ਸਾਥੀਆਂ ਤੇ ਪਰਚੇ ਦਰਜ ਕੀਤੇ ਜਾ ਰਹੇ ਹਨ। ਉਨਾਂ ਦਿੱਲੀ ਵਿਖੇ ਗੁਰੂ ਰਵਿਦਾਸ ਜੀ ਦੇ ਮੰਦਰ ਨੂੰ ਤੋੜਨ ਦੀ ਸਖ਼ਤ ਨਿਖੇਧੀ ਕਰਦੇ ਹੋਏ ਕਿਹਾ ਕਿ ਭਾਜਪਾ ਸਰਕਾਰ ਦੀ ਘਿਨੌਣੀ ਕਾਰਵਾਈ ਨਾਲ ਦਲਿਤ ਭਾਈਚਾਰੇ ਦੇ ਦਿਲਾਂ ਤੇ ਡੁੰਘੀ ਸੱਟ ਵੱਜੀ ਹੈ। ਉਨਾਂ ਕਿਹਾ ਕਿ ਹਿੰਦੂਤਵਾ ਦਾ ਏਜੰਡਾ ਲਾਗੂ ਕਰ ਰਹੀ ਕੇਂਦਰ ਸਰਕਾਰ ਘੱਟ ਗਿਣਤੀਆਂ ਅਤੇ ਦਲਿਤਾ ਨੂੰ ਦਬਾ ਰਹੀ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਜਸਵੀਰ ਸਿੰਘ, ਵਿਜੇ ਪੱਤੀ ਅਕਲਪੁਰ ਆਦਿ ਆਗੂਆਂ ਨੇ ਵੀ ਸੰਬੋਧਨ ਕਰਦਿਆ ਕੇਂਦਰ ਅਤੇ ਪੰਜਾਬ ਸਰਕਾਰ ਦੇ ਦਲਿਤ ਵਿਰੋਧੀ ਰਵਾਈਏ ਨੂੰ ਲੈ ਕੇ ਦੋਵੇਂ ਸਰਕਾਰ ਖਿਲਾਫ਼ ਜੰਮ੍ਹ ਕੇ ਭੜਾਸ ਕੱਢੀ

Leave a Reply

Your email address will not be published. Required fields are marked *