RNI NEWS-ਪੰਜਾਬ ਦੇ ਵਿਦਿਆਰਥੀਆ ਲਈ ਕੋਮੀ ਯੂਨੀਵਰਸਿਟੀਆਂ ਦੇ ਦਰਵਾਜੇ ਹੋਏ ਬੰਦ


RNI NEWS-ਪੰਜਾਬ ਦੇ ਵਿਦਿਆਰਥੀਆ ਲਈ ਕੋਮੀ ਯੂਨੀਵਰਸਿਟੀਆਂ ਦੇ ਦਰਵਾਜੇ ਹੋਏ ਬੰਦ

ਮੱਲੀਆ ਕਲੵਾਂ – ਆਗਿਆਕਾਰ ਸਿੰਘ ਔਜਲਾ

ਅੱਜ ਇਥੇ ਪੵੈਸ ਨਾਲ ਗੱਲਬਾਤ ਕਰਦਿਆ ਖਾਨਪੁਰ ਢੰਡਾ ਦੇ ਪੵਿੰਸੀਪਲ ਸਃ ਗੁਰਦੀਪ ਸਿੰਘ ਗਿੱਲ ਨੇ ਕਿਹਾ ਕਿ ਖੇਤੀਬਾੜੀ ਕਾਲਜ਼ਾ ਦਾ ਭਵਿੱਖ ਖਤਰੇ ਦੇ ਵਿੱਚ ਹੈ। ਉਨਾ ਨੇ ਕਿਹਾ ਕਿ ਸਰਕਾਰਾ ਦੀਆ ਸਖਤ ਸ਼ਰਤਾ ਕਾਰਨ 5 ਸਰਕਾਰੀ ਅਤੇ 82 ਗੈਰ ਸਰਕਾਰੀ ਕਾਲਜ਼ਾ ਤੇ ਤਲਵਾਰ ਲਟਕਾਈ ਜਾ ਰਹੀ ਹੈ। ਸਃ ਗੁਰਦੀਪ ਸਿੰਘ ਗਿੱਲ ਨੇ ਕਿਹਾ ਕਿ ਇੰਡੀਅਨ ਕੋਸ਼ਲ ਆਫ ਐਗਰੀਕਲਚਰ ਦੀਆ ਸਖਤ ਸ਼ਰਤਾ ਕਾਰਨ ਪੰਜਾਬ ਦੇ ਸਰਕਾਰੀ ਅਤੇ ਗੈਰ ਸਰਕਾਰੀ ਖੇਤੀਬਾੜੀ ਕਾਲਜਾ ਦਾ ਭਵਿੱਖ ਖਤਰੇ ਦੇ ਵਿੱਚ ਹੈ। ਨਵੇ ਨਿਯਮਾ ਅਨੁਸਾਰ ਇਸ ਵਾਰੀ 5 ਸਰਕਾਰੀ ਅਤੇ 82 ਗੈਰ ਸਰਕਾਰੀ ਕਾਲਜਾ ਵਿੱਚ ਇਸ ਵਰੇ ਦਾਖਲੇ ਨਾ ਹੋਣ ਦੀ ਸੰਭਾਵਣਾ ਹੈ। ਇਨਾ ਕਾਲਜਾ ਵਿੱਚ ਵਿਦਿਆਰਥੀਆ ਨੂੰ ਮਿਲ ਰਹੀ ਖੇਤਾਬਾੜੀ ਦੀ ਸਿੱਖਿਆ ਨੂੰ ਕੇਦਰ ਤੇ ਪੰਜਾਬ ਸਰਕਾਰ ਦੀਆ ਸਖਤ ਸ਼ਰਤਾ ਕਾਰਨ ਬਰੇਕਾ ਲੱਗਣ ਦੀ ਸੰਭਾਵਣਾ ਵੱਧ ਗਈ ਹੈ। ਇਨਾਂ ਕਾਲਜਾ ਤੋ ਖੇਤੀਬਾੜੀ ਦੀ ਪੜੵਾਈ ਪੵਾਪਤ ਕਰ ਚੁੱਕੇ ਵਿਦਿਆਰਥੀ ਉੱਚ ਸਿੱਖਿਆ ਪੵਾੁਪਤ ਕਰਕੇ ਖੇਤੀਬਾੜੀ ਯੂਨੀਵਰਸਿਟੀਆਂ ਦੇ ਅਧਿਆਪਕ, ਡਾਕਟਰ, ਅਤੇ ਕਈ ਯੂਨੀਵਰਸਿਟੀ ਵਿਚ ਡਾਇਰੈਕਟਰ ਬਣ ਚੁੱਕੇ ਹਨ। ਹੁਣ ਕੇਂਦਰ ਅਤੇ ਰਾਜ ਸਰਕਾਰ ਵਲੋ ਖੇਤੀਬਾੜੀ ਡਿਗਰੀ ਕਾਲਜਾਂ ਪੂਰੇ ਨਹੀ ਉਤਰ ਰਹੇ। ਪੰਜਾਬ ਅੰਦਰ ਫ਼ਰੀਦਕੋਟ, ਸ਼ੑੀ ਮੁਕਤਸਰ ਸਾਹਿਬ, ਟਾਂਡਾ ਉੜਮੜ, ਹੁਸ਼ਿਆਰਪੁਰ ਤੇ ਪਟਿਆਲਾ ਵਿਖੇ ਸਰਕਾਰੀ ਕਾਲਜ਼ ਹਨ। ਜਿਨਾ ਵਿਚ ਹੁਸ਼ਿਆਰ ਵਿਦਿਆਰਥੀਆ ਨੂੰ ਬਹੁਤ ਹੀ ਘੱਟ ਫੀਸ ਤੇ ਦਾਖਲਾ ਮਿਲ ਜਾਦਾ ਹੈ। ਨਵੇ ਫੈਸਲੇ ਨਾਲ ਗਰੀਬ ਪਰਿਵਾਰਾ ਦੇ ਯੋਗ ਬੱਚੇ ਪੜੵਾਈ ਤੋ ਰਿਹ ਜਾਣਗੇ। ਸਰਕਾਰੀ ਬਰਜਿੰਦਰਾ ਕਾਲਜ ਅੰਦਰ ਖੇਤੀਬਾੜੀ ਡਿਗਰੀ ਕਾਲਜ ਸੰਨ 1982 ਤੋ ਚੱਲ ਰਿਹਾ ਹੈ। ਰਾਜ ਵਿੱਚ 82 ਖੇਤੀਬਾੜੀ ਕਾਲਜ ਵੀ ਹਨ, ਜਿਨਾ ਵਿੱਚ ਹਰ ਸਾਲ ਪੜਾਈ ਕਰ ਕੇ ਨੋਕਰੀ ਲੈਣਾ ਚਾਹੁੰਦੇ ਹਨ। ਦੱਸਣਯੋਗ ਇਹ ਵੀ ਹੈ ਕਿ ਪਿਛਲੇ ਸਾਲ ਇਨਾ ਕਾਲਜਾਂ ਤੋ ਡਿਗਰੀ ਲੈਣ ਵਾਲੇ ਵਿਦਿਆਰਥੀਆ ਨੂੰ ਕੋਮੀ ਪੱਧਰ ਦੀਆ ਖੇਤੀਬਾੜੀ ਯੂਨੀਵਰਸਿਟੀਆਂ ਨੇ ਮਾਸਟਰ ਡਿਗਰੀਆ ਲਈ ਦਾਖਲੇ ਦੇਣ ਤੋ ਇਸ ਲਈ ਨਾਂਹ ਕਰ ਦਿੱਤੀ ਕਿ ਸਬੰਧਿਤ ਕਾਲਜਾਂ ਨੂੰ ਇੰਡੀਅਨ ਕੋਸਲ ਆਫ ਐਗਰੀਕਲਚਰ ਰਿਸਰਚ ਤੋ ਮਾਨਤਾ ਪੵਾਪਤ ਨਹੀ ਹੈ। ਉਨਾ ਪੰਜਾਬ ਦੀਆ ਸਾਰੀਆ ਜੱਥੇਬੰਦੀਆ ਨੂੰ ਅਪੀਲ ਕੀਤੀ ਹੈ ਕਿ ਇਸ ਮਸਲੇ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ।

Leave a Reply

Your email address will not be published. Required fields are marked *