RNI NEWS-ਪੰਜਾਬ ਪੁਲਿਸ ਦੇ ਸ਼ਹੀਦਾਂ ਨੂੰ ਸਮਰਪਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਉੱਗੀ ਵਿਖੇ ਪੁਲਿਸ ਚੌਂਕੀ ਉਗੀ ਵੱਲੋਂ ਲਗਾਏ ਫ਼ਲ਼ਦਾਰ ਬੂਟੇ 


RNI NEWS-ਪੰਜਾਬ ਪੁਲਿਸ ਦੇ ਸ਼ਹੀਦਾਂ ਨੂੰ ਸਮਰਪਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਉੱਗੀ ਵਿਖੇ ਪੁਲਿਸ ਚੌਂਕੀ ਉਗੀ ਵੱਲੋਂ ਲਗਾਏ ਫ਼ਲ਼ਦਾਰ ਬੂਟੇ 

ਮੱਲੀਆਂ ਕਲਾਂ 21 ਅਕਤੂਬਰ (ਆਗਿਆਕਾਰ ਸਿੰਘ ਔਜਲਾ)

ਇਥੋਂ ਨਜਦੀਕੀ ਪੈਂਦੇ ਪਿੰਡ ਉਗੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਸ਼ਹੀਦਾਂ ਨੂੰ ਸਮਰਪਿਤ ਫੱਲਦਾਰ ਬੂਟੇ ਲਗਾਏ ਗਏ ਇਸ ਮੌਕੇ ਪ੍ਰੈੱਸ ਨਾਲ ਗੱਲ ਕਰਦਿਆਂ ਪੁਲਿਸ ਚੌਂਕੀ ਉਗੀ ਦੇ ਇੰਚਾਰਜ ਸਬ ਇੰਸਪੈਕਟਰ ਸ. ਗੁਰਦੇਵ ਸਿੰਘ ਨੇ ਕਿਹਾ ਕਿ ਜੋ ਪੁਲਿਸ ਮੁਲਾਜਿਮ ਐੱਸਪੀਓ ਸੁਰਿੰਦਰ ਸਿੰਘ ਵਾਸੀ ਲੱਧੇਵਾਲੀ,ਨਿਰਮਲ ਸਿੰਘ ਮੀਰਪੁਰ ਮਾੜੀ,ਅੱਤਵਾਦ ਸਮੇਂ ਸ਼ਹੀਦ ਹੋ ਗਏ ਸਨ ਸਰਕਾਰ ਵੱਲੋਂ ਉਹਨਾਂ ਦੇ ਪਰਿਵਾਰ ਨੂੰ ਮਾਲੀ ਸਹਾਇਤਾ ਦੇਕੇ ਸਨਮਾਨਿਤ ਕੀਤਾ ਗਿਆ ਅਤੇ ਉਹਨਾਂ ਦੀ ਯਾਦ ਨੂੰ ਸਮਰਪਿਤ ਬੀਬੀ ਬਖ਼ਸ਼ੀਸ਼ ਕੌਰ ਪਤਨੀ ਸੁਰਿੰਦਰ ਸਿੰਘ ਵਾਸੀ ਲਧੇਵਾਲੀ,ਸ਼੍ਰੀਮਤੀ ਸੀਮਾ ਚੋਪੜਾ ਪ੍ਰਿੰਸੀਪਲ ਸ.ਸ.ਸ.ਸ ਉਗੀ ਅਤੇ ਪੁਲਿਸ ਚੌਂਕੀ ਉਗੀ ਦੇ ਇੰਚਾਰਜ ਐੱਸਆਈ ਸ ਗੁਰਦੇਵ ਸਿੰਘ ਵੱਲੋਂ ਸਾਂਝੇ ਤੌਰ ਤੇ ਫੱਲਦਾਰ ਬੂਟੇ ਲਗਾਏ ਗਏ ਇਸ ਮੌਕੇ ਬੋਲਦਿਆਂ ਸ. ਗੁਰਦੇਵ ਸਿੰਘ ਨੇ ਕਿਹਾ ਕਿ ਜਿਸ ਤਰ੍ਹਾਂ ਨਨੇ ਮੁਨੇ ਬੱਚੇ ਸਾਡਾ ਭਵਿੱਖ ਹਨ ਇਸੇ ਤਰ੍ਹਾਂ ਪੌਦੇ,ਫਲ,ਫੁੱਲ ਬੂਟੇ ਸਾਡੀ ਜ਼ਿੰਦਗੀ ਦਾ ਅਹਿਮ ਹਿੱਸਾ ਹਨ ਉਨ੍ਹਾਂ ਕਿਹਾ ਕਿ ਸਾਡੇ ਆਲੇ ਦੁਆਲੇ ਦਾ ਵਾਤਾਵਰਨ ਜਿਨ੍ਹਾਂ ਸਾਫ਼ ਹੋਵੇਗਾ ਉਨ੍ਹਾਂ ਹੀ ਅਸੀਂ ਭਿਆਨਕ ਬਿਮਾਰੀਆਂ ਤੋਂ ਬਚ ਸਕਾਂਗੇ ਇਸ ਮੌਕੇ ਏਐੱਸਆਈ ਰਾਜਿੰਦਰ ਕੁਮਾਰ,ਏਐੱਸਆਈ ਕਸ਼ਮੀਰ ਸਿੰਘ, ਏਐੱਸਆਈ ਅਮਰੀਕ ਸਿੰਘ,ਏਐੱਸਆਈ ਕਰਨੈਲ ਸਿੰਘ,ਲੇਡੀਜ਼ ਕਾਂਸਟੇਬਲ ਰਮਨਜੋਤ ਕੌਰ ਐਚ.ਸੀ ਜਤਿੰਦਰਪਾਲ ਸਿੰਘ ਆਦਿ ਹਾਜ਼ਰ ਸਨ ਇਸ ਮੌਕੇ ਪ੍ਰਿੰਸੀਪਲ ਸ਼੍ਰੀਮਤੀ ਸੀਮਾ ਚੋਪੜਾ ਵੱਲੋਂ ਪੁਲਿਸ ਪਾਰਟੀ ਨੂੰ ਜੀ ਆਇਆ ਆਖ਼ਿਆ ਇਸ ਮੌਕੇ ਸਮੂਹ ਸਟਾਫ ਹਾਜਿਰ ਸਨ 

ਫੋਟੋ ਕੈਪਸ਼ਨ : ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਉਗੀ ਵਿਖੇ ਪੁਲਿਸ ਚੌਂਕੀ ਇੰਚਾਰਜ ਉਗੀ ਸ. ਗੁਰਦੇਵ ਸਿੰਘ, ਪ੍ਰਿੰਸੀਪਲ ਸ਼੍ਰੀ ਮਤੀ ਸੀਮਾ ਚੋਪੜਾ ਅਤੇ ਸਮੂਹ ਸਟਾਫ ਫੱਲਦਾਰ ਬੂਟੇ ਲਾਉਂਦੇ ਹੋਏ 

Leave a Reply

Your email address will not be published. Required fields are marked *