RNI NEWS :- ਪੰਜਾਬ ਬੰਦ ਦੌਰਾਨ ਨਕੋਦਰ ਦੀਆਂ ਮੈਡੀਕਲ ਅਤੇ ਡਾਕਟਰਾਂ ਦੀਆਂ ਦੁਕਾਨਾਂ ਖੁਲ੍ਹੀਆਂ ਰਹਿਣਗੀਆਂ :- ਕਾਕੂ ਸਹੋਤਾ

RNI NEWS :- ਪੰਜਾਬ ਬੰਦ ਦੌਰਾਨ ਨਕੋਦਰ ਦੀਆਂ ਮੈਡੀਕਲ ਅਤੇ ਡਾਕਟਰਾਂ ਦੀਆਂ ਦੁਕਾਨਾਂ ਖੁਲ੍ਹੀਆਂ ਰਹਿਣਗੀਆਂ :- ਕਾਕੂ ਸਹੋਤਾ

ਨਕੋਦਰ :-  ਸੁਖਵਿੰਦਰ ਸੋਹਲ 

ਪਿਛਲੇ ਦਿਨੀਂ ਕਲਰਜ਼ ਚੈਨਲ ਤੇ ਚਲਾਏ ਜਾ ਰਹੇ ਹਿੰਦੀ ਸੀਰੀਅਲ ” ਰਾਮ ਸੀਆ ਕੇ ਲੱਵਕੁਸ਼ ” ਜਿਸ ਵਿੱਚ ਕਰੁਣਾ ਸਾਗਰ ਭਗਵਾਨ ਵਾਲਮੀਕਿ ਜੀ ਬਾਰੇ ਗਲਤ ਰੋਲ ਨੂੰ ਪ੍ਰਸਾਰਿਤ ਕੀਤਾ ਗਿਆ ਜਿਸ ਦਾ ਦੇਸ਼ ਭਰ ਦੀਆਂ ਸੰਗਤਾਂ ਵੱਲੋਂ ਵਿਰੋਧ ਕੀਤਾ ਗਿਆ ਅਤੇ ਸੀਰੀਅਲ ਦੇ ਕਲਾਕਾਰਾਂ ਦੇ ਉੱਪਰ ਐੱਫ ਆਈ ਆਰ ਦਰਜ ਹੋਣ ਦੇ ਬਾਵਜੂਦ ਇਸ ਸੀਰੀਅਲ ਨੂੰ ਬੰਦ ਨਹੀਂ ਕੀਤਾ ਗਿਆ ਇਸ ਦੇ ਵਿਰੋਧ ਵਿੱਚ ਪੰਜਾਬ ਦੀਆਂ ਸਮੂਹ ਜਥੇਬੰਦੀਆਂ ਵੱਲੋਂ ਕੱਲ੍ਹ 7 ਤਰੀਕ ਨੂੰ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ਹੈ ਜਿਸ ਵਿੱਚ ਗੁਰੂ ਵਾਲਮੀਕਿ ਆਦਿ ਧਰਮ ਸਮਾਜ ਪੰਜਾਬ ਦੇ ਕੋ ਕਨਵੀਨਰ ਪ੍ਰਸ਼ੋਤਮ ਬਿੱਟੂ,ਭੀਮ ਆਰਮੀ ਪੰਜਾਬ ਦੇ ਪ੍ਰਧਾਨ ਰਜਿੰਦਰ ਸਹੋਤਾ ਕਾਕੂ,ਯੂਥ ਪਾਵਰ ਫੋਰਸ ਪੰਜਾਬ ਦੇ ਪ੍ਰਧਾਨ ਫਤਿਹ ਸਿੰਘ,ਲਾਲਾ ਕੁਰਾਲੀ ਭੀਮ ਆਜ਼ਾਦ ਫੋਰਸ ਆਲ ਇੰਡੀਆ ਵੱਲੋਂ ਕੱਲ੍ਹ ਦੇ ਬੰਦ ਦਾ ਸਮਰਥਨ ਕੀਤਾ ਗਿਆ ਹੈ ਇਸ ਮੌਕੇ ਤੇ ਪ੍ਰੈੱਸ ਨਾਲ ਗੱਲਬਾਤ ਕਰਦਿਆਂ ਰਜਿੰਦਰ ਸਹੋਤਾ ਕਾਕੂ ਨੇ ਇਹ ਐਲਾਨ ਕੀਤਾ ਹੈ ਕਿ ਕੱਲ੍ਹ ਦੇ ਬੰਦ ਵਿੱਚ ਡਾਕਟਰਾਂ ਦੀਆਂ ਦੁਕਾਨਾਂ ਅਤੇ ਮੈਡੀਕਲ ਦੀਆਂ ਦੁਕਾਨਾਂ ਰਹੀਆਂ ਖੁਲ੍ਹੀਆਂ ਰਹਿਣਗੀਆਂ ਇਸ ਲਈ ਨਕੋਦਰ ਵਾਸੀਆਂ ਨੂੰ ਸਹਿਯੋਗ ਦੇਣ ਦੀ ਅਪੀਲ ਕੀਤੀ ਹੈ ਮਿਸਟਰ ਸਹੋਤਾ ਨੇ ਇਹ ਵੀ ਕਿਹਾ ਕਿ ਸੋਸ਼ਲ ਮੀਡੀਆ ਤੇ ਬਹੁਤ ਸਾਰੀਆਂ ਵੀਡੀਓ ਵਾਇਰਲ ਹੋ ਰਹੀਆਂ ਹਨ ਅਤੇ ਕੱਲ੍ਹ ਦੇ ਬੰਦ ਨੂੰ ਕੈਂਸਲ ਕਰਨ ਬਾਰੇ ਕਿਹਾ ਜਾ ਰਿਹਾ ਹੈ ਉਨ੍ਹਾਂ ਕਿਹਾ ਕਿ ਇਹ ਉਹ ਲੋਕ ਹਨ ਜੋ ਕੌਮ ਦੇ ਗੱਦਾਰ ਹਨ ਇਨ੍ਹਾਂ ਦੇ ਕਿਸੇ ਵੀ ਸੱਦੇ ਦਾ ਕੌਮ ਤੇ ਕੋਈ ਅਸਰ ਨਹੀਂ ਹੋਵੇਗਾ ਇਸ ਮੌਕੇ ਤੇ ਡਾਕਟਰ ਗੁਲਚਮਨ ਗੁਰਪ੍ਰੀਤ ਗੋਪੀ,ਬੌਬੀ ਪ੍ਰਧਾਨ,ਜੱਸਾ ਨਕੋਦਰੀਅਾ ਸਿੰਗਰ ਅਤੇ ਵੱਖ ਵੱਖ ਇਲਾਕਿਆਂ ਤੋਂ ਕੌਮ ਦੇ ਆਗੂ ਹਾਜ਼ਰ ਸਨ

Leave a Reply

Your email address will not be published. Required fields are marked *