RNI NEWS-ਪੰਜਾਬ ਵਿਚ ਕੋਰੋਨਾ ਮਹਾਂਮਾਰੀ ਨੂੰ ਵੇਖਦਿਆਂ ਹੀ ਡੇਰਾ ਬਿਆਸ ਵੱੱਲੋਂ ਲਿਆ ਗਿਆ ਅਹਿਮ ਫੈਸਲਾ


RNI NEWS-ਪੰਜਾਬ ਵਿਚ ਕੋਰੋਨਾ ਮਹਾਂਮਾਰੀ ਨੂੰ ਵੇਖਦਿਆਂ ਹੀ ਡੇਰਾ ਬਿਆਸ ਵੱੱਲੋਂ ਲਿਆ ਗਿਆ ਅਹਿਮ ਫੈਸਲਾ

ਜਲੰਧਰ,(ਜਸਕੀਰਤ ਰਾਜਾ/ਪਰਮਜੀਤ ਪਮਮਾ)

ਪੰਜਾਬ ਵਿਚ ਕੋਰੋਨਾ ਮਹਾਂਮਾਰੀ ਨੇ ਭਿਆਨਕ ਰੂਪ ਧਾਰਨ ਕਰ ਲਿਆ ਹੈ ਜਿਸ ਕਾਰਨ ਹਰ ਰੋਜ਼ ਵੱਡੀ ਗਿਣਤੀ ਵਿਚ ਕੋਰੋਨਾ ਦੇ ਮਰੀਜ਼ ਸਾਹਮਣੇ ਆ ਰਹੇ ਹਨ ਲੋਕਾਂ ਦੀ ਮੌਤ ਹੋ ਰਹੀ ਹੈ ਇਸ ਨੂੰ ਵੇਖਦਿਆਂ ਹੀ ਡੇਰਾ ਬਿਆਸ ਤੋਂ ਇਕ ਅਹਿਮ ਫੈਸਲਾ ਲਿਆ ਗਿਆ ਹੈ ਕੋਰੋਨਾ ਖਤਰੇ ਦੇ ਮੱਦੇਨਜ਼ਰ ਡੇਰਾ ਬਿਆਸ ਮੁਖੀ ਬਾਬਾ ਗੁਰਿੰਦਰ ਸਿੰਘ ਦੁਆਰਾ ਤਹਿ ਕੀਤੇ ਸਾਰੇ ਸਤਸੰਗ ਪ੍ਰੋਗਰਾਮਾਂ ਨੂੰ ਫਰਵਰੀ -2021 ਤੱਕ ਰੱਦ ਕਰ ਦਿੱਤਾ ਗਿਆ ਹੈ ਇਸ ਸਬੰਧੀ ਡੇਰੇ ਵੱਲੋਂ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ ਜਿਸ ਵਿੱਚ ਕਿਹਾ ਗਿਆ ਹੈ ਕਿ ਕੋਰੋਨਾ ਸੰਕਟ ਸਮੇਂ ਦੇਸ਼ ਦੀ ਮੌਜੂਦਾ ਸਥਿਤੀ ਦੇ ਮੱਦੇ – ਨਜ਼ਰ ਡੇਰਾ ਬਿਆਸ ਵਿੱਚ ਕਰਵਾਏ ਗਏ ਬਾਬਾ ਜੀ ਦੇ ਸਾਰੇ ਸਤਸੰਗਾਂ ਤੋਂ ਇਲਾਵਾ ਨਾਮ-ਦਾਨ ਪ੍ਰੋਗਰਾਮ ਵੀ ਰੱਦ ਕਰ ਦਿੱਤਾ ਗਿਆ

ਇਸ ਦੇ ਨਾਲ ਹੀ ਫਰਵਰੀ -21 ਤੱਕ ਪੰਜਾਬ ਨੂੰ ਛੱਡ ਕੇ ਵੱਖ-ਵੱਖ ਰਾਜਾਂ ਵਿਚ ਸਥਿਤ ਸਾਰੇ ਸਤਸੰਗ ਘਰਾਂ ਚ ਸਤਿਸੰਗ ਨਹੀਂ ਕਰਵਾਇਆ ਜਾਵੇਗਾ ਇਸ ਸਮੇਂ ਦੌਰਾਨ ਡੇਰੇ ਵਿੱਚ ਸੰਗਤ ਦਾ ਦਾਖਲਾ ਵੀ ਨਹੀਂ ਹੋਵੇਗਾ ਇਸ ਸਮੇਂ ਦੌਰਾਨ ਕੈਂਪ ਦੇ ਸਾਰੇ ਹੋਸਟਲ,ਸਰਾਵਾ ਅਤੇ ਛੈਡ ਵੀ ਬੰਦ ਰਹਿਣਗੇ

Leave a Reply

Your email address will not be published. Required fields are marked *