RNI NEWS-ਪੰਜਾਬ ਸਰਕਾਰ ਵੱਲੋਂ ਕਿਸਾਨਾਂ ਦੇ ਹੱਕ ਚ ਬਿੱਲ ਪਾਸ ਕਰਨ ਲਈ 2 ਦਿਨਾ ਅਜਲਾਸ ਸਿਰਫ ਪਬਲੀਸਿਟੀ ਸਟੰਟ- ਮਲਕੀਤ ਚੁੰਬਰ


RNI NEWS-ਪੰਜਾਬ ਸਰਕਾਰ ਵੱਲੋਂ ਕਿਸਾਨਾਂ ਦੇ ਹੱਕ ਚ ਬਿੱਲ ਪਾਸ ਕਰਨ ਲਈ 2 ਦਿਨਾ ਅਜਲਾਸ ਸਿਰਫ ਪਬਲੀਸਿਟੀ ਸਟੰਟ- ਮਲਕੀਤ ਚੁੰਬਰ

ਨਕੋਦਰ 19 ਅਕਤੂਬਰ (ਸੁਖਵਿੰਦਰ ਸੋਹਲ)

ਅੱਜ ਪੰਜਾਬ ਸਰਕਾਰ ਵੱਲੋਂ ਪੰਜਾਬ ਵਿਧਾਨ ਸਭਾ ਦਾ ਆਮ ਅਜਲਾਸ ਕਿਸਾਨਾਂ ਦੇ ਹੱਕ ਵਿੱਚ ਬਿੱਲ ਪਾਸ ਕਰਨ ਲਈ 2 ਦਿਨਾ ਅਜਲਾਸ ਸੱਦਿਆ ਗਿਆ ਸੀ ਜਿਸ ਵਿੱਚ ਹਰ ਪਾਰਟੀ ਦੇ ਲੋਕ ਤੰਤਰ ਤਰੀਕੇ ਨਾਲ ਚੁਣੇ ਗਏ ਅੈਮ ਅੈਲ ਏ ਨੂੰ ਵਿਧਾਨ ਸਭਾ ਵਿੱਚ ਆਪਣੀ ਗੱਲ ਰੱਖਣ ਦਾ ਸੰਵਿਧਾਨਕ ਅਧਿਕਾਰ ਹੈ ਜੋ ਪੰਜਾਬ ਸਰਕਾਰ ਨੇ ਸੰਵਿਧਾਨ ਦੀਆਂ ਧੱਜੀਆਂ ਉਡਾਉਂਦੇ ਹੋਏ ਆਮ ਆਦਮੀ ਪਾਰਟੀ ਅਤੇ ਅਕਾਲੀ ਦਲ ਦੇ ਅੈਮ ਅੈਲ ਏ ਨੂੰ ਅੰਦਰ ਬਿੱਲ ਦੀਆਂ ਕਾਪੀਆਂ ਨਾ ਦੇ ਕੇ ਇਹ ਸਿਧ ਕਰ ਦਿੱਤਾ ਇਹਨਾਂ ਨੇ ਕਰਨਾ ਕੁੱਝ ਨਹੀਂ ਹੈ ਸਿਰਫ ਪਬਲੀਸਿਟੀ ਸਟੰਟ ਵਾਸਤੇ ਗਰੀਬਾਂ ਕਿਸਾਨਾਂ ਦੇ ਨਾਂ ਉਤੇ ਰਾਜਨੀਤੀ ਕਰਨੀ ਅਕਾਲੀ ਦਲ ਦੇ ਅੈਮ ਅੈਲ ਏ ਨੂੰ ਵਿਧਾਨ ਸਭਾ ਅੰਦਰ ਨਾ ਜਾਣ ਦੇਣਾ ਕਈ ਕੁੱਝ ਬਿਆਨ ਕਰਦਾ ਹੈ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਇਹ ਕਹਿੰਦਾ ਸੀ ਕਿ ਅਸੀਂ ਕਿਸਾਨਾਂ ਦੇ ਹੱਕ ਵਿੱਚ ਹਾਂ ਤਾਂ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਦੇ ਅੈਮ ਅੈਲ ਏ ਨੂੰ ਰੋਕਣਾ ਉਹਨਾਂ ਦਾ ਇਹ ਫੈਸਲਾ ਗੈਰ ਸੰਵਿਧਾਨਿਕ ਹੈ ਅਤੇ ਸੰਵਿਧਾਨ ਦੇ ਹਿਸਾਬ ਨਾਲ ਚੁਣੇ ਗਏ ਅੈਮ ਅੈਲ ਏ ਆਪਣੀ ਗੱਲ ਕਹਿਣ ਲਈ ਵਿਧਾਨ ਸਭਾ ਦੇ ਅੰਦਰ ਗੱਲ ਰੱਖਣ ਤੋ ਕੋਈ ਵੀ ਰੋਕ ਨਹੀਂ ਸਕਦਾ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਰੋਕ ਲਗਾ ਕੇ ਗੈਰ ਕਾਨੂੰਨੀ ਢੰਗ ਨਾਲ ਕੰਮ ਕੀਤਾ ਹੈ ਮੈਂ ਸਰਕਾਰ ਦੇ ਇਸ ਰਵੱਈਏ ਦੀ ਨਿੰਦਾ ਕਰਦਾ ਹਾਂ ਅਤੇ ਰਾਸਟਪਤੀ ਤੋ ਮੰਗ ਕਰਦਾ ਹਾਂ ਕਿ ਪੰਜਾਬ ਸਰਕਾਰ ਨੂੰ ਤੁਰੰਤ ਭੰਗ ਕੀਤਾ ਜਾਵੇ

Leave a Reply

Your email address will not be published. Required fields are marked *