RNI NEWS :- ਪ. ਸ. ਸ. ਫ. ਦੀ ਸੂਬਾ ਪੱਧਰੀ ਰੈਲੀ 14ਸਤੰਬਰ ਨੂੰ ਜਲੰਧਰ ਵਿੱਚ

RNI NEWS :- ਪ. ਸ. ਸ. ਫ. ਦੀ ਸੂਬਾ ਪੱਧਰੀ ਰੈਲੀ 14ਸਤੰਬਰ ਨੂੰ ਜਲੰਧਰ ਵਿੱਚ

ਜੰਡਿਆਲਾ ਮੰਜ਼ਕੀ 04ਸਤੰਬਰ (ਅਵਤਾਰ ਚੰਦ)

ਪੰਜਾਬ ਸੁਬਾਰਡੀਨੇਟ ਸਰਵਿਸਸ ਫੈਡਰੇਸ਼ਨ ਜਿਲ੍ਹਾ ਜਲੰਧਰ/ ਕਪੂਰਥਲਾ ਦੀ ਮੀਟਿੰਗ ਪੁਸ਼ਪਿੰਦਰ ਕੁਮਾਰ ਦੀ ਪ੍ਰਧਾਨਗੀ ਹੇਠ ਹੋਈ ਇਸ ਮੌਕੇ ਪਸਸਫ ਦੇ ਸੂਬਾ ਜਨਰਲ ਸਕੱਤਰ ਤੀਰਥ ਸਿੰਘ ਬਾਸੀ ਨੇ ਕਿਹਾ ਕਿ ਪੰਜਾਬ ਸਰਕਾਰ ਲਗਾਤਾਰ ਮੁਲਾਜ਼ਮਾਂ ਨਾਲ ਮਤਰੇਈ ਮਾਂ ਵਾਲਾ ਸਲੂਕ ਕਰ ਰਹੀ ਹੈ ਅਤੇ ਪੰਜਾਬ ਦੇ ਸਮੂਹ ਮੁਲਾਜ਼ਮਾਂ ਦੀਆਂ ਹੱਕੀ ਅਤੇ ਜ਼ਾਇਜ਼ ਮੰਗਾ ਨੂੰ ਲਗਾਤਾਰ ਨਜ਼ਰ ਅੰਦਾਜ਼ ਕੀਤਾ ਜਾ ਰਿਹਾ ਹੈ। ਪੰਜਾਬ ਦੇ ਮੁਲਾਜ਼ਮਾਂ ਦੀਆਂ ਲੰਬੇ ਸਮੇਂ ਤੋਂ ਲਟਕਦੀਆਂ ਆ ਰਹੀਆਂ ਮੰਗਾਂ, ਪੁਰਾਣੀ ਪੈਨਸ਼ਨ ਬਹਾਲ ਕਰਨਾ, ਹਰ ਕਿਸਮ ਦੇ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨਾ, ਖਾਲੀ ਆਸਾਮੀਆਂ ਨੂੰ ਪੱਕੀ ਭਰਤੀ ਰਾਂਹੀ ਭਰਨਾ, ਮੈਡੀਕਲ ਭੱਤਾ 2500 ਰੁਪਏ ਕਰਨਾ, ਡੀ. ਏ ਅਤੇ ਡੀ. ਏ ਦੀਆਂ ਕਿਸ਼ਤਾਂ ਦੇ ਬਕਾਏ ਜਾਰੀ ਕਰਨੇ ਅਤੇ ਹੋਰ ਮੰਗਾਂ ਮਨਵਾਉਣ ਹਿੱਤ ਪੰਜਾਬ ਸੁਬਾਰਡੀਨੇਟ ਸਰਵਿਸਸ ਫੈਡਰੇਸ਼ਨ 14 ਸਤੰਬਰ ਨੂੰ ਜਲੰਧਰ ਵਿਖੇ ਸੂਬਾ ਪੱਧਰੀ ਰੈਲੀ ਦੇਸ਼ ਭਗਤ ਯਾਦਗਾਰ ਕੰਪਲੈਕਸ ਵਿਖੇ ਕੀਤੀ ਜਾ ਰਹੀ ਹੈ। ਇਸਦੀਆਂ ਤਿਆਰੀਆਂ ਅਤੇ ਕਾਮਯਾਬੀ ਲਈ ਬਲਾਕ ਪੱਧਰੀ ਮੀਟਿੰਗਾਂ ਕਰਕੇ ਸੁਬਾ ਪੱਧਰੀ ਰੈਲੀ ਲਈ ਜਿਲ੍ਹਾ ਜਲੰਧਰ ਅਤੇ ਕਪੂਰਥਲਾ ਤੋਂ ਵੱਡੀ ਗਿਣਤੀ ਵਿੱਚ ਮੁਲਾਜ਼ਮ ਸ਼ਾਮਿਲ ਕਰਵਾਉਣ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਮੌਕੇ ਗੋਬਿੰਦ, ਤਰਸੇਮ ਮਾਧੋਪੁਰੀ,ਰਾਜਿੰਦਰ ਸ਼ਰਮਾ,ਕੁਲਦੀਪ ਵਾਲੀਆ, ਜਸਵੀਰ ਸਿੰਘ ਨਗਰ,ਕੁਲਦੀਪ ਸਿੰਘ ਕੌੜਾ, ਬਲਜੀਤ ਸਿੰਘ ਕੁਲਾਰ, ਬਲਜੀਤ ਸਿੰਘ ਨਕੋਦਰ, ਗਣੇਸ਼ ਭਗਤ, ਰਾਮ ਹਜ਼ਾਰਾ, ਪਰਤਾਮ ਸਿੰਘ, ਸੁਖਵਿੰਦਰ ਸਿੰਘ ਮੱਕੜ, ਬਲਕਿਸ਼ਨ, ਬਲਬੀਰ ਸਿੰਘ ਗੁਰਾਇਆ, ਅਕਲਚੰਦ, ਵਿਨੋਦ ਭੱਟੀ, ਹਰਮਨ ਸਿੰਘ ਵਾਲੀਆ ਆਦਿ ਹਾਜ਼ਰ ਸਨ।

Leave a Reply

Your email address will not be published. Required fields are marked *