RNI NEWS :- ਪ.ਸ.ਸ.ਫ.ਵਲੋਂ ਜ਼ਿਮਨੀ ਚੋਣ ਹਲਕਾ ਦਾਖਾ ਵਿਖੇ ਰੈਲੀ ਅਤੇ ਮਾਰਚ 12 ਅਕਤੂਬਰ ਨੂੰ- -ਬਾਸੀ 

RNI NEWS :- ਪ.ਸ.ਸ.ਫ.ਵਲੋਂ ਜ਼ਿਮਨੀ ਚੋਣ ਹਲਕਾ ਦਾਖਾ ਵਿਖੇ ਰੈਲੀ ਅਤੇ ਮਾਰਚ 12 ਅਕਤੂਬਰ ਨੂੰ- -ਬਾਸੀ 

ਜਲੰਧਰ: –(ਜਸਕੀਰਤ ਰਾਜਾ ਅਵਤਾਰ ਚੰਦ)
ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਵਲੋਂ 12 ਅਕਤੂਬਰ ਨੂੰ ਮੁੱਲਾਂਪੁਰ ਦਾਖਾ ਵਿਧਾਨ ਸਭਾ ਹਲਕਾ, ਜਿਥੋਂ ਮੁੱਖ ਮੰਤਰੀ ਪੰਜਾਬ ਦੇ ਮੁੱਖ ਸਲਾਹਕਾਰ ਕੈਪਟਨ ਸੰਦੀਪ ਸਿੰਘ ਸੰਧੂ ਕਾਂਗਰਸ ਪਾਰਟੀ ਵਲੋਂ ਉਮੀਦਵਾਰ ਹਨ ,ਦੇ ਚੋਣ ਹਲਕੇ ਵਿੱਚ ਵਿਸ਼ਾਲ ਸੂਬਾਈ ਰੈਲੀ ਅਤੇ ਮਾਰਚ ਕੀਤਾ ਜਾ ਰਿਹਾ ਹੈ । ਪ.ਸ.ਸ.ਫ. ਦੇ ਜ਼ਿਲ੍ਹਾ ਪ੍ਰਧਾਨ ਪੁਸ਼ਪਿੰਦਰ ਕੁਮਾਰ ਵਿਰਦੀ ਦੀ ਪ੍ਰਧਾਨਗੀ ਹੇਠ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਹੋਈ ਮੀਟਿੰਗ ਨੂੰ ਸੰਬੋਧਨ ਕਰਦਿਆਂ ਪ.ਸ.ਸ.ਫ.ਦੇ ਸੂਬਾਈ ਜਨਰਲ ਸਕੱਤਰ ਸਾਥੀ ਤੀਰਥ ਸਿੰਘ ਬਾਸੀ ਨੇ ਕਿਹਾ ਕਿ ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਨੇ ਢਾਈ ਸਾਲ ਬੀਤ ਜਾਣ ਦੇ ਬਾਵਜੂਦ ਵੀ ਮੁਲਾਜ਼ਮਾਂ ਨਾਲ਼ ਕੀਤਾ ਕੋਈ ਵੀ ਵਾਅਦਾ ਪੂਰਾ ਨਹੀਂ ਕੀਤਾ । ਪੰਜਾਬ ਦਾ ਹਰ ਮੁਲਾਜ਼ਮ ਵਰਗ ਇਸ ਸਰਕਾਰ ਦੀਆਂ ਮੁਲਾਜ਼ਮ ਮਾਰੂ ਨੀਤੀਆਂ ਤੋਂ ਦੁੱਖੀ ਹੈ ਅਤੇ ਸੰਘਰਸ਼ਾਂ ਦੇ ਮੈਦਾਨ ਵਿੱਚ ਹੈ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਨੂੰ ਸਬਕ ਸਿਖਾਉਣ ਲਈ 12 ਅਕਤੂਬਰ ਦੀ ਦਾਖਾ ਰੈਲੀ ਵਿੱਚ ਵੱਧ ਤੋਂ ਵੱਧ ਗਿਣਤੀ ਵਿੱਚ ਸ਼ਾਮਲ ਹੋਣ ਕੇ ਪੰਜਾਬ ਸਰਕਾਰ ਦੀਆਂ ਮੁਲਾਜ਼ਮ ਮਾਰੂ ਨੀਤੀਆਂ ਪ੍ਰਤੀ ਤਿੱਖੇ ਰੋਹ ਦਾ ਦਿਖਾਵਾ ਕੀਤਾ ਜਾਵੇ ।
ਪ.ਸ.ਸ.ਫ.ਦੇ ਜ਼ਿਲ੍ਹਾ ਜਨਰਲ ਸਕੱਤਰ ਰਾਜਿੰਦਰ ਸ਼ਰਮਾ ਨੇ ਆਪਣੇ ਸੰਬੋਧਨ ਵਿੱਚ ਮੰਗ ਕੀਤੀ ਕਿ ਨਵਾਂ ਸ਼ਹਿਰ ਜ਼ਿਲ੍ਹੇ ਦੀ ਕਿਰਨ ਬੰਗੜ ਅਧਿਆਪਕਾ ਦੀ ਸੈਕਸੂਅਲ ਹਰਾਸਮੈਂਟ ਵਿੱਚ ਜ਼ਿਲ੍ਹਾ ਸਿੱਖਿਆ ਅਫ਼ਸਰ (ਐ.ਸਿੱ.)ਫ਼ਤਹਿਗੜ੍ਹ ਸਾਹਿਬ ਦਿਨੇਸ਼ ਕੁਮਾਰ ਨੂੰ ਨੂੰ ਤੁਰੰਤ ਗ੍ਰਿਫ਼ਤਾਰ ਕੀਤਾ ਜਾਵੇ ਅਤੇ ਮੈਡਮ ਕਿਰਨ ਬੰਗੜ ਨੂੰ ਤੁਰੰਤ ਯੋਗ ਇਨਸਾਫ਼ ਦਿੱਤਾ ਜਾਵੇ ।
ਪ.ਸ.ਸ.ਫ.ਦੇ ਵਿੱਤ ਸਕੱਤਰ ਕੁਲਦੀਪਸਿੰਘ ਕੌੜਾ ਨੇ ਮੰਗ ਕੀਤੀ ਕਿ ਪ.ਸ.ਸ.ਫ.ਦੇ ਸੀਨੀਅਰ ਮੀਤ ਪ੍ਰਧਾਨ ਅਤੇ ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬਦੇ ਪਰਧਾਨ ਸੁਖਵਿੰਦਰ ਸਿੰਘ ਚਾਹਲ ਨੂੰ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੇ ਜ਼ਿਲ੍ਹਾ ਸਿੱਖਿਆ ਅਫ਼ਸਰ (ਐ.ਸਿੱ.) ਦਿਨੇਸ਼ ਕੁਮਾਰ ਨੇ ਜੋ ਝੂਠ ਦਾ ਪੁਲੰਦਾ ਦੋਸ਼ ਸੂਚੀ ਜਾਰੀ ਕੀਤੀ ਹੈ, ਨੂੰ ਤੁਰੰਤ ਵਾਪਸ ਲੈਂਦੇ ਹੋਏ, ਉਸ ਦੇ ਸਕੂਲ ਦਾ ਚੁੱਕਿਆ ਦਫ਼ਤਰੀ ਰਿਕਾਰਡ ਸਹੀ ਸਲਾਮਤ ਤੁਰੰਤ ਸਕੂਲ ਵਿਖੇ ਪੁੱਜਦਾ ਕੀਤਾ ਜਾਵੇ ।
ਮੁਲਾਜ਼ਮਾਂ ਦੀਆਂ ਮੁੱਖ ਮੰਗਾਂ ਸਮੂਹ ਵਰਗਾਂ ਦੇ ਕੱਚੇ ਮੁਲਾਜ਼ਮਾਂ ਨੂੰ ਰੈਗੂਲਰ ਕਰਵਾਉਣ, ਡੀ.ਏ.ਦੀਆਂ ਰਹਿੰਦੀਆਂ ਕਿਸ਼ਤਾਂ ਜਾਰੀ ਕਰਨ ਅਤੇ ਬਕਾਇਆ ਤੁਰੰਤ ਦੇਣ,200/–ਰੁਪਏ ਮਹੀਨੇ ਦਾ ਵਿਕਾਸ ਦੇ ਨਾਂ ਤੇ ਜਬਰੀ ਜਜੀਆ ਕਟੌਤੀ ਰੱਦ ਕਰਵਾਉਣ ਲਈ, ਛੇਵੇਂ ਤਨਖਾਹ ਕਮਿਸ਼ਨ ਦੀ ਰਿਪੋਰਟ ਜਾਰੀ ਕਰਵਾਉਣ, 01/01/2004 ਤੋਂ ਬਾਅਦ ਨਿਯੁਕਤ ਮੁਲਾਜ਼ਮਾਂ ਤੇ ਪੁਰਾਣੀ ਪੈਨਸ਼ਨ ਬਹਾਲ ਕਰਵਾਉਣ, ਮੈਡਮ ਕਿਰਨ ਬੰਗੜ ਨੂੰ ਯੋਗ ਇਨਸਾਫ਼ ਦਿਵਾਉਣ ਅਤੇ ਡੀ.ਈ.ਓ.(ਐ.ਸਿੱਖਿਆ) ਫ਼ਤਹਿਗੜ੍ਹ ਸਾਹਿਬ ਦਿਨੇਸ਼ ਕੁਮਾਰ ਨੂੰ ਸਸਪੈਂਡ ਕਰਵਾ ਕੇ ਤੁਰੰਤ ਗ੍ਰਿਫ਼ਤਾਰ ਕਰਵਾਉਣ, ਸੁਖਵਿੰਦਰ ਸਿੰਘ ਚਾਹਲ ਦੇ ਸਕੂਲ ਦਾ ਚੁੱਕਿਆ ਦਫ਼ਤਰੀ ਰਿਕਾਰਡ ਵਾਪਸ ਕਰਵਾਉਣ ਅਤੇ ਝੂਠ ਦਾ ਪੁਲੰਦਾ ਦੋਸ਼ ਸੂਚੀ ਨੂੰ ਵਾਪਸ ਲੈਣ ਲਈ ਦਬਾਓ ਬਣਾਉਣ ਲਈ 12 ਅਕਤੂਬਰ 2019 ਦੀ ਵਿਸ਼ਾਲ ਸੂਬਾਈ ਰੈਲੀ ਅਤੇ ਮਾਰਚ ਦਾਖਾ ਵਿਖੇ ਕਰਕੇ ਪੰਜਾਬ ਸਰਕਾਰ ਅਤੇ ਇਸ ਦੀ ਕੁਰੱਪਟ ਅਫ਼ਸਰ ਸ਼ਾਹੀ ਦੀਆਂ ਮੁਲਾਜ਼ਮ ਮਾਰੂ ਨੀਤੀਆਂ ਦਾ ਆਮ ਜਨਤਾ ਸਾਹਮਣੇ ਪਰਦਾਫਾਸ਼ ਕੀਤਾ ਜਾਵੇਗਾ ।ਇਸ ਰੈਲੀ ਵਿੱਚ ਜਲੰਧਰ ਤੋਂ ਰੈਲੀ ਵਿੱਚ ਵੱਡੀ ਗਿਣਤੀ ਵਿੱਚ ਸ਼ਾਮਲ ਹੋਣ ਲਈ ਜਲੰਧਰ ਸ਼ਹਿਰ, ਆਦਮਪੁਰ, ਭੋਗਪੁਰ, ਫਿਲੌਰ, ਨੂਰਮਹਿਲ, ਗੁਰਾਇਆ, ਨਕੋਦਰ ਆਦਿ ਥਾਵਾਂ ਤੋਂ ਵਹੀਕਲ ਚੱਲਣਗੇ ।ਇਸ ਸਮੇਂ ਹੋਰਨਾਂ ਤੋਂ ਇਲਾਵਾ ਤੀਰਥ ਸਿੰਘ ਬਾਸੀ, ਪੁਸ਼ਪਿੰਦਰ ਕੁਮਾਰ ਵਿਰਦੀ, ਤਰਸੇਮ ਮਾਧੋਪੁਰੀ, ਰਾਜਿੰਦਰ ਸ਼ਰਮਾ, ਕੁਲਦੀਪ ਸਿੰਘ ਕੌੜਾ, ਨਿਰਮੋਲਕ ਸਿੰਘ ਹੀਰਾ, ਬਲਜੀਤ ਸਿੰਘ ਕੁਲਾਰ, ਗਣੇਸ਼ ਭਗਤ, ਹਰੀ ਬਿਲਾਸ, ਕੁਲਦੀਪ ਵਾਲੀਆ , ਰਾਮ ਪਾਲ ਹਜਾਰਾ, ਜਸਵੀਰ ਸਿੰਘ ਨਗਰ, ਅੰਗਰੇਜ ਸਿੰਘ, ਹਰਮਨਜੋਤ ਸਿੰਘ ਆਹਲੂਵਾਲੀਆ, ਬਾਲ ਕ੍ਰਿਸ਼ਨ, ਤਰਲੋਕ ਸਿੰਘ, ਬਲਜੀਤ ਸਿੰਘ, ਸੁਖਵਿੰਦਰ ਸਿੰਘ ਮੱਕੜ, ਸਤਵਿੰਦਰ ਸਿੰਘ ਫਿਲੌਰ, ਜਤਿੰਦਰ ਸਿੰਘ, ਕਮਲਦੇਵ, ਅਕਲ ਚੰਦ ਸਿੰਘ, ਪਰਨਾਮ ਸਿੰਘ ਵਿਨੋਦ ਭੱਟੀ ਆਦਿ ਹਾਜ਼ਰ ਰਹੇ ।

Leave a Reply

Your email address will not be published. Required fields are marked *