RNI NEWS :- ਫਗਵਾੜਾ ਦੀ ਬਹੁ-ਚਰਚਿਤ ਸਮਾਜਿਕ ਸੰਸਥਾ “ਏਕ ਕੋਸ਼ਿਸ਼” ਵਲੋਂ ਪੰਜਾਬ ਦੇ ਹੜ੍ਹ ਪੀੜਤਾਂ ਲਈ ਕੱਪੜੇ ਅਤੇ ਦਵਾਈਆਂ ਭੇਜੇ

ਫਗਵਾੜਾ 23 ਅਗਸਤ :- ਮੋਨੂੰ ਫਗਵਾੜਾ

ਫਗਵਾੜਾ ਦੀ ਬਹੁ-ਚਰਚਿਤ ਸਮਾਜਿਕ ਸੰਸਥਾ “ਏਕ ਕੋਸ਼ਿਸ਼” ਵਲੋਂ ਪੰਜਾਬ ਦੇ ਹੜ੍ਹ ਪੀੜਤਾਂ ਲਈ ਕੱਪੜੇ ਜਿਹਨਾ ਵਿੱਚ ਮਰਦਾਂ, ਔਰਤਾਂ, ਬੱਚਿਆਂ ਦੇ ਕੱਪੜੇ ਸ਼ਾਮਲ ਸਨ ਅਤੇ ਦਵਾਈਆਂ ਮਾਸਟਰ ਹਰਵਿੰਦਰ ਸਿੰਘ ਕੋਟਲੀ ਖੱਖਿਆਂ ਦੇ ਰਾਹੀਂ ਫਿਲੌਰ ਦੇ ਲਾਗਲੇ ਪਿੰਡਾਂ ਤਲਵਣ, ਬੁਰਜ, ਗੰਨਾ ਪਿੰਡ ਲਈ ਭੇਜੇ। ਇਹ ਸਹਾਇਤਾ ਭੇਜਣ ਸਮੇਂ ਕੀਤੇ ਗਏ ਇੱਕ ਇੱਕਠ , ਜੋ ਕਿ ‘ਵਾਲ ਆਫ਼ ਚੈਰਿਟੀ’ ਗੁਰੂ ਹਰਿਗੋਬਿੰਦ ਨਗਰ ਵਿਖੇ ਹੋਇਆ, ਸਮੇਂ ‘ਏਕ ਕੋਸ਼ਿਸ਼’ ਦੀ ਪ੍ਰਧਾਨ ਸਾਊਦੀ ਸਿੰਘ, ਜਨਰਲ ਸਕੱਤਰ ਕ੍ਰਿਸ਼ਨ ਕੁਮਾਰ, ਗੁਰਮੀਤ ਸਿੰਘ ਪਲਾਹੀ, ਰਾਜਪਾਲ ਨਹਿਰਾ, ਮੋਹਨ ਲਾਲ ਤਨੇਜਾ, ਮਨੋਜ ਮਿੱਢਾ, ਅਮਰਜੀਤ ਕੌਰ, ਬਲਜੀਤ ਕੌਰ, ਕਮਲਜੀਤ ਕੌਰ, ਉਂਕਾਰ ਸਿੰਘ ਪਰਮਾਰ ਹਾਜ਼ਰ ਸਨ। ਕੱਪੜੇ ਅਤੇ ਦਵਾਈਆਂ ਖ਼ਾਸ ਤੌਰ ਤੇ ‘ਏਕ ਕੋਸ਼ਿਸ਼’ ਦੀ ਪ੍ਰਧਾਨ ਸਾਊਦੀ ਸਿੰਘ ਅਤੇ ਜਨਰਲ ਸਕੱਤਰ ਕ੍ਰਿਸ਼ਨ ਕੁਮਾਰ ਦੇ ਯਤਨਾਂ ਨਾਲ ਇੱਕਠੇ ਕੀਤੇ ਗਏ ਸਨ।

Leave a Reply

Your email address will not be published. Required fields are marked *