RNI NEWS-ਫਰੂਟ ਅਤੇ ਸਬਜ਼ੀ ਮੰਡੀ ਆੜਤੀ ਐਸੋਸੀਏਸ਼ਨ ਵੱਲੋਂ ਵੀ ਕਿਸਾਨ ਜੱਥੇਬੰਦੀਆਂ ਨੂੰ 25 ਸਿਤੰਬਰ ਨੂੰ ਬੰਦ ਦਾ ਦਿੱਤਾ ਸਮਰਥਨ 


RNI NEWS-ਫਰੂਟ ਅਤੇ ਸਬਜ਼ੀ ਮੰਡੀ ਆੜਤੀ ਐਸੋਸੀਏਸ਼ਨ ਵੱਲੋਂ ਵੀ ਕਿਸਾਨ ਜੱਥੇਬੰਦੀਆਂ ਨੂੰ 25 ਸਿਤੰਬਰ ਨੂੰ ਬੰਦ ਦਾ ਦਿੱਤਾ ਸਮਰਥਨ 

ਜੰਡਿਆਲਾ ਗੁਰੂ ਕੁਲਜੀਤ ਸਿੰਘ

ਪੰਜਾਬ ਦੀਆਂ ਸ਼ੰਘਰਸ਼ਸ਼ੀਲ ਕਿਸਾਨ ਜਥੇਬੰਦੀਆਂ ਵੱਲੋਂ ਦਿੱਤੇ 25 ਸਤੰਬਰ ਨੂੰ ਪੰਜਾਬ ਬੰਦ ਨੂੰ ਕਾਮਯਾਬ ਕਰਨ ਲਈ ਅੱਜ ਅੰਮਿ੍ਤ੍ਰਸਰ ਦੇ ਸਮੂਹ ਫਰੂਟ ਅਤੇ ਸਬਜੀ ਮੰਡੀ ਆੜਤੀਆਂ ਦੀ ਐਸ਼ੋਸ਼ੀਏਸ਼ਨ ਦੇ ਪ੍ਰਧਾਨ ਚਰਨਜੀਤ ਸਿੰਘ ਬੱਤਰਾ ਅਤੇ ਸਬਜੀ ਉੱਤਪਾਦਿਕ ਕਿਸਾਨ ਸਗੰਠਨ ਦੇ ਪ੍ਰਧਾਨ ਭੁਪਿੰਦਰ ਸਿੰਘ ਤੀਰਥਪੁਰਾ ਅਤੇ ਫੜੀ ਯੂਨੀਅਨ ਦੇ ਪ੍ਰਧਾਨ ਪ੍ਰੇਮ ਨਾਥ ਬਿੱਲਾ ਦੀ ਪ੍ਰਧਾਨਗੀ ਹੇਠ ਇੱਕ ਮੀਟਿੰਗ ਸਬਜੀ ਮੰਡੀ ਵੱਲਾ (ਅੰਮਿਰਤਸਰ )ਵਿਖੇ ਹੋਈ ਮੀਟਿੰਗ ਦੀ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਸਬਜੀ ਉੱਤਪਾਦਿਕ ਕਿਸਾਨ ਜਥੇਬੰਦੀ ਦੇ ਕੰਨਵੀਨਰ ਕਾ. ਲੱਖਬੀਰ ਸਿੰਘ ਨਿਜਾਮ ਪੁਰ ਨੇ ਦੱਸਿਆ ਕਿ ਇਕੱਠ ਨੇ ਸਰਬਸੰਮਤੀ ਨਾਲ ਮਤਾ ਪਾਸ ਕਰਕੇ ਕੇਂਦਰ ਸਰਕਾਰ ਦੇ ਕਿਸਾਨ ਅਤੇ ਮੰਡੀ ਵਿਰੋਧੀ ਕਨੂੰਨਾਂ ਦੀ ਨਿਖੇਧੀ ਕੀਤੀ ਗਈ ਅਤੇ ਕਿਹਾ ਕਿ ਇਹ ਕਨੂੰਨ ਜਿਥੇ ਕਿਸਾਨ ਦੇ ਡੈਥ ਵਾਰੰਟ ਬਣਨਗੇ ਉਥੇ ਉਸ ਨਾਲ ਜੁੜੇ ਮੰਡੀਆਂ ਅੰਦਰ ਕੰਮ ਕਰਨ ਵਾਲੇ ਆੜਤੀਆਂ ,ਫੜੀ ਵਾਲੇ ਅਤੇ ਮਜ਼ਦੂਰਾਂ ਦੀ ਤਬਾਹੀ ਦਾ ਕਾਰਨ ਬਣਨਗੇ ਇਸ ਲੲਈ ਇਕੱਠ ਨੇ ਫੈਸਲਾ ਕੀਤਾ ਕਿ 25 ਸਤੰਬਰ ਨੂੰ ਸਬਜੀ ਮੰਡੀ ਮਕੁੰਮਲ ਬੰਦ ਕੀਤੀ ਜਾਵੇਗੀ ਇਸ ਲਈ ਸਮੂਹ ਕਿਸਾਨ ਭਰਾਵਾਂ ਨੂੰ ਅਪੀਲ ਕੀਤੀ ਗਈ ਕਿ ਉਹ ਇਸ ਦਿਨ ਕੋਈ ਮਾਲ ਸਬਜੀ ਮੰਡੀ ਨਾ ਲੈ ਕੇ ਆਉਣ ਸਾਰੇ ਕਿਸਾਨ ਤੇ ਆੜਤੀ,ਫੜੀ ਵਾਲੇ, ਪੱਲੇਦਾਰ, ਕਿਸਾਨ ਜਥੇਬੰਦੀਆਂ ਦੇ ਇਕੱਠ ਅੰਮਿਰਤਸਰ ਭੰਡਾਰੀ ਪੁਲ (ਉੱਚਾ ਪੁਲ) ਵਿਖੇ 11 ਵਜੇ ਪਹੁੰਚਣ ਮੀਟਿੰਗ ਵਿੱਚ ਐਸ਼ੋਸ਼ੀਏਸ਼ਨ ਦੇ ਜਨਰਲ ਸਕੱਤਰ ਜਤਿੰਦਰ ਸਿੰਘ ਖੁਰਾਣਾ, ਵਾਈਸ ਪ੍ਰਧਾਨ ਅਨਿਲ ਮਹਿਰਾ,ਰਣਜੀਤ ਸਿੰਘ,ਅਮਰਜੀਤ ਸਿੰਘ, ਸਰਬਜੀਤ ਸਿੰਘ ਸੋਨੂੰ,ਕੱਪਲ ਬਾਂਗਾ,ਦਲਬੀਰ ਸਿੰਘ ਕਾਲਾ,ਇੰਦਰਬੀਰ ਸਿੰਘ ਬਿੱਲਾ,ਮਨਜਿੰਦਰ ਸਿੰਘ,ਵਿਨੋਦ ਸ਼ਰਮਾ,ਲਾਟੂ ਸ਼ਾਹ,ਰਕੇਸ਼ ਲਾਡਾ, ਜਸਪਾਲ ਸਿੰਘ ਕਾਲਾ,ਸੁੱਖਵਿੰਦਰ ਸਿੰਘ,ਮੋਹਿਤ ਅਰੋੜਾ,ਗਿੰਨੀ ਤੇ ਕਿਸਾਨ ਜਥੇਬੰਦੀ ਦੇ ਰਾਜਬੀਰ ਸਿੰਘ,ਕਰਨੈਲ ਸਿੰਘ,ਦਲਬੀਰ ਸਿੰਘ,ਪ੍ਰਤਾਪ ਸਿੰਘ , ਤਰਸੇਮ ਸਿੰਘ,ਅਤੇ ਧਰਮਿੰਦਰ ਸਿੰਘ ਆਦਿ ਹਾਜਰ ਸਨ

Leave a Reply

Your email address will not be published. Required fields are marked *