RNI NEWS-ਫੀਸਾਂ ਦੇ ਮਾਮਲੇ ਨੂੰ ਲੈ ਕੇ ਬੱਚਿਆਂ ਦੇ ਮਾਪਿਆਂ ਨੇ ਨਿੱਜੀ ਸਕੂਲ ਦੇ ਖਿਲਾਫ ਕੀਤੀ ਨਾਅਰੇਬਾਜੀ 


RNI NEWS-ਫੀਸਾਂ ਦੇ ਮਾਮਲੇ ਨੂੰ ਲੈ ਕੇ ਬੱਚਿਆਂ ਦੇ ਮਾਪਿਆਂ ਨੇ ਨਿੱਜੀ ਸਕੂਲ ਦੇ ਖਿਲਾਫ ਕੀਤੀ ਨਾਅਰੇਬਾਜੀ 

ਜੰਡਿਆਲਾ ਗੁਰੂ ਕੁਲਜੀਤ ਸਿੰਘ

ਕੋਰੋਨਾ ਮਹਾਮਾਰੀ ਨੇ ਲੋਕਾਂ ਨੂੰ ਡੂੰਘੀ ਆਰਥਿਕ ਸੱਟ ਮਾਰੀ ਹੈ ਜਿਸ ਕਾਰਨ ਲੱਖਾਂ ਲੋਕਾਂ ਦੇ ਰੋਜਗਾਰ ਖੁੱਸ ਗਏ ਅਤੇ ਕਾਰੋਬਾਰ ਠੱਪ ਹੋ ਗਏ ਕੋਰੋਨਾ ਮਹਾਂਮਾਰੀ ਕਾਰਨ ਸੂਬੇ ਭਰ ਦੇ ਸਕੂਲ ਪਿਛਲੇ 9 ਮਹੀਨਿਆਂ ਤੋਂ ਬੰਦ ਹੋਣ ਕਾਰਨ ਇਨਾ ਸਕੂਲਾਂ ਵੱਲੋਂ ਬੱਚਿਆਂ ਨੂੰ ਆਨ ਲਾਈਨ ਪੜਾਈ ਕਰਵਾਈ ਜਾ ਰਹੀ ਹੈ ਸਕੂਲਾਂ ਵੱਲੋਂ ਕਰਵਾਈ ਜਾ ਰਹੀ ਇਸ ਆਨਲਾਈਨ ਪੜਾਈ ਕਰਕੇ ਸਕੂਲ ਪ੍ਰਬੰਧਕ ਕਮੇਟੀਅਾ ਹੁਣ ਬੱਚਿਆਂ ਦੇ ਮਾਪਿਆਂ ਕੋਲੋਂ ਪਿਛਲੇ ਸਮੇ ਦੀਆਂ ਸਾਰੀਆਂ ਫੀਸਾਂ ਦੀ ਮੰਗ ਕਰ ਰਹੀਆਂ ਹਨ ਤੇ ਬਹੁਤ ਸਾਰੇ ਮਾਪਿਆਂ ਵੱਲੋਂ ਕੋਰੋਨਾ ਕਾਰਨ ਹੋਏ ਮਾੜੇ ਆਰਥਿਕ ਹਲਾਤਾ ਕਾਰਨ ਇਹ ਪੂਰੀਆਂ ਫੀਸ ਦੇਣ ਤੋਂ ਅਸਮੱਰਥਾ ਜਾਹਰ ਕਰਦੇ ਹੋਏ ਵਿਰੋਧ ਕੀਤਾ ਜਾ ਰਿਹਾ ਹੈ ਅਜਿਹੇ ਹੀ ਇਕ ਫੀਸਾਂ ਦੇ ਮਾਮਲੇ ਨੂੰ ਲੈ ਕੇ ਅੱਜ ਬੱਚਿਆਂ ਦੇ ਮਾਪਿਆਂ ਵੱਲੋਂ ਕੱਥੂਨੰਗਲ ਟੋਲ ਪਲਾਜ਼ਾ ਕੋਲ ਪੈਂਦੇ ਸੇਠ ਰਾਮ ਲਾਲ ਕਾਨਵੈਂਟ ਸਕੂਲ ਵਰਿਆਮ ਨੰਗਲ ਦੀ ਮੈਨਜਮੈਂਟ ਖਿਲਾਫ ਨਾਅਰੇਬਾਜੀ ਕੀਤੀ ਗਈ ਇਸ ਸੰਬੰਧੀ ਬੱਚਿਆਂ ਦੇ ਮਾਪਿਆਂ ਨੇ ਸਕੂਲ ਪ੍ਰਬੰਧਕ ਕਮੇਟੀ ਤੇ ਦੋਸ਼ ਲਾਉਂਦਿਆਂ ਕਿਹਾ ਕੇ ਸਕੂਲ ਵੱਲੋਂ ਪਿਛਲੇ ਮਹੀਨਿਆਂ ਦੀ ਪੂਰੀ ਫੀਸ ਦੀ ਮੰਗ ਕੀਤੀ ਜਾ ਰਹੀ ਹੈ ਜਦੋ ਕੇ ਕੋਰੋਨਾ ਕਾਰਨ ਓਹਨਾ ਦੀ ਆਰਥਿਕ ਹਾਲਾਤ ਠੀਕ ਨਹੀਂ ਹਨ ਕੇ ਉਹ ਸਾਰੀ ਫੀਸ ਸਕੂਲ ਨੂੰ ਜਮਾ ਕਰਵਾ ਸਕਣ ਮਾਪਿਆਂ ਨੇ ਦਸਿਆ ਕੇ ਜਿਨ੍ਹਾਂ ਬੱਚਿਆਂ ਨੇ ਸਕੂਲ ਨੂੰ ਫੀਸ ਨਹੀਂ ਦਿੱਤੀ ਸੀ ਸਕੂਲ ਵਲੋਂ ਓਹਨਾ ਬੱਚਿਆਂ ਨੂੰ ਆਨ ਲਾਈਨ ਕੰਮ ਕਰਵਾਉਣਾ ਬੰਦ ਕਰ ਦਿੱਤਾ ਗਿਆ ਅਤੇ ਗਰੁੱਪ ਚੋ ਰਿਮੂਵ ਕਰਵਾ ਦਿੱਤਾ ਗਿਆ ਜਦੋ ਕਿ ਸਕੂਲ ਦੇ ਪ੍ਰਿੰਸੀਪਲ ਸਵਪਨ ਦੁੱਗਲ ਨੇ ਕੁੱਝ ਦਿਨ ਪਹਿਲਾ ਮਾਪਿਆਂ ਨੂੰ ਇਹ ਵਿਸ਼ਵਾਸ ਦਿਵਾਇਆ ਸੀ ਕੇ 50 ਫ਼ੀਸਦੀ ਫੀਸ ਲਈ ਜਾਵੇਗੀ ਅਤੇ ਜਿਨ੍ਹਾਂ ਬੱਚਿਆਂ ਨੂੰ ਜਿੰਨੀ ਦੇਰ ਰਿਮੂਵ ਰੱਖਿਆ ਗਿਆ ਸੀ ਓਨੀ ਦੇਰ ਦੀ ਓਹਨਾ ਕੋਲੋਂ ਕੋਈ ਫੀਸ ਨਹੀਂ ਲਈ ਜਾਵੇਗੀ ਅਤੇ ਜੇਕਰ ਸਕੂਲ ਇਸ ਵਾਅਦੇ ਤੋਂ ਪਿੱਛੇ ਹੱਟਦਾ ਹੈ ਤਾ ਬੱਚਿਆਂ ਦੀ ਦਾਖਲਾ ਫੀਸ ਅਤੇ ਕਿਤਾਬਾਂ ਦੇ ਪੈਸੇ ਵਾਪਸ ਕਰ ਦਿੱਤੇ ਜਾਣਗੇ ਪਰੰਤੂ ਹੁਣ ਸਕੂਲ ਪ੍ਰਿੰਸੀਪਲ ਆਪਣੀ ਇਸ ਗੱਲ ਤੋਂ ਮੁੱਕਰ ਗਏ ਤੇ ਪੂਰੀ ਫੀਸ ਦੀ ਮੰਗ ਕਰ ਰਹੇ ਹਨ ਬੱਚਿਆਂ ਦੇ ਮਾਪਿਆਂ ਨੇ ਪ੍ਰਿੰਸੀਪਲ ਤੇ ਅੱਗੇ ਦੋਸ਼ ਲਾਉਂਦਿਆਂ ਕਿਹਾ ਕੇ ਓਹਨਾ ਨੂੰ ਅੱਜ ਸਕੂਲ ਮਿਲਣ ਦਾ ਸਮਾਂ ਦਿੱਤਾ ਗਿਆ ਸੀ ਜਦੋ ਅਸੀਂ ਅੱਜ ਸਕੂਲ ਪੁੱਜੇ ਤਾ ਪ੍ਰਿੰਸੀਪਲ ਓਥੇ ਨਹੀਂ ਆਏ ਇਸ ਸੰਬੰਧੀ ਸਕੂਲ ਦੇ ਪ੍ਰਿੰਸੀਪਲ ਸਵਪਨ ਦੁੱਗਲ ਦਾ ਪੱਖ ਜਾਨਣ ਲਈ ਓਹਨਾ ਨੂੰ ਫੋਨ ਕੀਤਾ ਤਾ ਓਹਨਾ ਨੇ ਕਿਹਾ ਬੱਚਿਆਂ ਮਾਪਿਆਂ ਨਾਲ 50 ਫ਼ੀਸਦੀ ਫੀਸ ਲੈਣ ਦਾ ਵਾਅਦਾ ਓਹਨਾ ਨੇ ਦਬਾਅ ਹੇਠ ਕੀਤਾ ਸੀ ਜ਼ਿਲਾ ਸਿੱਖਿਅਾ ਅਫਸਰ ( ਐਲੀਮੈਂਟਰੀ ) ਕੰਵਲਜੀਤ ਸਿੰਘ ਨੂੰ ਵਾਰ ਵਾਰ ਫੋਨ ਕੀਤਾ ਗਿਆ ਪਰ ਓਹਨਾ ਨਾਲ ਸੰਪਰਕ ਨਹੀਂ ਹੋ ਸਕਿਆ

Leave a Reply

Your email address will not be published. Required fields are marked *