RNI NEWS :- ਫੁੱਟਬਾਲ ਵਿੱਚ ਸਿੰਬਲ ਮਜਾਰਾ ਅਤੇ ਕਬੱਡੀ ਵਿੱਚ ਰੱਕੜਾਂ ਢਾਹਾ ਦੀਆਂ ਟੀਮਾਂ ਰਹੀਆਂ ਜੇਤੂ

RNI NEWS :- ਫੁੱਟਬਾਲ ਵਿੱਚ ਸਿੰਬਲ ਮਜਾਰਾ ਅਤੇ ਕਬੱਡੀ ਵਿੱਚ ਰੱਕੜਾਂ ਢਾਹਾ ਦੀਆਂ ਟੀਮਾਂ ਰਹੀਆਂ ਜੇਤੂ

ਬਲਾਚੌਰ, 10 ਨਵੰਬਰ – (ਤੇਜ ਪ੍ਰਕਾਸ਼ ਖਾਸਾ)

ਸਬ ਡਿਵੀਜ਼ਨ ਬਲਾਚੌਰ ਦੇ ਪਿੰਡ ਸਿੰਬਲ ਮਜਾਰਾ ਦੀ ਧਰਤੀ ਤੇ ਸ਼ੁਸ਼ੋਭਤ ਲੱਖ ਦਾਤਾ ਪੀਰ ਭੈਰੋਯਤੀ ਮੰਦਰ ਚੁਸ਼ਮਾ ਦੀ ਪ੍ਰਬੰਧਕ ਕਮੇਟੀ ਵੱਲੋਂ ਨੌਜਵਾਨਾਂ ਨੂੰ ਖੇਡਾਂ ਵਿੱਚ ਜੋੜਨ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਲੜੀ ਨੂੰ ਅੱਗੇ ਤੋਰਦਿਆਂ ਸਮੂਹ ਸੰਗਤਾਂ ਅਤੇ ਐਨਆਰਆਈ ਵੀਰਾਂ ਦੇ ਸਹਿਯੋਗ ਨਾਲ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ 7 ਰੋਜ਼ਾ ਫੁੱਟਬਾਲ ਅਤੇ ਕਬੱਡੀ ਟੂਰਨਾਮੈਂਟ ਕਰਵਾਇਆ ਗਿਆ । ਮਿਤੀ 3 ਨਵੰਬਰ ਤੋਂ 8 ਨਵੰਬਰ ਤੱਕ ਫੁੱਟਬਾਲ ਟੀਮਾਂ ਵਿਚਕਾਰ ਮੈਚ ਖੇਡੇ ਗਏ ਅਤੇ 9 ਨਵੰਬਰ ਨੂੰ ਪਿੰਡ ਪੱਧਰ ਕਬੱਡੀ ਦੇ ਮੈਚ ਖੇਡੇ ਗਏ
। ਟੂਰਨਾਮੈਂਟ ਵਿੱਚ ਇਲਾਕੇ ਦੀਆਂ ਅਹਿਮ ਸ਼ਖ਼ਸੀਅਤਾਂ ਵੱਲੋਂ ਵੱਖ ਵੱਖ ਸਮੇਂ ਦੌਰਾਨ ਹਾਜ਼ਰੀ ਲਗਾਈ ਗਈ ।
ਇਸ ਟੂਰਨਾਮੈਂਟ ਵਿੱਚ ਫੁੱਟਬਾਲ ਦੀਆਂ 32 ਟੀਮਾਂ ਅਤੇ ਕਬੱਡੀ ਪਿੰਡ ਪੱਧਰ 8.ਟੀਮਾਂ ਨੇ ਭਾਗ ਲਿਆ । ਫੁੱਟਬਾਲ ਟੂਰਨਾਮੈਂਟਾਂ ਵਿੱਚ ਆਖਰੀ ਮੈਚ ਸਿੰਬਲ ਮਜਾਰਾ ਅਤੇ ਪਿੰਡ ਧਮਾਈ ਵਿਚਕਾਰ ਹੋਇਆ ਜਿਸ ਵਿੱਚ ਪਿੰਡ ਸਿੰਬਲ ਮਜਾਰਾ ਦੀ ਟੀਮ ਜੇਤੂ ਰਹੀ ਅਤੇ ਉਸ ਨੇ 31000 ਰੁਪਏ ਦੀ ਨਗਦ ਰਾਸ਼ੀ ਅਤੇ ਟਰਾਫ਼ੀ ਪ੍ਰਾਪਤ ਕੀਤੀ ਇਸੇ ਤਰ੍ਹਾਂ ਫੁੱਟਬਾਲ ਵਿੱਚ ਦੂਜੇ ਨੰਬਰ ਤੇ ਰਹੀ ਪਿੰਡ ਧਮਾਈ ਦੀ ਟੀਮ ਨੇ 25000 ਰੁਪਏ ਦੀ ਨਕਦ ਰਾਸ਼ੀ ਅਤੇ ਟਰਾਫ਼ੀ ਪ੍ਰਾਪਤ ਕੀਤੀ । 9 ਨਵੰਬਰ ਨੂੰ ਪਿੰਡ ਪੱਧਰ ਕਬੱਡੀ ਮੈਂਟੂਰਨਾਮੈਂਟ ਵਿੱਚ ਆਖਰੀ ਮੈਚ ਪਿੰਡ ਰੱਕੜਾਂ ਢਾਹਾਂ ਅਤੇ ਪਿੰਡ ਕਰੀਮਪੁਰ ਚਾਹਵਾਲਾ ਦੀਆਂ ਟੀਮਾਂ ਵਿਚਕਾਰ ਬਹੁਤ ਹੀ ਫਸਵਾਂ ਹੋਇਆ । ਪਹਿਲੇ ਹਾਫ ਵਿਚ ਦੋਵੇਂ ਟੀਮਾਂ ਬਰਾਬਰ ਰਹੀਆਂ ਅਤੇ ਅਖੀਰ ਵਿੱਚ ਪਿੰਡ ਰੱਕੜਾਂ ਢਾਹਾ ਦੀ ਟੀਮ ਨੇ ਕਰੀਮਪੁਰ ਚਾਹਵਾਲਾ ਦੀ ਟੀਮ ਨੂੰ ਹਰਾ ਕੇ ਟਰਾਫ਼ੀ ਉੱਪਰ ਕਬਜ਼ਾ ਕੀਤਾ । ਜੇਤੂ ਰਹੀ ਕਬੱਡੀ ਰੱਕੜਾਂ ਢਾਹਾ 31000 ਹਜ਼ਾਰ ਅਤੇ ਦੂਜੇ ਨੰਬਰ ਤੇ ਰਹੀ ਕਰੀਮਪੁਰ ਚਾਹਵਾਲਾ ਦੀ ਟੀਮ ਨੂੰ 25000 ਰੁਪਏ ਇਨਾਮ ਦੀ ਇਨਾਮੀ ਰਾਸ਼ੀ ਨਾਲ ਸਨਮਾਨਿਤ ਕਰਦਿਆਂ ਕਮੇਟੀ ਮੈਂਬਰਾਂ ਨੇ ਟਰਾਫੀਆਂ ਵੀ ਦਿੱਤੀਆਂ । ਇਨਾਮਾਂ ਦੀ ਵੰਡ ਸਮੇਂ ਕਮੇਟੀ ਦੇ ਪ੍ਰਧਾਨ ਸੁਰਜੀਤ ਸਿੰਘ, ਜੋਗਾ ਸਿੰਘ ਸੈਕਟਰੀ ,ਮੱਖਣ ਸਿੰਘ ਖਜ਼ਾਨਚੀ ਤੋਂ ਇਲਾਵਾ ਹੋਰ ਮੈਂਬਰ ਵੀ ਹਾਜ਼ਰ ਸਨ । ਇਸ ਮੌਕੇ ਬੱਚਿਆਂ ਦਾ ਸ਼ੋਅ ਮੈਚ ਗਰਲੇ ਢਾਹਾ ਅਤੇ ਪਿੰਡ ਸਿੰਬਲ ਮਜਾਰਾ ਦੀਆਂ ਟੀਮਾਂ ਵਿਚਕਾਰ ਕਰਵਾਇਆ ਗਿਆ ਜਿਸ ਵਿੱਚ ਗਰਲੇ ਢਾਹਾਂ ਦੀ ਟੀਮ ਜੇਤੂ ਰਹੀ । ਕਬੱਡੀ ਮੈਚ ਵਿੱਚ ਜਿੰਦਰ, ਜੋਤ ਬੈੱਸਟ ਜਾਫੀ ਅਤੇ ਬਿੰਦਾ ,ਕਰਨ, ਹੈਪੀ ਬੈਸਟ ਰੇਡਰ ਰਹੇ । ਇਸ ਮੌਕੇ ਕੁਮੈਂਟਰ ਭੀਰਾ ਰੈਲ ਮਾਜਰਾ ਨੇ ਆਪਣੀ ਕੁਮੈਂਟਰੀ ਦੇ ਜਾਦੂ ਨਾਲ ਜਿੱਥੇ ਦਰਸ਼ਕਾਂ ਨੂੰ ਕੀਲੀ ਰੱਖਿਆ ਉੱਥੇ ਹੀ ਕਬੱਡੀ ਕੋਚ ਚੈਂਚਲ ਸਿੰਘ ਸਜਾਵਲਪੁਰ ਵੱਲੋਂ ਆਪਣੀ ਵਿਸ਼ੇਸ਼ ਭੂਮਿਕਾ ਨਿਭਾਈ । ਇਸ ਮੌਕੇ ਸਮੂਹ ਕਮੇਟੀ ਮੈਂਬਰਾਂ ਤੋਂ ਇਲਾਵਾ ਅਸ਼ੋਕ ਬਾਠ ਕਰੀਮਪੁਰ ਚਾਹਵਾਲਾ ਅਤੇ ਕਬੱਡੀ ਦੇ ਸਾਬਕਾ ਖਿਡਾਰੀ ਮੋਹਨ ਸਿੰਘ ਬੀਰਾ ਗੜ੍ਹੀ ਕਾਨੂੰਗੋ ਦੀ ਵਿਸ਼ੇਸ਼ ਤੌਰ ਤੇ ਮੌਜੂਦ ਸਨ ।
ਫੋਟੋ ਕੈਪਸ਼ਨ : ਕਬੱਡੀ ਮੈਚ ਦਾ ਇੱਕ ਦ੍ਰਿਸ਼ ਅਤੇ ਇਨਾਮਾਂ ਦੀ ਵੰਡ ਕਰਦੇ ਹੋਏ ਕਮੇਟੀ ਮੈਂਬਰ ।

Leave a Reply

Your email address will not be published. Required fields are marked *

Please select facebook feed.