RNI NEWS :- ਫੈਡਰੇਸ਼ਨ ਵਲੋਂ ਬਰਨਾਲਾ ਵਿਖੇ ਇਨਸਾਫ਼ ਮੰਗਦੇ ਆਗੂਆਂ ਅਤੇ ਲੋਕਾਂ ਤੇ ਬਰਨਾਲਾ ਪੁਲਿਸ ਵੱਲੋਂ ਝੂਠੇ ਪਰਚੇ ਦਰਜ਼ ਕਰਨ ਦੀ ਤਿੱਖੀ ਨਿਖੇਧੀ 

RNI NEWS :- ਫੈਡਰੇਸ਼ਨ ਵਲੋਂ ਬਰਨਾਲਾ ਵਿਖੇ ਇਨਸਾਫ਼ ਮੰਗਦੇ ਆਗੂਆਂ ਅਤੇ ਲੋਕਾਂ ਤੇ ਬਰਨਾਲਾ ਪੁਲਿਸ ਵੱਲੋਂ ਝੂਠੇ ਪਰਚੇ ਦਰਜ਼ ਕਰਨ ਦੀ ਤਿੱਖੀ ਨਿਖੇਧੀ 

ਜਲੰਧਰ : – (ਜਸਵਿੰਦਰ ਬੱਲ)

ਪਿਛਲੇ ਦਿਨੀਂ ਵਾਪਰੇ ਸੜਕ ਹਾਦਸੇ ਵਿੱਚ ਇੱਕ ਮਸੂਮ ਸਤਨਾਮ ਸਿੰਘ ਦੀ ਮੌਤ ਲਈ ਜਿੰਮੇਵਾਰ ਵਿਅਕਤੀਆਂ ਤੇ ਪਰਚੇ ਦਰਜ਼ ਕਰਨ ਦੀ ਮੰਗ ਨੂੰ ਲੈਕੇ ਸੰਘਰਸ਼ ਕਰ ਰਹੇ ਪਰਿਵਾਰਕ ਮੈਂਬਰਾਂ ਅਤੇ ਜਨਤਕ ਜਥੇਬੰਦੀਆਂ ਦੇ ਆਗੂਆਂ ਤੇ ਵੱਖ-ਵੱਖ ਧਰਾਵਾਂ ਲਗਾ ਕੇ ਝੂਠੇ ਪਰਚੇ ਦਰਜ਼ ਕਰਨ ਅਤੇ ਪੱਕੀ ਭਰਤੀ ਦੀ ਮੰਗ ਨੂੰ ਲੈ ਕੇ ਪਿਛਲੇ ਦਿਨਾਂ ਤੋਂ ਸੰਘਰਸ਼ ਕਰ ਰਹੇ ਬੇਰੁਜ਼ਗਾਰ ਅਧਿਆਪਕਾਂ ਤੇ ਸਿੱਖਿਆ ਮੰਤਰੀ ਪੰਜਾਬ ਸ਼੍ਰੀ ਵਿਜੇ ਇੰਦਰ ਸਿੰਗਲਾ ਦੀ ਕੋਠੀ ਅੱਗੇ ਪੁਲਿਸ ਵੱਲੋਂ ਅੰਧਾਧੁੰਦ ਲਾਠੀਚਾਰਜ ਕਰਨ ਅਤੇ ਪਾਣੀ ਦੀਆਂ ਬੁਛਾੜਾਂ ਮਾਰਨ ਦੀ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਜਿਲ੍ਹਾ ਜਲੰਧਰ ਦੇ ਪਰਧਾਨ ਪੁਸ਼ਪਿੰਦਰ ਕੁਮਾਰ ਵਿਰਦੀ,ਜਨਰਲ ਸਕੱਤਰ ਰਾਜਿੰਦਰ ਸ਼ਰਮਾ,ਵਿੱਤ ਸਕੱਤਰ ਕੁਲਦੀਪ ਸਿੰਘ ਕੌੜਾ,ਪਰੈੱਸ ਸਕੱਤਰ ਕੁਲਦੀਪ ਵਾਲੀਆ ਕਾਰਜਕਾਰੀ ਸਕੱਤਰ ਨਿਰਮੋਲਕ ਸਿੰਘ ਹੀਰਾ,ਇਸਤਰੀ ਮੁਲਾਜ਼ਮ ਤਾਲਮੇਲ ਕਮੇਟੀ ਦੀ ਪਰਧਾਨ ਕਮਲਜੀਤ ਕੌਰ,ਸਕੱਤਰ ਅਵਤਾਰ ਕੌਰ ਬਾਸੀ ਅਤੇ ਪ.ਸ.ਸ.ਫ.ਦੇ ਸੂਬਾਈ ਜਨਰਲ ਸਕੱਤਰ ਸਾਥੀ ਤੀਰਥ ਸਿੰਘ ਨੇ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ ਗੌਰਮਿੰਟ ਟੀਚਰਜ਼ ਯੂਨੀਅਨ ਜਿਲ੍ਹਾ ਜਲੰਧਰ ਦੇ ਪਰਧਾਨ ਕਰਨੈਲ ਫਿਲੌਰ, ਜਨਰਲ ਸਕੱਤਰ ਗਣੇਸ਼ ਭਗਤ, ਵਿੱਤ ਸਕੱਤਰ ਰਾਮ ਪਾਲ ਹਜਾਰਾ,ਵਿੱਤ ਸਕੱਤਰ ਹਰਮਨਜੋਤ ਸਿੰਘ ਆਹਲੂਵਾਲੀਆ,ਸੀਨੀਅਰ ਮੀਤ ਪ੍ਰਧਾਨ ਬਲਜੀਤ ਸਿੰਘ ਕੁਲਾਰ, ਸਵਰਨ ਸਿੰਘ ਸ਼ਾਹਕੋਟ,ਬਾਲ ਕ੍ਰਿਸ਼ਨ,ਪਰਚਾਰ ਸਕੱਤਰ ਪਰਨਾਮ ਸਿੰਘ ਆਦਿ ਆਗੂਆਂ ਨੇ ਕਿਹਾ ਕਿ ਘਰ-ਘਰ ਨੌਕਰੀ ਦੇਣ ਦਾ ਵਾਅਦਾ ਕਰਕੇ ਸਤ੍ਹਾ ਵਿੱਚ ਆਈ ਕੈਪਟਨ ਸਰਕਾਰ ਆਪਣੇ ਹਰ ਵਾਅਦੇ ਤੋਂ ਭੱਜ ਹੀ ਨਹੀਂ ਰਹੀ ਸਗੋਂ ਸੰਘਰਸ਼ ਸ਼ੀਲ ਦੇ ਆਗੂਆਂ ਨੂੰ ਗੱਲਬਾਤ ਕਰਨ ਦਾ ਸਮਾਂ ਦੇ ਕੇ ਗੱਲਬਾਤ ਕਰਨ ਤੋਂ ਵੀ ਵਾਰ- ਵਾਰ ਪਾਸਾ ਵੱਟ ਰਹੀ ਹੈ ।ਪੰਜਾਬ ਦੇ ਲੋਕਾਂ ਨੂੰ ਹੁਣ ਸੰਘਰਸ਼ ਵੀ ਨਹੀਂ ਕਰਨ ਦਿੱਤਾ ਜਾ ਰਿਹਾ । ਇਕੱਲੇ ਪੰਜਾਬ ਸੂਬੇ ਵਿੱਚ ਹੀ ਨਹੀਂ ਸਗੋ ਪੂਰੇ ਦੇਸ਼ ਵਿੱਚ ਇਨਸਾਫ਼ ਪਸੰਦ ਲੋਕਾਂ ਨੂੰ ਦੇਸ਼ਧਰੋਹੀ ਕਹਿ ਕੇ ਉਹਨਾਂ ਦਾ ਮੂੰਹ ਬੰਦ ਕੀਤਾ ਜਾ ਰਿਹਾ ਹੈ ।ਉਹਨਾਂ ਨੇ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਲੋਕ ਪੱਖੀ ਸੰਘਰਸ਼ਾਂ ਨੂੰ ਡੰਡੇ ਦੇ ਜ਼ੋਰ ਨਾਲ ਦਬਾਇਆ ਨਹੀਂ ਜਾ ਸਕਦਾ ਅਤੇ ਸੰਘਰਸ਼ ਸ਼ੀਲ ਆਗੂਆਂ ਅਤੇ ਆਮ ਲੋਕਾਂ ਤੇ ਪਾਏ ਝੂਠੇ ਪਰਚੇ ਤੁਰੰਤ ਰੱਦ ਕਰਨ ਦੀ ਜੋਰਦਾਰ ਮੰਗ ਕੀਤੀ ।

Leave a Reply

Your email address will not be published. Required fields are marked *