RNI NEWS :- ਫੌਰਚੂਨਰ ਗੱਡੀ ਦੀ ਟੱਕਰ ਵੱਜਣ ਨਾਲ ਕੁੜੀ ਦੀ ਮੌਤ

RNI NEWS :- ਫੌਰਚੂਨਰ ਗੱਡੀ ਦੀ ਟੱਕਰ ਵੱਜਣ ਨਾਲ ਕੁੜੀ ਦੀ ਮੌਤ

ਫਗਵਾੜਾ :- ਮੋਨੂੰ ਫਗਵਾੜਾ

ਫਗਵਾੜਾ ਜਲੰਧਰ ਹਾਈਵੇ ਤੇ ਪੈਂਦੇ ਲਵਲੀ ਪ੍ਰੋਫੈਸ਼ਨਲ ਯੂਨੀਵਰਸਟੀ ਵਿਚ ਦੁਕਾਨ ਤੇ ਕਮ ਕਰਦੀ ਲੜਕੀ ਹਰ ਰੋਜ਼ ਦੀ ਤਰਾਂ ਸ਼ਾਮ ਨੂੰ ਦੁਕਾਨ ਤੋਂ ਛੁੱਟੀ ਕਰ ਕੇ ਜੀ ਟੀ ਰੋਡ ਪਾਰ ਕਰਨ ਲੱਗੀ ਸੀ ਤਾਂ ਅਚਾਨਕ ਤੇਜ਼ ਰਫਤਾਰ ਫੌਰਚੂਨਰ ਗੱਡੀ ਦੀ ਟੱਕਰ ਵੱਜਣ ਨਾਲ ਗੰਭੀਰ ਜ਼ਖਮੀ ਹੋ ਗਈ ਜਿਸ ਨੂੰ ਹਾਈਵੇ ਪੁਲਸ ਵਲੋਂ ਸਿਵਿਲ ਹਸਪਤਾਲ ਫਗਵਾੜਾ ਵਿਖੇ ਲਿਆਂਦਾ ਗਿਆ ਜਿਸ ਦੀ ਹਾਲਤ ਗੰਭੀਰ ਦੇਖਦੇ ਹੋੲੇ ਜਲੰਧਰ ਰੈਫਰ ਕਰ ਦਿਤਾ ਜਿਸ ਦੀ ਇਲਾਜ ਦੌਰਾਨ ਮੌਤ ਹੋ ਗਈ ਕੁੜੀ ਦੀ ਪਹਿਚਾਨ ਹਰਪ੍ਰੀਤ ਕੌਰ ਪੁੱਤਰੀ ਸੁਰਿੰਦਰ ਪਾਲ ਵਾਸੀ ਰਾਣੀਪੁਰ ਵਜੋਂ ਹੋਈ ਸੂਤਰਾਂ ਅਨੁਸਾਰ ਫੌਰਚੂਨਰ ਗੱਡੀ ਕਿਸੇ ਸੀਨੀਅਰ ਅਕਾਲੀ ਨੇਤਾ ਦੀ ਦੱਸੀ ਜਾ ਰਹੀ ਹੈ ਜਿਕਰਜੋਗ ਹੈ ਕੁੜੀ ਨੂੰ ਹਾਈਵੇ ਪੁਲਸ ਵਲੋਂ ਸਿਵਿਲ ਹਸਪਤਾਲ ਵਿਖੇ ਪਹੁੰਚਾਣ ਤੋਂ ਕਰੀਬ ਇਕ ਘੰਟੇ ਬਾਅਦ ਲੜਕੀ ਨੂੰ ਜਲੰਧਰ ਰੈਫਰ ਕੀਤਾ ਗਿਆ ਜੇਕਰ ਲੜਕੀ ਨੂੰ ਤੁਰੰਤ ਜਲੰਧਰ ਪਹੁੰਚਾ ਦਿਤਾ ਜਾਂਦਾ ਤਾਂ ਸ਼ਾਇਦ ਇਹ ਅਣਹੋਣੀ ਹੋਣੋ ਬਚ ਜਾਂਦੀ ਮੌਕੇ ਤੋਂ ਕਾਰ ਚਾਲਕ ਵਲੋਂ ਮਿਲੇ ਲਾਇਸੰਸ ਤੋਂ ਕਰ ਚਾਲਕ ਦੀ ਪਹਿਚਾਣ ਦਲਜੀਤ ਸਿੰਘ ਪੁੱਤਰ ਪਰਮਜੀਤ ਸਿੰਘ ਪਿੰਡ ਹਰਦੋ ਫਰਾਲਾ ਰਾਏਪੁਰ ਵਜੋਂ ਹੋਈ

Leave a Reply

Your email address will not be published. Required fields are marked *