RNI NEWS-ਬਸਪਾ ਦੇ ਜਿਲਾ ਕਪੂਰਥਲਾ ਦੇ ਜਨਰਲ ਸਕੱਤਰ ਅਤੇ ਫਗਵਾੜਾ ਸ਼ਹਿਰੀ ਪ੍ਰਧਾਨ ਨੇ ਅਹੁਦਿਆਂ ਤੋਂ ਦਿੱਤਾ ਅਸਤੀਫਾ


RNI NEWS-ਬਸਪਾ ਦੇ ਜਿਲਾ ਕਪੂਰਥਲਾ ਦੇ ਜਨਰਲ ਸਕੱਤਰ ਅਤੇ ਫਗਵਾੜਾ ਸ਼ਹਿਰੀ ਪ੍ਰਧਾਨ ਨੇ ਅਹੁਦਿਆਂ ਤੋਂ ਦਿੱਤਾ ਅਸਤੀਫਾ

ਫਗਵਾੜਾ/ਜਲੰਧਰ 13 ਜਨਵਰੀ (ਜਸਵਿੰਦਰ ਬੱਲ) ਬਹੁਜਨ ਸਮਾਜ ਪਾਰਟੀ ਦੇ ਜਿਲਾ ਜਨਰਲ ਸਕੱਤਰ ਕੁਲਦੀਪ ਭੱਟੀ ਐਡਵੋਕੇਟ ਅਤੇ ਫਗਵਾੜਾ ਸ਼ਹਿਰੀ ਪ੍ਰਧਾਨ ਬੀ.ਕੇ. ਰੱਤੂ ਨੇ ਪਾਰਟੀ ਹਾਈਕਮਾਂਡ ਤੇ ਵਿਧਾਨਸਭਾ ਜਿਮਨੀ ਚੋਣ ‘ਚ ਟਿਕਟ ਦੇ ਬਦਲੇ ਪੈਸਿਆਂ ਦੀ ਮੰਗ ਕਰਨ ਦਾ ਦੋਸ਼ ਲਾਉਂਦੇ ਹੋਏ ਆਪਣੇ ਅਹੁਦਿਆਂ ਤੋਂ ਅਸਤੀਫੇ ਦੇਣ ਦਾ ਐਲਾਨ ਕੀਤਾ ਹੈ। ਬਸਪਾ ਪੰਜਾਬ ਦੇ ਪ੍ਰਧਾਨ ਜਸਵੀਰ ਸਿੰਘ ਗੜੀ ਨੂੰ ਭੇਜੇ ਆਪਣੇ ਅਸਤੀਫੇ ‘ਚ ਉਹਨਾਂ ਬਸਪਾ ਸੁਪਰੀਮੋ ਮਾਇਆਵਤੀ ਤੋਂ ਮੰਗ ਕੀਤੀ ਹੈ ਕਿ ਕੰਮ ਦੀ ਕਦਰ ਨਾ ਕਰਕੇ ਟਿਕਟ ਦੇ ਬਦਲੇ ਪਾਰਟੀ ਦੇ ਫੰਡ ਦੇ ਨਾਂ ਤੇ ਪੈਸਿਆਂ ਦੀ ਮੰਗ ਕਰਨ ਵਾਲੇ ਆਗੂਆਂ ਨੂੰ ਤੁਰੰਤ ਪਾਰਟੀ ਤੋਂ ਬਰਖਾਸਤ ਕੀਤਾ ਜਾਵੇ। ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਐਡਵੋਕੇਟ ਕੁਲਦੀਪ ਭੱਟੀ ਅਤੇ ਬੀ.ਕੇ. ਰੱਤੂ ਨੇ ਕਿਹਾ ਕਿ ਫਗਵਾੜਾ ਜਿਮਨੀ ਚੋਣ ਸਮੇਂ ਪੰਜਾਬ ਪ੍ਰਧਾਨ ਅਤੇ ਪੰਜਾਬ ਇੰਚਾਰਜ ਵਲੋਂ ਟਿਕਟ ਦੇ ਹਰ ਦਾਅਵੇਦਾਰ ਤੋਂ ਭੈਣ ਮਾਇਆਵਤੀ ਦੇ ਨਾਮ ਤੇ ਪੰਜ ਲੱਖ ਰੁਪਏ ਪਾਰਟੀ ਫੰਡ ਦੀ ਮੰਗ ਕੀਤੀ ਗਈ ਸੀ। ਪੈਸੇ ਦੇਣ ਤੋਂ ਇਨਕਾਰ ਕਰਨ ਤੇ ਜਲੀਲ ਕਰਕੇ ਦਫਤਰ ਤੋਂ ਬਾਹਰ ਕੀਤਾ ਗਿਆ ਪਰ ਫਿਰ ਬਾਅਦ ਵਿਚ ਗਲਤੀ ਮੰਨ ਕੇ ਪਾਰਟੀ ਵਿਚ ਪੂਰਾ ਮਾਣ ਸਤਿਕਾਰ ਦੇਣ ਦੀ ਗੱਲ ਹੋਈ ਸੀ ਲੇਕਿਨ ਵਿਧਾਨਸਭਾ ਚੋਣਾਂ ਤੋਂ ਬਾਅਦ ਉਹਨਾਂ ਨੂੰ ਸਾਈਡ ਲਾਈਨ ਕੀਤਾ ਜਾ ਰਿਹਾ ਹੈ ਜਿਸ ਨਾਲ ੳਹਨਾਂ ਦੇ ਆਤਮ ਸਨਮਾਨ ਨੂੰ ਠੇਸ ਪੁੱਜੀ ਹੈ ਅਤੇ ਉਹ ਦੋਵੇਂ ਆਪਣੇ ਅਹੁਦਿਆਂ ਤੋ ਅਸਤੀਫਾ ਦੇ ਰਹੇ ਹਨ। ਉਹਨਾਂ ਕਿਹਾ ਕਿ ਉਹ ਬਾਬਾ ਸਾਹਿਬ ਡਾ. ਅੰਬੇਡਕਰ ਦੇ ਮਿਸ਼ਨ ਨੂੰ ਅੱਗ ਤੋਰਦੇ ਹੋਏ ਆਮ ਪਾਰਟੀ ਵਰਕਰ ਵਜੋਂ ਪਾਰਟੀ ਦੀ ਸੇਵਾ ਕਰਦੇ ਰਹਿਣਗੇ।

Leave a Reply

Your email address will not be published. Required fields are marked *