RNI NEWS-ਬਹੁਜਨ ਸਮਾਜ ਪਾਰਟੀ ਵਲੋਂ ਪੰਜਾਬ ਵਿੱਚ ਦਿਤੇ ਰਾਜਪਾਲ ਦੇ ਨਾਮ ਮੈਮੋਰੰਡਮ


RNI NEWS-ਬਹੁਜਨ ਸਮਾਜ ਪਾਰਟੀ ਵਲੋਂ ਪੰਜਾਬ ਵਿੱਚ ਦਿਤੇ ਰਾਜਪਾਲ ਦੇ ਨਾਮ ਮੈਮੋਰੰਡਮ

ਬਲਾਚੋਰ 22ਮਈ (ਤੇਜ ਪ੍ਰਕਾਸ਼ ਖਾਸਾ,ਤਜਿੰਦਰ ਸਿੰਘ ਜੋਤ)

ਬਸਪਾ ਪੰਜਾਬ ਨੇ ਸਾਰੇ ਸੂਬੇ ਵਿਚ ਸੂਬਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਜੀ ਦੀ ਅਗਵਾਈ ਵਿੱਚ ਕਰਫਿਊ ਲਾਕ ਡਾਉਂ ਨ ਦੇ ਮੱਦੇਨਜ਼ਰ ਪੈਦਾ ਹੋਏ ਹਾਲਾਤਾਂ ਸਬੰਧੀ ਕਾਂਗਰਸ ਸਰਕਾਰ ਦੀਆਂ ਅਸਫਲਤਾਵਾਂ ਉਪਰ ਰਾਜਪਾਲ ਦੇ ਨਾਲ ਮੈਮੋਰੰਡਮ ਦਿੱਤੇ। ਸੂਬਾ ਪ੍ਰਧਾਨ ਸ਼੍ਰੀ ਗੜ੍ਹੀ ਨੇ ਬਲਾਚੌਰ ਤਹਿਸੀਲ ਵਿਖੇ ਹਾਜ਼ਰੀ ਲਗਵਾਉਂਦਿਆ ਪ੍ਰੈਸ ਨੂੰ ਸੰਬੋਧਨ ਕਰਦਿਆ ਕਿਹਾ ਕਿ ਕਾਂਗਰਸ ਸਰਕਾਰ ਦੀ ਪੰਜਾਬ ਵਿੱਚ ਹਰ ਮੋਰਚੇ ਤੇ ਫਤਹਿ ਨਹੀਂ ਹਾਰ ਹੋਈ ਹੈ। ਰਾਸ਼ਨ ਦੀ ਵੰਡ ਸਰਕਾਰ ਕਾਣੀ ਵੰਡ ਨਾਲ ਹਾਰੀ। ਕਣਕ ਦਾਲ ਵੰਡਣ ਦਾ ਮੋਰਚਾ, ਸਰਕਾਰ ਨੀਲੇ ਕਾਰਡ ਕਟਕੇ ਹਾਰੀ। ਮਜਦੂਰਾ ਦੇ ਖਾਤੇ ਤਿੰਨ ਤਿੰਨ ਹਜ਼ਾਰ ਪਾਉਣ ਸੰਬਧੀ ਸਰਕਾਰ ਸਾਰੇ ਮਜਦੂਰਾ ਦੇ ਖਾਤਿਆਂ ਤਕ ਨਹੀਂ ਪੁੱਜ ਸਕੀ। ਗਰੀਬਾਂ ਦੇ ਕਰਜੇ ਮਾਫੀ ਦੇ ਮੁੱਦੇ ਤੇ ਸਰਕਾਰ ਹਾਰੀ, ਜਦੋਂ ਬੈਂਕਾਂ ਨੇ ਕਰਜਿਆਂ ਦੀਆ ਕਿਸ਼ਤਾਂ ਵਿਆਜ ਸਮੇਤ ਵਸੂਲੀਆਂ। ਕੋਰੋਨਾ ਬਿਮਾਰੀ ਦੇ ਮੋਰਚੇ ਉਪਰ ਸਿਹਤ ਵਿਭਾਗ ਅਤੇ ਸਫਾਈ ਕਰਮਚਾਰੀ ਅਧੀਆ ਅਧੂਰੀਆਂ ਤਨਖਾਹਾਂ ਤੇ ਕੰਮ ਸਰਕਾਰ ਦੀ ਹਾਰ ਹੈ। ਪੇਡੂ ਖੇਤਰਾਂ ਵਿਚ ਕੰਮ ਕਰਦੇ ਮੈਡੀਕਲ ਪ੍ਰੈਕਟਿਸਨਰ ਦਾ ਅਣ ਅਧਿਕਾਰਤ ਕੰਮ ਕਰਨਾ ਅਤੇ ਓਹਨਾ ਦੀ ਰਜਿਸਟਰੇਸ਼ਨ ਨਾ ਕਰਨਾ ਸਰਕਾਰ ਦੀ ਹਾਰ ਹੈ, ਜਦੋਂਕਿ ਵੱਡੇ ਵੱਡੇ ਨਿਜ਼ੀ ਹਸਪਤਾਲ ਕੌਰੋਨਾ ਕਾਰਨ ਓ ਪੀ ਡੀ ਬੰਦ ਕਰ ਗਏ ਸਨ। ਸਰਕਾਰੀ ਮੁਲਾਜਮਾਂ ਦੀਆਂ ਤਨਖਾਹਾਂ ਦੇ ਡੀ ਏ ਰੋਕਣਾ ਸਰਕਾਰ ਦੀ ਹਾਰ ਹੈ। ਅਨੁਸੂਚਿਤ ਜਾਤੀਆਂ ਅਤੇ ਘੱਟ ਗਿਣਤੀਆਂ ਉਪਰ ਜੁਲਮ ਵਧਣੇ ਸਰਕਾਰ ਦੀ ਹਾਰ ਹੈ। ਪੋਸਟ ਮੈਟ੍ਰਿਕ ਸਕਾਲਰਸ਼ਿਪ ਦਾ ਸਰਕਾਰ ਦੇ ਤਿੰਨ ਸਾਲ਼ਾ ਵਿਚ ਵੀ ਕੋਈ ਸਥਾਈ ਨੀਤੀ ਨਾ ਬਣਾ ਸਕਣਾ ਸਰਕਾਰ ਦੀ ਹਾਰ ਹੈ। ਕੋਰੋਣਾ ਲਾਕ ਡਾਉ ਨ ਦੌਰਾਨ ਬਿਜਲੀ ਦੇ ਬਿਲ ਅਤੇ ਬੈਂਕਾਂ ਦੀਆ ਵਿਆਜ ਸਮੇਤ ਕਿਸ਼ਤਾਂ ਦਾ ਪੰਜਾਬੀਆ ਉਪਰ ਭਾਰ ਸਰਕਾਰ ਦੀ ਹਾਰ ਹੈ। ਸਰਕਾਰ ਪਰਵਾਸੀ ਮਜਦੂਰਾ ਅਤੇ ਐਨ ਆਰ ਆਈ ਦੀ ਸੁਰੱਖਿਅਤ ਵਾਪਸੀ ਦੇ ਮੋਰਚੇ ਉਪਰ ਬੁਰੀ ਤਰ੍ਹਾਂ ਅਸਫ਼ਲਤਾ ਪੰਜਾਬ ਅਤੇ ਪੰਜਾਬੀਅਤ ਦੇ ਮੱਥੇ ਉਪਰ ਕਲੰਕ ਹੈ। ਬਸਪਾ ਸੂਬਾ ਪ੍ਰਧਾਨ ਨੇ ਮੰਗ ਕੀਤੀ ਕਰਫਿਊ ਦੌਰਾਨ ਦਰਜ ਜਿੱਤੇ 188 ਦੇ ਪਰਚੇ ਤੁਰੰਤ ਰੱਦ ਕੀਤੇ ਜਾਣ। ਬਸਪਾ ਨੇ ਅਜੇਹੀਆਂ ਪੰਜਾਬ ਹਿਤੂ ਮੰਗਾ ਨਾਲ ਭਰਿਆ ਚਰ ਪਨਿਆ ਦਾ ਮੈਮੋਰੰਡਮ ਰਾਜਪਾਲ ਦੇ ਨਾਲ ਭੇਜਿਆ। ਪੂਰੇ ਪੰਜਾਬ ਤੋਂ ਹਰ ਤਹਿਸੀਲ ਅਤੇ ਸਬ ਤਹਿਸੀਲ ਪੱਧਰੀ ਮੈਮੋਰੰਡਮ ਬਸਪਾ ਪੰਜਾਬ ਦੇ ਲੀਡਰਸ਼ਿਪ ਵਲੋਂ ਪੂਰੇ ਉਤਸਾਹ ਨਾਲ ਦਿੱਤੇ ਗਏ। ਇਸ ਮੌਕੇ ਬਲਾਚੌਰ ਵਿਧਾਨ ਸਭਾ ਦੀ ਸਮੁੱਚੀ ਲੀਡਰਸ਼ਿਪ ਸ਼੍ਰੀ ਹਰਬੰਸ ਲਾਲ ਚਣਕੋਆ, ਸ਼੍ਰੀ ਜਸਵੀਰ ਸਿੰਘ ਔਲਿਆਪੁਰ, ਸ਼੍ਰੀ ਬਲਜੀਤ ਭਾਰਾਪੁਰ, ਸ਼੍ਰੀ ਗਿਆਨ ਚੰਦ, ਸ਼੍ਰੀ ਹਰਬੰਸ ਕਲੇਰ, ਸ਼੍ਰੀ ਬਲਦੇਵ ਮੋਹਰ, ਸ਼੍ਰੀ ਕੇਵਲ ਬਾਬਾ, ਸ਼੍ਰੀ ਮਨਦੀਪ ਉਧਨੋਵਾਲ, ਸ਼੍ਰੀ ਮਨਜੀਤ ਆਲੋਵਾਲ, ਸ਼੍ਰੀ ਦਵਿੰਦਰ ਸ਼ੀਮਾਰ, ਸ਼੍ਰੀ ਸਿੰਗਾਰਾ ਸਿੰਘ ਬੈਂਸ, ਸ਼੍ਰੀ ਸਤਨਾਮ ਚਾਹਲ, ਸ਼੍ਰੀ ਮਿੰਦਰ ਜਾਦਲੀ, ਸਰਪੰਚ ਅਮਰਦੀਪ ਸਿੰਘ, ਸ਼੍ਰੀ ਜਸਵੀਰ ਸਿਆਣਾ, ਸ਼੍ਰੀ ਬਿੱਟੂ ਰੱਕੜ, ਡਾਕਟਰ ਮੰਗਤ ਰਾਮ ਰੈਲ, ਸ਼੍ਰੀ ਹਰਮੇਸ਼ ਲਾਲ, ਡਾਕਟਰ ਪਵਨ ਕੁਮਾਰ, ਆਦਿ ਵੱਡੀ ਗਿਣਤੀ ਵਿਚ ਸਮਰਥਕ ਹਾਜ਼ਿਰ ਸਨ।

Leave a Reply

Your email address will not be published. Required fields are marked *