RNI NEWS-ਬਾਬਾ ਸਾਹਿਬ ਡਾਂ ਭੀਮ ਰਾਓ ਜੀ ਦੇ ਸਟੈਚੂ ਤੋਂ ਬਹੁਤੇ ਉਮੀਦਵਾਰ ਮੁੱਖ ਮੋੜ ਦੇ ਨਜ਼ਰ ਆਏ – ਚੁੰਬਰ
RNI NEWS-ਬਾਬਾ ਸਾਹਿਬ ਡਾਂ ਭੀਮ ਰਾਓ ਜੀ ਦੇ ਸਟੈਚੂ ਤੋਂ ਬਹੁਤੇ ਉਮੀਦਵਾਰ ਮੁੱਖ ਮੋੜ ਦੇ ਨਜ਼ਰ ਆਏ – ਚੁੰਬਰ
ਨਕੋਦਰ – ਸੁਖਵਿੰਦਰ ਸੋਹਲ/ਰਵੀ ਸੱਭਰਵਾਲ
ਅੱਜ ਨਗਰ ਕੌਂਸਲ ਚੋਣਾਂ ਨਕੋਦਰ ਦੇ ਲਈ ਵੱਖ-ਵੱਖ ਪਾਰਟੀਆਂ ਦੇ ਉਮੀਦਵਾਰਾਂ ਨੇ ਆਪਣੇ ਆਪਣੇ ਪੇਪਰ ਫਾਇਲ ਕਰਨ ਸਮੇਂ ਡਾਂ ਭੀਮ ਰਾਓ ਅੰਬੇਡਕਰ ਚੌਂਕ ਨਕੋਦਰ ਵਿਖੇ ਪਹੁੰਚਣ ਸਮੇ ਬਾਬਾ ਸਾਹਿਬ ਜੀ ਦੇ ਸਰੂਪ ਤੋਂ ਮੁੱਖ ਮੋੜ ਦੇ ਨਜ਼ਰ ਆਏ ਲੱਗ ਭੱਗ 1 ਵਜੇ ਨਕੋਦਰ ਦੇ 10 ਨੰਬਰ ਤੋਂ ਰਕੇਸ਼ ਕੁਮਾਰ ਭਗਤ ਅਤੇ 9 ਨੰਬਰ ਤੋਂ ਸਰਬਜੀਤ ਕੌਰ ਚਾਹਲ 8ਨੰਬਰ ਤੋ ਰਵੀ ਮੇਹਿਰਾ 17 ਨੰਬਰ ਕਿਰਨ ਬੰਗੜ 6 ਨੰਬਰ ਤੋਂ ਰਾਜ ਕੁਮਾਰ ਬੰਗੜ ਬਹੁਜਨ ਸਮਾਜ ਪਾਰਟੀ ਦੇ ਉਮੀਦਵਾਰਾਂ ਨੇ ਬਾਬਾ ਸਾਹਿਬ ਜੀ ਦੇ ਹਾਰ ਪਾ ਕੇ ਉਹਨਾਂ ਦੇ ਚਰਨਾਂ ਨੂੰ ਛੂਹ ਕੇ ਅਸ਼ੀਰਵਾਦ ਲਿਆਂ ਇਹਨਾਂ ਤੋਂ ਪਹਿਲਾਂ ਵੱਖ-ਵੱਖ ਪਾਰਟੀਆਂ ਦੇ ਉਮੀਦਵਾਰਾਂ ਨੇ ਆਪਣੇ ਕਾਫਲੇ ਨਾਲ ਜਾਂਦੇ ਸਮੇਂ ਬਾਬਾ ਸਾਹਿਬ ਜੀ ਦੇ ਸਟੈਚੂ ਤੇ ਹਾਰ ਨਾ ਪਾ ਕੇ ਆਪਣੀ ਸੋਚ ਨੂੰ ਸਪੱਸ਼ਟ ਕਰ ਦਿੱਤਾ ਹੈ ਕਿ ਉਹਨਾਂ ਲਈ ਬਾਬਾ ਸਾਹਿਬ ਸਿਰਫ ਦਿਖਾਵੇ ਦੇ ਲਈ ਹੈ ਬਾਬਾ ਸਾਹਿਬ ਜੀ ਦਾ ਦਿਲੋਂ ਸਤਿਕਾਰ ਨਹੀਂ ਕਰਦੇ ਜਿਹਨਾਂ ਨੂੰ ਬਾਬਾ ਸਾਹਿਬ ਜਾਨ ਤੋਂ ਪਿਆਰੇ ਹਨ ਉਹ ਬਾਬਾ ਸਾਹਿਬ ਜੀ ਨੂੰ ਸ਼ੀਸ਼ ਨਿਵਾਉਦੇ ਹਨ ਮੈਂ ਬਾਬਾ ਸਾਹਿਬ ਜੀ ਦੇ ਪੈਰੋਕਾਰਾਂ ਨੂੰ ਅਪੀਲ ਕਰਦਾ ਹਾਂ ਕਿ ਇਹੋ ਜਿਹੇ ਉਮੀਦਵਾਰਾਂ ਨੂੰ ਉਸ ਕੁਰਸੀ ਤੱਕ ਨਾ ਪਹੁੰਚਣ ਦਿੱਤਾ ਜਾਵੇ ਜਿਸ ਕੁਰਸੀ ਤੇ ਬੈਠਣ ਦਾ ਕਨੂੰਨ ਬਣਾਉਣ ਵਾਲੇ ਸੰਵਿਧਾਨ ਨਿਰਮਾਤਾ ਬਾਬਾ ਸਾਹਿਬ ਜੀ ਦੀ ਕਦਰ ਨਹੀਂ ਕਰਦੇ ਉਹਨਾਂ ਨੂੰ ਹਰਾਉਣ ਲਈ ਅੱਡੀ ਚੋਟੀ ਦਾ ਜ਼ੋਰ ਲਾ ਦਿਓ ਇਸ ਮੌਕੇ ਬਸਪਾ ਆਗੂਆਂ ਅਤੇ ਵਰਕਰਾਂ ਦੇ ਭਾਰੀ ਇਕੱਠ ਵਿੱਚ ਪੇਪਰ ਫਾਇਲ ਕੀਤੇ