RNI NEWS-ਬਿਨਾਂ ਮਾਸਕ  ਮੋਟਰਸਾਈਕਲਾਂ ਤੇ ਹੁਲੜਵਾਜੀ ਕਰਨ ਵਾਲਿਆਂ ਨੂੰ ਕਿਸੇ ਵੀ ਕੀਮਤ ਤੇ ਬਖਸ਼ਿਆ ਨਹੀਂ ਜਾਵੇਗਾ


RNI NEWS-ਬਿਨਾਂ ਮਾਸਕ  ਮੋਟਰਸਾਈਕਲਾਂ ਤੇ ਹੁਲੜਵਾਜੀ ਕਰਨ ਵਾਲਿਆਂ ਨੂੰ ਕਿਸੇ ਵੀ ਕੀਮਤ ਤੇ ਬਖਸ਼ਿਆ ਨਹੀਂ ਜਾਵੇਗਾ

ਨੂਰਮਹਿਲ 15 ਅਕਤੂਬਰ (ਰਾਮ ਮੂਰਤੀ ਕੋਟੀਆ)

ਨੂਰਮਹਿਲ ਦੀ ਪੁਲਿਸ ਹਰਕਤ ਵਿੱਚ ਆਈ ਲੋਕਾਂ ਦੀ ਲਾਪਰਵਾਹੀ ਨੂੰ ਦੇਖਦਿਆ ਅੱਜ ਥਾਣਾ ਮੁੱਖੀ ਸਕਿੰਦਰ ਸਿੰਘ ਵਿਰਕ ਨੇ ਪੁਰਾਣਾ ਬੱਸ ਅੱਡਾ ਵਿਖੇ ਪੁਲਿਸ ਪਾਰਟੀ ਨਾਲ ਆਪ ਤਾਇਨਾਤ ਹੋਕੇ ਬਿਨਾਂ ਮਾਸਕ ਤੇ ਮੋਟਰ -ਸਾਈਕਲਾਂ ਤੇ ਹੁਲੜਬਾਜੀ ਕਰਨ ਵਾਲਿਆਂ ਨਾਲ ਬੜੀ ਸਖਤੀ ਨਾਲ ਪੁੱਛ ਪੜਤਾਲ ਕੀਤੀ ਅਤੇ ਚਲਾਣ ਕੱਟੇ ਥਾਣਾ ਮੁੱਖੀ ਨੇ ਕਿਹਾ ਕੋਰੋਨਾ ਵਾਇਰਸ ਵਰਗੀ ਭਿਆਨਕ ਬੀਮਾਰੀ ਤੋ ਬਚਣ ਲਈ ਸਾਨੂੰ ਮਾਸਿਕ ਪਾ ਕੇ ਰੱਖਣਾਂ ਬਹੁਤ ਜਰੂਰੀ ਹੈ ਤਾਂ ਜੋ ਇਸ ਭਿਆਨਕ ਬਿਮਾਰੀ ਤੋਂ ਬਚਿਆ ਜਾ ਸਕੇ ਮੋਟਰਸਾਈਕਲਾਂ ਤੇ ਹੁਲੜਵਾਜੀ ਕਰਨ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ ਵਹੀਕਲਾਂ ਦੇ ਕਾਗਜਾ ਪੱਤਰਾਂ ਵਿੱਚ ਕੁਝ ਰਿਅਾਤ ਦਿੱਤੀ ਜਾ ਰਹੀ ਕਿਉਂਕਿ ਕੋਡਿਵ 19 ਦੇ ਚਲਦਿਆਂ ਸਰਕਾਰੀ ਦਫਤਰਾਂ ਕੰਮ ਬਹੁਤ ਜਮਾ ਹੋ ਗਿਆ ਹੈ ਕੰਮਕਾਜ ਰੁਟੀਨ ਵਿਚ ਹੋ ਰਿਹਾ ਹੈ ਇਸ ਕਰਕੇ ਥੋੜੀ ਰਿਅਾਤ ਦਿੱਤੀ ਜਾ ਰਹੀ ਹੈ ਉਨਾਂ ਇਲਾਕਾ ਨਿਵਾਸੀਆਂ ਨੂੰ ਅਪੀਲ ਕੀਤੀ ਹੈ ਕੇ ਆਪਣੇ ਮੂੰਹ ਤੇ ਮਾਸਕ ਪਾ ਕੇ ਰੱਖੋ ਤੇ ਸਰਕਾਰ ਦੀਆਂ ਹਦਾਇਤਾਂ ਦੀ ਪਾਲਨਾ ਕਰੋ

Leave a Reply

Your email address will not be published. Required fields are marked *