RNI NEWS -ਬਿਲਗਾਂ ਪੁਲਿਸ ਨੇ 1,50,000 ਮਿਲੀ ਲੀਟਰ ਦੇਸੀ ਨਜਾਇਜ਼ ਸ਼ਰਾਬ ਅਤੇ 900 ਲੀਟਰ ਲਾਹਣ ਫੜਨ ਞਿੱਚ ਸਫਲਤਾ ਹਾਸਲ ਕੀਤੀ


RNI NEWS -ਬਿਲਗਾਂ ਪੁਲਿਸ ਨੇ 1,50,000 ਮਿਲੀ ਲੀਟਰ ਦੇਸੀ ਨਜਾਇਜ਼ ਸ਼ਰਾਬ ਅਤੇ 900 ਲੀਟਰ ਲਾਹਣ ਫੜਨ ਞਿੱਚ ਸਫਲਤਾ ਹਾਸਲ ਕੀਤੀ

ਨੂਰਮਹਿਲ 29 ਜੁਲਾਈ (ਰਾਮ ਮੂਰਤੀ)

ਬਿਲਗਾਂ ਪੁਲਿਸ ਨੇ 1,50,000 ਮਿਲੀ ਲੀਟਰ ਦੇਸੀ ਨਜਾਇਜ਼ ਸ਼ਰਾਬ ਅਤੇ 900 ਲੀਟਰ ਲਾਹਣ ਫੜਨ ਞਿੱਚ ਸਫਲਤਾ ਹਾਸਲ ਕੀਤੀ ਜਾਨਕਾਰੀ ਦਿੰਦਿਆਂ ਦਾਣਾਂ ਮੁੱਖੀ ਸੁਰਜੀਤ ਸਿੰਘ ਪੱਡਾ ਨੇ ਦੱਸਿਆ ਕਿ ਏ ਐਸ ਆਈ ਜਸਵਿੰਦਰ ਸਿੰਘ ਸਮੇਤ ਪੁਲਿਸ ਪਾਰਟੀ ਦੁਰਾਨੇ ਗਸਤ ਬਿਲਗਾਂ ਤੋ ਪਿੰਡ ਮਾਓ ਸਹਿਬ ਧੁੰਸੀ ਬੰਨ੍ਹ ਸਤਲੁਜ ਦਰਿਆ ਵੱਲ ਜਾ ਰਹੇ ਸਨ ਧੁੰਸੀ ਬੰਨ੍ਹ ਤੋ ਥੋੜਾ ਪਿੱਛੇ ਕਿਸੇ ਖਾਸ ਮੁਖਬਰ ਨੇ ਦੱਸਿਆ ਕਿ ਧੁੰਸੀ ਬੰਨ੍ਹ ਸਤਲੁਜ ਦਰਿਆ ਡੇਰਾ ਪੱਥਰਾਂ ਪਿੰਡ ਮਾਓ ਸਹਿਬ ਤੋ ਨਾ ਮਾਲੂਮ ਵਿਆਕਤੀ ਪਲਾਸਟਿਕ ਦੀ ਤਰਪੇਲ ਅਤੇ ਡਰੱਮਾ ਵਿੱਚ ਲਾਹਣ ਪਾ ਕੇ ਨਜਾਇਜ਼ ਸ਼ਰਾਬ ਕਸੀਦ ਕਰਨ ਦਾ ਧੰਦਾ ਕਰਦੇ ਹਨ ਜੇਕਰ ਹੁਣੇ ਰੇਡ ਕੀਤੀ ਜਾਵੇ ਤਾਂ ਭਾਰੀ ਮਾਤਰਾ ਵਿੱਚ ਨਜਾਇਜ਼ ਸ਼ਰਾਬ ਤੇ ਲਾਹਣ ਫੜੀ ਜਾ ਸਕਦੀ ਹੈ ਏ ਐਸ ਆਈ ਜਸਵਿੰਦਰ ਸਿੰਘ ਸਮੇਤ ਪੁਲਿਸ ਧੁੰਸੀ ਬੰਨ੍ਹ ਸਤਲੁਜ ਦਰਿਆ ਡੇਰਾ ਪੱਥਰਾਂ ਵਾਲੇ ਰੇਡ ਕੀਤੀ ਜਿਥੋ ਪੁਲਿਸ ਪਾਰਟੀ ਨੂੰ ਦੇਖ ਕੇ ਨਾ ਮਲੂਮ ਵਿਆਕਤੀ ਮੌਕੇ ਤੋ ਦੋੜਨ ਵਿੱਚ ਸਫਲ ਹੋ ਗਏ ਬਿਲਗਾਂ ਪੁਲਿਸ ਨੇ ਮੌਕੇ ਤੋ 1,50,000 ਮਿਲੀ ਲੀਟਰ ਦੇਸੀ ਨਜਾਇਜ਼ ਸ਼ਰਾਬ ਅਤੇ 900 ਲੀਟਰ ਲਾਹਣ,4 ਡਰੱਮ ਇੱਕ ਚਾਲੂ ਭੱਠੀ,4 ਪਲਾਸਟਿਕ ਦੇ ਪਾਈਪ,4 ਪਤੀਲੇ ਕਬਜੇ ਵਿੱਚ ਕੀਤੇ ਬਿਲਗਾਂ ਪੁਲਿਸ ਨੇ ਨਾ ਮਲੂਮ ਵਿਆਕਤੀ ਖਿਲਾਫ਼ ਮੁਕੱਦਮਾ ਦਰਜ ਕਰ ਲਿਆ ਹੈ ਅਲਗੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Leave a Reply

Your email address will not be published. Required fields are marked *