National RNI NEWS-ਬਿਲਗਾ ਦੇ ਵਸਨੀਕਾਂ ਨੇ ਜੀਓ ਦੇ ਸਿਮ ਸਾੜੇ ਤੇ ਅੰਬਾਨੀ ਤੇ ਮੋਦੀ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ December 25, 2020December 25, 2020 Sukhwinder Sohal 0 Comments RNI NEWS-ਬਿਲਗਾ ਦੇ ਵਸਨੀਕਾਂ ਨੇ ਜੀਓ ਦੇ ਸਿਮ ਸਾੜੇ ਤੇ ਅੰਬਾਨੀ ਤੇ ਮੋਦੀ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ ਨੂਰਮਹਿਲ 25 ਦਸੰਬਰ (ਰਾਮ ਮੂਰਤੀ ਕੋਟੀਆ) – ਨਜਦੀਕੀ ਕਸਬਾ ਬਿਲਗਾਂ ਵਿਖੇ ਸਮੂਹ ਵਰਗ ਦੇ ਵਸਨੀਕਾਂ ਨੇ ਇਕੱਤਰ ਹੋਕੇ ਜੀਓ ਦੇ ਸਿਮ ਸਾੜੇ ਅਤੇ ਕਾਰਪੋਰੇਟ ਘਰਾਣਿਆਂ ਅਤੇ ਮੋਦੀ ਸਰਕਾਰ ਵਿਰੁੱਧ ਜ਼ਬਰਦਸਤ ਨਾਹਰੇਬਾਜੀ ਕੀਤੀ ਗਈ ਇਸ ਮੌਕੇ ਪੁਸ਼ਪਿੰਦਰ ਜੋਸ਼ੀ ਨੇ ਕਿਹਾ ਕਿ ਕਾਰਪੋਰੇਟ ਘਰਾਣਿਆਂ ਦਾ ਸ਼ੋਸ਼ਲ ਬਾਈਕਾਟ ਕੀਤਾ ਜਾਵੇ ਇਨਾਂ ਦਾ ਕੋਈ ਵੀ ਸਮਾਨ ਨਾ ਖਰੀਦਿਆ ਜਾਵੇ ਉਨਾਂ ਦੁਕਾਨਦਾਰਾਂ ਨੂੰ ਜੀਓ ਸਿਮ ਬੰਦ ਕਰਨ ਲਈ ਅਪੀਲ ਕੀਤੀ ਤੇ ਕਿਹਾ ਕੇ ਮੋਦੀ ਸਰਕਾਰ ਨੂੰ ਕਿਸਾਨ ਵਿਰੋਧੀ ਕਾਲੇ ਕਨੂੰਨ ਰੱਦ ਕਰਨੇ ਹੀ ਪੈਣਗੇ ਇਸ ਮੌਕੇ ਪ੍ਰਸਿੱਧ ਗਾਇਕ ਬਲਰਾਜ ਬਿਲਗਾ,ਕੁਲਦੀਪ ਸਿੰਘ ਮਾਣਕ ਪ੍ਰਧਾਨ ਨਗਰ ਬਿਲਗਾ,ਮੈਬਰ ਨਗਰ ਪੰਚਾਇਤ ਬਿਲਗਾ ਦਲਵੀਰ ਸਿੰਘ ਕੱਦੋ,ਮੈਬਰ ਨਗਰ ਪੰਚਾਇਤ ਬਿਲਗਾਂ,ਗੁਰਨਾਮ ਸਿੰਘ ਜੰਮੂ ਮੈਬਰ ਨਗਰ ਪੰਚਾਇਤ ਬਿਲਗਾ,ਸੰਦੀਪ ਕੈਂਥ,ਹਰਬੰਸ ਸਿੰਘ ਦਰਦੀ,ਸੌਦਾਗਰ ਲਾਲ ਭਾਰੂਵਾਲ,ਭੁਪਿੰਦਰ ਕੌਰ,ਨੱਦਾ ਦੱਤ ਸ਼ੈਲੀ,ਬਲਵਿੰਦਰ ਲਾਲੀ,ਦਲਜੀਤ ਸਿੰਘ,ਲਖਵੀਰ ਸਿੰਘ ਨੀਨੂ ਤੋਂ ਇਲਾਵਾ ਵੱਡੀ ਗਿਣਤੀ ਚ ਨਗਰ ਨਿਵਾਸੀ ਹਾਜਰ ਸਨ Share Post Views: 1,717