RNI NEWS-ਬੀਜੇਪੀ,ਕਾਂਗਰਸ ਤੇ ਆਪ ਦਿਲੀ ਤੇ ਪੰਜਾਬ ਵਿੱਚ ਪਕਾ ਰਹੀ ਹੈ ਰਲ ਮਿਲਕੇ ਖਿਚੜੀ – ਅਮਨਦੀਪ ਭੱਟੀ
RNI NEWS-ਬੀਜੇਪੀ,ਕਾਂਗਰਸ ਤੇ ਆਪ ਦਿਲੀ ਤੇ ਪੰਜਾਬ ਵਿੱਚ ਪਕਾ ਰਹੀ ਹੈ ਰਲ ਮਿਲਕੇ ਖਿਚੜੀ – ਅਮਨਦੀਪ ਭੱਟੀ
ਕਪੂਰਥਲਾ – ਸੁਖਵਿੰਦਰ ਸੋਹਲ/ਪ੍ਰੀਆ ਸ਼ਰਮਾ
ਬਹੁਜਨ ਸਮਾਜ ਪਾਰਟੀ ਵਿਧਾਨ ਸਭਾ ਹਲਕਾ ਭੁਲੱਥ ਦੇ ਸਾਬਕਾ ਜਨਰਲ ਸੈਕਟਰੀ ਅਮਨਦੀਪ ਭੱਟੀ ਨੇ ਕਿਹਾ ਕਿ ਇੱਕ ਹੋਰ ਪੰਜਾਬ ਦੀ ਧੀ ਨੂੰ ਕੀਤਾ ਗਿ੍ਫ਼ਤਾਰ ਜੋ ਕਿ ਬਹੁਤ ਨਿੰਦਣਯੋਗ ਹੈ ਦਿਲੀ ਵਿੱਚ ਸਰਕਾਰ ਆਮ ਆਦਮੀ ਪਾਰਟੀ ਦੀ ਹੈ ਤੇ ਹੁਕਾਮ ਬੀਜੇਪੀ,ਆਰਐਸਐਸ ਦਾ ਚੱਲਦਾ ਹੈ ਇਹ ਇੱਕ ਸੋਚੀ ਸਮਝੀ ਸਾਜਿਸ਼ ਹੈ ਤਾਂ ਕਿ ਕਿਸਾਨ-ਮਜਦੂਰ ਅੰਦੋਲਨ ਨੂੰ ਕਮਜ਼ੋਰ ਕੀਤਾ ਜਾ ਸਕੇ ਤੇ ਬੇਕਸੂਰ ਤੇ ਨਿਹੱਥੇ ਲੋਕਾਂ ਨੂੰ ਬੇਮਨੁੱਖੀ ਤਸ਼ੱਦਦ ਕਰ ਕੇ ਉਹਨਾਂ ਨੂੰ ਸਦਾ ਲਈ ਹੀ ਚੁੱਪ ਕਰਾਇਆ ਜਾ ਸਕੇ ਅਤੇ ਭਾਰਤ ਦੇ ਬੁੱਧੀਜੀਵੀਆਂ ਨੂੰ ਡਰਾਇਆ ਜਾਂ ਸਕੇ ਪਰ ਮੌਕੇ ਦੀਆਂ ਸਰਕਾਰਾਂ ਭਾਰਤ ਦੇ ਸੰਵਿਧਾਨ ਨੂੰ ਤੇ ਲੋਕਤੰਤਰ ਨੂੰ ਭੁੱਲ ਗਈਆਂ ਹਨ ਸਰਕਾਰੀ ਅਧਾਰਿਆ ਨੂੰ ਪਰਾਈਵੇਟ ਕਰ ਰਹੀਆਂ ਸਰਕਾਰਾਂ ਕਾਇਦੇ -ਕਾਨੂੰਨ ਦੀਆਂ ਤੇ ਭਾਰਤੀ ਸੰਵਿਧਾਨ ਦੀਆਂ ਸਰੇਆਮ ਧੱਜੀਆਂ ਉਡਾ ਰਹੀਆਂ ਹਨ ਪੈਟਰੋਲ,ਡੀਜ਼ਲ,ਘਰੈਲੂ ਗੈਸ ਦੀਆਂ ਕੀਮਤਾਂ ਆਸਮਾਨ ਨੂੰ ਛੂਹ ਰਹੀਆਂ ਨੇ ਗਰੀਬ ਨੂੰ ਹੋਰ ਗਰੀਬ ਕੀਤਾ ਜਾ ਰਿਹਾ ਸਰੇਆਮ ਨਸ਼ਾ ਵਿੱਕ ਰਿਹਾ,ਨਸ਼ੇ ਕਾਰਨ ਨੌਜਵਾਨਾਂ ਦੀਆਂ ਰੋਜ ਹੋ ਰਹੀਆਂ ਮੌਤਾਂ,ਮਾਵਾਂ ਦੀ ਕੁੱਖ,ਭੈਣਾ ਦੇ ਵੀਰ ਤੇ ਸੁਹਾਗਣਾਂ ਦੇ ਸੁਹਾਗ ਉਜੜ ਰਹੇ ਹਨ ਕਾਰਨ ਸਿਰਫ਼ ਇਹੀ ਕਿ ਹਰ ਪਾਸੇ ਕਾਨੂੰਨ ਛਿੱਕੇ ਤੇ ਟੰਗਕੇ ਬੀ.ਜੇੇ.ਪੀ,ਆਰ.ਐਸ.ਐਸ,ਕਾਂਗਰਸ ਅਤੇ ਆਮ ਆਦਮੀ ਪਾਰਟੀਆਂ ਭਾਰਤ ਨੂੰ ਹਿੰਦੂਵਾਦੀ ਬਣਾਉਣ ਵਿੱਚ ਇੱਕ ਦੂਸਰੇ ਦੀ ਪੂਰੀ ਸਹਾਇਤਾ ਕਰ ਰਹੀਆਂ ਹਨ