RNI NEWS-ਬੀਬੀ ਬਾਦਲ ਦੇ ਅਸਤੀਫੇ ਨੂੰ ਕਿਸਾਨਾਂ ਦੇ ਹੱਕ ਚ ਵੱਡਾ ਫੈਸਲਾ ਦੱਸ ਰਿਹਾ ਸਭ ਤੋਂ ਵੱਧ ਡਰਾਮੇਬਾਜ ਕੌੋੋੋਣ ਹੈ – ਮਲਕੀਤ ਚੁੰਬਰ


RNI NEWS-ਬੀਬੀ ਬਾਦਲ ਦੇ ਅਸਤੀਫੇ ਨੂੰ ਕਿਸਾਨਾਂ ਦੇ ਹੱਕ ਚ ਵੱਡਾ ਫੈਸਲਾ ਦੱਸ ਰਿਹਾ ਸਭ ਤੋਂ ਵੱਧ ਡਰਾਮੇਬਾਜ ਕੌੋੋੋਣ ਹੈ – ਮਲਕੀਤ ਚੁੰਬਰ

ਨਕੋਦਰ 23 ਸਤੰਬਰ – ਸੁਖਵਿੰਦਰ ਸੋਹਲ

ਬਹੁਜਨ ਸਮਾਜ ਪਾਰਟੀ ਹਲਕਾ ਨਕੋਦਰ ਦੇ ਸਾਬਕਾ ਪ੍ਰਧਾਨ ਮਲਕੀਤ ਚੁੰਬਰ ਨੇ ਕਿਹਾ ਕਿ ਸਭ ਤੋਂ ਵੱਡਾ ਡਰਾਮੇ ਬਾਜ ਸੁਖਬੀਰ ਸਿੰਘ ਬਾਦਲ ਹੈ ਜੋ ਅੱਜ ਵੀ ਬੀਬੀ ਹਰਸਿਮਰਤ ਕੌਰ ਬਾਦਲ ਦੇ ਅਸਤੀਫੇ ਨੂੰ ਕਿਸਾਨਾਂ ਦੇ ਹੱਕ ਵਿੱਚ ਚੁੱਕਿਆ ਵੱਡਾ ਫੈਸਲਾ ਦੱਸ ਰਿਹਾ ਹੈ ਜਦਕਿ ਅਸਤੀਫੇ ਦਾ ਕਿਸਾਨਾਂ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਜੋ ਚਿੱਠੀਆਂ ਲੈ ਕੇ ਮੀਡੀਆ ਸਾਹਮਣੇ ਮੋਦੀ ਸਰਕਾਰ ਨੇ ਕਿਸਾਨਾਂ ਦੇ ਹੱਕ ਵਿੱਚ ਸਹੀ ਫੈਸਲਾ ਲਿਆ ਕਹਿ ਕਿ ਵਾਰ ਵਾਰ ਮੀਡੀਆ ਸਾਹਮਣੇ ਆ ਰਹੇ ਸੀ ਕੇਦਰੀ ਮੰਤਰੀ ਨੂੰ ਚੰਡੀਗੜ੍ਹ ਵਿੱਚ ਬਲਾ ਕੇ ਮੀਡੀਆ ਸਾਹਮਣੇ ਫੈਸਲੇ ਨੂੰ ਸਹੀ ਦਸ ਰਹੇ ਸੀ ਅੱਜ ਉਹ ਹੀ ਸੁਖਵੀਰ ਸਿੰਘ ਬਾਦਲ ਕਹਿ ਰਿਹਾ ਹੈ ਕਿ ਸਾਨੂੰ ਤਾਂ ਬਿੱਲ ਦਿਖਾਇਆ ਹੀ ਨਹੀਂ ਜੇ ਕਰ ਤੁਹਾਨੂੰ ਬਿੱਲ ਦਿਖਾਇਆ ਹੀ ਨਹੀਂ ਸੀ ਤਾਂ ਤੁਸੀ ਮੀਡੀਆ ਦੇ ਸਾਹਮਣੇ ਬਿੱਲ ਬਹੁਤ ਵਧੀਆ ਹੈ ਕਿਓ ਕਹਿ ਰਹੇ ਸੀ ਤੁਸੀ ਇੱਕ ਪਾਰਟੀ ਦੇ ਪ੍ਰਧਾਨ ਹੋ ਬਿੰਨਾ ਦੇਖੇ ਬਿਨਾਂ ਪੜ੍ਹੇ ਮੀਡੀਆ ਸਾਹਮਣੇ ਕਿਸ ਤਰ੍ਹਾਂ ਆ ਕੇ ਸਿਫਤਾਂ ਕਰ ਰਹੇ ਸੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਹੋਈ ਬੇਅਦਬੀ ਮੌਕੇ ਤੁਹਾਡਾ ਜਮੀਰ ਨਹੀ ਜਾਗਿਆ ਉਦੋ ਅਸਤੀਫਾ ਕਿਉ ਨਹੀ ਦਿੱਤਾ ਜੇ ਕਰ ਭਾਰਤ ਦੀ ਸਰਕਾਰ ਬਣਾਉਣ ਲਈ 130 ਕਰੋੜ ਜਨਤਾ ਇਹਨਾਂ ਨੂੰ ਕੁਰਸੀ ਉੱਤੇ ਬਿਠਾ ਸਕਦੀ ਹੈ ਤਾਂ ਕੁਰਸੀ ਤੋ ਲਾਹ ਵੀ ਸਕਦੀ ਅੱਜ ਸਮਾ ਸਾਰੇ ਲੀਡਰਾਂ ਦੇ ਇਮਤਿਹਾਨ ਦਾ ਹੈ ਉਹ ਆਪਣੇ ਆਪਣੇ ਅਸਤੀਫੇ ਦੇ ਕੇ ਲੋਕਾਂ ਦੀ ਕਚਹਿਰੀ ਵਿੱਚ ਆ ਜਾਣ ਸਰਕਾਰ ਡਿੱਗ ਜਾਵੇਗੀ ਕਿਸਾਨ ਅੰਦੋਲਨ ਦੇ ਨਾਲ ਨਾਲ ਸਾਨੂੰ ਈ ਵੀ ਐਮ ਮਸ਼ੀਨ ਦਾ ਵਿਰੋਧ ਵੀ ਕਰਨਾ ਚਾਹੀਦਾ ਹੈ ਤਾਂ ਕਿ ਇਹਨਾਂ ਲੀਡਰਾਂ ਨੂੰ ਪਤਾ ਹੋਵੇਗਾ ਕਿ ਅਸੀਂ ਲੋਕਾਂ ਨੂੰ ਜੁਆਬ ਦੇਣਾ ਹੈ ਫਿਰ ਸਰਕਾਰਾਂ ਕੋਈ ਵੀ ਗਲਤ ਫੈਸਲਾ ਲੈਣ ਲੱਗੇ ਸੋਚ ਸਮਝ ਕੇ ਹੀ ਲੈਣਗੇ ਸਾਨੂੰ ਅੱਜ ਸਭ ਨੂੰ ਰੱਲ ਮਿਲਕੇ ਕਿਸਾਨ ਅੰਦੋਲਨ ਦੇ ਨਾਲ ਨਾਲ ਆਪਣੇ ਦੇਸ਼ ਦੇ ਸੰਵਿਧਾਨ ਦੀ ਰੱਖਿਆ ਵੀ ਕਰਨੀ ਹੈ ਜਿਸ ਦੇ ਤਹਿਤ ਅਸੀ ਅੱਜ ਅੰਦੋਲਨ ਕਰ ਰਹੇ ਹਾਂ ਸਰਕਾਰ ਵਾਰ ਵਾਰ ਸੰਵਿਧਾਨ ਨਾਲ ਛੇੜਛਾੜ ਕਰ ਰਹੀ ਕਿਸਾਨ ਬਿੱਲ ਵੀ ਉਸੇ ਸਾਜਿਸ਼ ਦਾ ਹਿੱਸਾ ਹੈ ਜਿਸ ਵਿੱਚ ਸਭ ਤੋਂ ਵੱਧ ਯੋਗਦਾਨ ਪਾਉਣ ਵਾਲੀ ਅਕਾਲੀ ਦਲ ਬਾਦਲ ਪਾਰਟੀ ਦਾ ਸਾਥ ਹੈ ਮੋਦੀ ਸਰਕਾਰ ਨੂੰ ਜੋ ਅੱਜ ਲੋਕਾਂ ਦੇ ਰੋਹ ਨੂੰ ਦੇਖਦਿਆਂ ਮਗਰ ਮੱਸ ਦੇ ਹੰਝੂ ਵਹਾ ਰਹੇ ਹਨ

Leave a Reply

Your email address will not be published. Required fields are marked *