RNI NEWS-ਬੀ ਬੀ ਐਸ ਸਕੀਮ ਤਹਿਤ ਨੌਗੱਜਾ ਚ ਮੁਫ਼ਤ ਕੁਨੈਕਸ਼ਨ ਦਿੱਤੇ ਗਏ


RNI NEWS-ਬੀ ਬੀ ਐਸ ਸਕੀਮ ਤਹਿਤ ਨੌਗੱਜਾ ਚ ਮੁਫ਼ਤ ਕੁਨੈਕਸ਼ਨ ਦਿੱਤੇ ਗਏ

ਜਲੰਧਰ 02 ਜੁਲਾਈ ਜਸਵਿੰਦਰ ਬੱਲ

ਜਲ ਸਪਲਾਈ ਸੈਨੀਟੇਸ਼ਨ ਵਿਭਾਗ ਵੱਲੋਂ ਅੱਜ ਪਿੰਡ ਨੌਂਗਜਾ ਵਿੱਚ ਪੰਜਾਬ ਸਰਕਾਰ ਵੱਲੋਂ ਦਿੱਤੀ ਸਕੀਮ ਬੀਡੀਐੱਸ ਵਲੰਟੀਅਰ ਡਿਸਕਲੋਜ਼ਰ ਸਕੀਮ ਤਹਿਤ ਪਾਣੀ ਦੇ ਮੁਫ਼ਤ ਕੁਨੈਕਸ਼ਨ ਦਿੱਤੇ ਗਏ ਅੱਜ ਦੀ ਇਸ ਟੀਮ ਵੱਲੋਂ ਮਹਿਕਮੇ ਦੇ ਟੈਕਨੀਸ਼ੀਅਨ ਗ੍ਰੇਡ 2 ਸੰਜੀਵ ਕੌਂਡਲ ਵੱਲੋਂ ਦੱਸਿਆ ਗਿਆ ਕਿ ਸਾਡੇ ਮਹਿਕਮੇ ਦੇ ਐਕਸੀਅਨ ਸੁਖਦੀਪ ਸਿੰਘ ਧਾਲੀਵਾਲ ਅਤੇ ਐੱਸਡੀਓ ਬਲਦੇਵ ਰਾਜ ਦੇ ਦਿਸ਼ਾ ਨਿਰਦੇਸ਼ ਹੇਠ ਇਸ ਸਕੀਮ ਨੂੰ ਸਾਰੇ ਪਿੰਡਾਂ ਵਿੱਚ ਕੈਂਪ ਲਗਾ ਕੇ ਲੋਕਾਂ ਨੂੰ ਪਾਣੀ ਦੇ ਫ੍ਰੀ ਕੁਨੈਕਸ਼ਨ ਦਿੱਤੇ ਜਾ ਰਹੇ ਹਨ ਅੱਜ ਇਸ ਟੀਮ ਵੱਲੋਂ ਸੱਤ ਨਵੇਂ ਕੁਨੈਕਸ਼ਨਾਂ ਅਤੇ ਅਠਾਰਾਂ ਹਜ਼ਾਰ ਰੁਪਏ ਪਾਣੀ ਦੇ ਬਿੱਲਾਂ ਦਾ ਇਕੱਠਾ ਕੀਤਾ ਗਿਆ ਇਸ ਮੌਕੇ ਟੀਮ ਵੱਲੋਂ ਪਿੰਡ ਵਾਸੀਆਂ ਨੂੰ ਪਾਣੀ ਦੀ ਬਰਬਾਦੀ ਕਰਨ ਤੋਂ ਵੀ ਰੋਕਣ ਲਈ ਪ੍ਰੇਰਿਤ ਕੀਤਾ ਅਤੇ ਲੋਕਾਂ ਨੂੰ ਦੱਸਿਆ ਕਿ ਪਾਣੀ ਦਾ ਪੱਧਰ ਬਹੁਤ ਥੱਲੇ ਜਾ ਰਿਹਾ ਹੈ ਇਸ ਲਈ ਸਾਡਾ ਮੁੱਢਲਾ ਫ਼ਰਜ਼ ਬਣਦਾ ਹੈ ਕਿ ਅਸੀਂ ਪਾਣੀ ਦੀ ਵਰਤੋਂ ਜ਼ਰੂਰਤ ਮੁਤਾਬਕ ਹੀ ਕਰੀਏ ਅਤੇ ਬਿਨਾਂ ਜ਼ਰੂਰਤ ਦੇ ਟੁਟੀਆਂ ਨੂੰ ਖੁੱਲ੍ਹੀਆਂ ਨਾਂ ਛੱਡੀਏ ਜਿਸ ਦਾ ਨੁਕਸਾਨ ਇਹ ਹੁੰਦਾ ਹੈ ਕਿ ਉੱਚੇ ਘਰਾਂ ਵਾਲੇ ਪਾਸੇ ਪਾਣੀ ਦਾ ਪ੍ਰੈਸ਼ਰ ਨਹੀਂ ਪਹੁੰਚਦਾ ਅਤੇ ਪਿੰਡ ਦੇ ਛੱਪੜ ਵੀ ਬਿਨਾਂ ਮਤਲਬ ਹੀ ਭਰਦੇ ਰਹਿੰਦੇ ਹਨ ਜੋ ਕਿ ਬਾਅਦ ਵਿੱਚ ਬਿਮਾਰੀ ਦਾ ਕਾਰਨ ਵੀ ਬਣਦੇ ਹਨ ਇਸ ਲਈ ਸਾਨੂੰ ਪਾਣੀ ਦੀ ਵਰਤੋਂ ਜ਼ਰੂਰਤ ਮੁਤਾਬਕ ਹੀ ਕਰਨੀ ਚਾਹੀਦੀ ਹੈ ਇਸ ਮੌਕੇ ਸੰਜੀਵ ਕੌਂਡਲ ਨੇ ਦੱਸਿਆ ਕਿ ਪੰਜਾਬ ਸਰਕਾਰ ਦੀ ਇਹ ਬੀਡੀਐੱਸ ਸਕੀਮਾਂ 15 ਜੁਲਾਈ ਤੱਕ ਹੀ ਹੈ ਅਤੇ ਜਿਸ ਕਿਸੇ ਨੇ ਵੀ ਆਪਣਾ ਨਵਾਂ ਕੁਨੈਕਸ਼ਨ ਲੈਣਾ ਹੋਵੇ ਜਾਂ ਗੈਰ ਕਾਨੂੰਨੀ ਕੁਨੈਕਸ਼ਨ ਨੂੰ ਰੈਗੂਲਰ ਕਰਵਾਉਣਾ ਹੋਵੇ 15 ਜੁਲਾਈ ਤੋਂ ਪਹਿਲਾਂ ਫਰੀ ਵਿੱਚ ਕਰਵਾ ਸਕਦਾ ਹੈ 15 ਜੁਲਾਈ ਤੋਂ ਬਾਅਦ ਜੇ ਕਿਸੇ ਦਾ ਕੁਨੈਕਸ਼ਨ ਬਿਨਾਂ ਕਾਪੀ ਤੋਂ ਗੈਰ ਕਾਨੂੰਨੀ ਢੰਗ ਨਾਲ ਫੜਿਆ ਗਿਆ ਤਾਂ ਮਹਿਕਮੇ ਵੱਲੋਂ ਉਸ ਦਾ ਕੁਨੈਕਸ਼ਨ ਕੱਟ ਕੇ ਭਾਰੀ ਜੁਰਮਾਨਾ ਪਾਇਆ ਜਾਵੇਗਾ ਇਸ ਮੌਕੇ ਟੀਮ ਵਿੱਚ ਪਰਮਜੀਤ ਸਿੰਘ ਕੁਲਦੀਪ ਸਿੰਘ, ਮਹਿੰਦਰਪਾਲ ,ਜਸਵੰਤ ਸਿੰਘ ਆਦਿ ਮੈਂਬਰ ਸ਼ਾਮਿਲ ਹੋਏ।

Leave a Reply

Your email address will not be published. Required fields are marked *