RNI NEWS-ਬੁਟਾਰੀ ਰੇਲਵੇ ਟ੍ਰੈਕ ਤੇ ਬੈਠੇ ਕਿਸਾਨਾਂ ਨੇ ਹਰਬੰਸ ਸਿੰਘ ਸੰਗਰੂਰ ਅਤੇ ਜਗਰੂਪ ਸਿੰਘ ਮਾਨਸਾ ਨੂੰ ਦਿੱਤੀ ਸ਼ਰਧਾਂਜਲੀ


RNI NEWS-ਬੁਟਾਰੀ ਰੇਲਵੇ ਟ੍ਰੈਕ ਤੇ ਬੈਠੇ ਕਿਸਾਨਾਂ ਨੇ ਹਰਬੰਸ ਸਿੰਘ ਸੰਗਰੂਰ ਅਤੇ ਜਗਰੂਪ ਸਿੰਘ ਮਾਨਸਾ ਨੂੰ ਦਿੱਤੀ ਸ਼ਰਧਾਂਜਲੀ

ਜੰਡਿਆਲਾ ਗੁਰੂ ਕੁਲਜੀਤ ਸਿੰਘ

ਅੱਜ ਅਠਾਰਾਂਵੇਂ ਦਿਨ ਵਿੱਚ ਰੇਲ ਦੀਆਂ ਪੱਟੜੀਆਂ ਤੇ ਬੈਠੇ ਕਿਸਾਨਾਂ ਨੇ ਵਿਛੜ ਚੁੱਕੇ ਸਾਥੀਆਂ ਹਰਬੰਸ ਸਿੰਘ ਸੰਗਰੂਰ ਤੇ ਜਗਰੂਪ ਸਿੰਘ ਮਾਨਸਾ ਨੂੰ ਸਰਧਾਂਜਲੀ ਭੇਂਟ ਕੀਤੀ ਗਈ ਅੱਜ ਬਟਾਰੀ ਵਿਖੇ ਸਟੇਜ ਦੀ ਪ੍ਰਧਾਨਗੀ ਸਾਥੀ ਬਲਕਾਰ ਸਿੰਘ ਦੁਧਾਲਾ ਕੁੱਲ ਹਿੰਦ ਕਿਸਾਨ ਸਭਾ,ਬਾਬਾ ਅਰਜਨ ਸਿੰਘ ਜਮਹੂਰੀ ਕਿਸਾਨ ਸਭਾ,ਗੁਰਨਾਮ ਸਿੰਘ ਚੰਬਾ ਅਜਾਦ ਕਿਸਾਨ ਸੰਘਰਸ਼ ਕਮੇਟੀ ਕੋਟ ਬੁੱਢਾ,ਪ੍ਰਕਾਸ ਸਿੰਘ ਥੋਥੀਆਂ ਕਿਰਤੀ ਕਿਸਾਨ ਸਭਾ,ਇੰਡੀਅਨ ਫਾਰਮਰ ਐਸੋਸੀਏਸ਼ਨ ਦੇ ਕੁਲਵੰਤ ਸਿੰਘ ਗਗੜੇਵਾਲ ਨੇ ਕੀਤੀ ਅੱਜ ਦੇ ਸੰਘਰਸ਼ ਨੂੰ ਇਸਤਰੀ ਸਭਾ ਦੇ ਆਗੂ ਮੈਡਮ ਕੰਵਲਜੀਤ ਕੌਰ,ਗੁਰਨਾਮ ਸਿੰਘ ਦਾਉਦ ਗੁਰਭੇਜ ਸਿੰਘ ਸੈਦੋਲੇਹਲ,ਪ੍ਰਗਟ ਸਿੰਘ ਚੰਬਾ ਸਾਥੀ ਰਤਨ ਸਿੰਘ ਰੰਧਾਵਾ,ਐਡਵਾ ਦੇੀ ਜਿਲ੍ਹਾ ਪ੍ਰਧਾਨ ਕੰਵਲਜੀਤ ਕੌਰ, ਬਲਬੀਰ ਸਿੰਘ ਨਿਰਮਲ ਸਿੰਘ ਗੋਮਾਨਪੁਰਾ ਸਾਥੀ ਦਲਬੀਰ ਸਿੰਘ ਅਜਾਦ ਸੰਘਰਸ਼ ਕਮੇਟੀ ਦੇ ਬੁਲਾਰਿਆਂ ਨੇ ਕਿਹਾ ਕਿ ਇਸ ਵੇਲੇ ਕਿਸਾਨਾਂ ਦੇ ਵਿਰੁੱਧ ਬਣਾਏ ਗਏ ਕਨੂੰਨਾਂ ਬਾਰੇ ਜਦੋਂ ਮੋਦੀ ਸਿਫਤਾਂ ਕਰ ਰਿਹਾ ਹੈ ਉਸੇ ਵਕਤ ਯੂਪੀ ਦੇ ਕਿਸਾਨਾਂ ਕੋਲੋਂ ਵਪਾਰੀ ਘੱਟ ਰੇਟ ਤੇ ਝੋਨਾਂ ਖਰੀਦ ਕੇ ਪੰਜਾਬ ਵਿੱਚ ਸਮਰਥਨ ਮੁੱਲ ਤੇ ਵੇਚ ਕੇ ਕਿਸਾਨੀ ਨੂੰ ਚੂਨਾ ਲਾਇਆ ਜਾ ਰਿਹਾ ਹੈ ਜਦੋਂ ਪੰਜਾਬ ਦੇ ਵਿੱਚ ਵੀ ਮੰਡੀ ਕਰਨ ਤੋੜ ਦਿੱਤਾ ਗਿਆ ਤਾਂ ਪੰਜਾਬ ਦੇ ਕਿਸਾਨਾਂ ਨੇ ਬਰਬਾਦ ਤਾਂ ਹੋਣਾ ਹੈ ਇਸਦੇ ਨਾਲ ਹੀ ਮਜਦੂਰ,ਆੜਤੀਏ,ਪੱਲੇਦਾਰ,ਤੇ ਨੌਜਵਾਨਾਂ ਨੂੰ ਵੀ ਬਰਬਾਦ ਕੀਤਾ ਜਾਵੇਗਾ ਜੇ ਸਰਕਾਰ ਆਪਣੇ ਦੇਸ ਵਿੱਚ ਪੈਦਾ ਕੀਤਾ ਗਿਆ ਕਿਸਾਨਾਂ ਵਲੋਂ ਅਨਾਜ ਨਹੀਂ ਸਾਂਭ ਸਕਦੀ ਤਾਂ ਸਰਕਾਰਾਂ ਨੂੰ ਗੱਦੀ ਤੇ ਬਣੇ ਰਹਿਣ ਦਾ ਕੋਈ ਅਧਿਕਾਰ ਨਹੀਂ ਹੈbਕਾਂਗਰਸ,ਅਕਾਲੀ ਤੇ ਬੀਜੇਪੀ ਵਾਲੇ ਸਾਰੇ ਲੀਡਰ ਇਸ ਸੰਘਰਸ਼ ਨੂੰ ਤਾਰਪੀਡੋ ਕਰਨ ਤੇ ਤੁੱਲੀ ਹੋਈ ਹੈ ਪਰ ਕਿਸਾਨਾਂ ਦੀ ਏਕਤਾ ਨੇ ਸਿੱਧ ਕਰ ਦਿੱਤਾ ਹੈ ਕਿ ਸੰਘਰਸ਼ ਨੂੰ ਫੇਲ ਨਹੀਂ ਹੋਣ ਦਿੱਤਾ ਜਾਵੇਗਾ

ਇਸ ਮੌਕੇ ਹਰਭਜਨ ਸਿੰਘ ਚੂਸਲੇਵੜ ਕ੍ਰਿਪਾਲ ਸਿੰਘ ਜੋਣੇਕੇ ਸਵਰਨ ਸਿੰਘ ਜਗੀਰ ਸਿੰਘ ਬਲਕਾਰ ਸਿੰਘ,ਰਣਧੀਰ ਸਿੰਘ,ਨਛੱਤਰ ਸਿੰਘ ਹਰਦੇਵ ਸਿੰਘ ਰਸ਼ਪਾਲ ਸਿੰਘ ਤੇ ਗੁਰਸੇਵਕ ਸਿੰਘ ਮੰਗਲ ਸਿੰਘ ਖਜਾਲਾ ਨੇ ਵੀ ਸੰਬੋਧਨ ਕਰਦਿਆਂ ਕਿਹਾ ਕਿ ਲੋਕ ਭੁੱਖੇ ਤਿਹਾਏ ਰੇਲ ਪੱਟੜੀਆਂ ਤੇ ਬੈਠ ਕੇ ਮੋਦੀ ਨੂੰ ਲਾਹਨਤਾਂ ਪਾ ਰਹੇ ਹਨ

ਇਸ ਮੌਕੇ ਮੁਖਤਾਰ ਸਿੰਘ ਮਹਾਵਾ ਨੇ ਸਟੇਜ ਦੀ ਕਾਰਵਾਈ ਨਿਭਾਈ ਅੱਜ ਦੇ ਸੰਘਰਸ਼ ਨੂੰ ਜਸਪਾਲ ਸਿੰਘ ਪਲਵਿੰਦਰ ਸਿੰਘ ਭਗਤ ਸਿੰਘ ਨੌਜਵਾਨ ਸਭਾ ਅਮਰੀਕ ਸਿੰਘ ਦਾਉਦ ਦਿਹਾਤੀ ਮਜਦੂਰ ਸਭਾ ਨੇ ਵੀ ਸੰਬੋਧਨ ਕਰਦਿਆਂ ਖੇਤੀ ਦੇ ਬਿਜਲੀ ਦੇ ਕਨੂੰਨਾਂ ਨੂੰ ਮੁੱਢੋਂ ਹੀ ਰੱਦ ਕਰਵਾਇਆ ਜਾਵੇਗਾ

Leave a Reply

Your email address will not be published. Required fields are marked *