RNI NEWS-ਬੇਗਮਪੁਰਾ ਪਾਤਸ਼ਾਹੀ ਬਣਾਓ ਰੈਲੀ ਤੋਂ ਡਰੀ ਕੈਪਟਨ ਸਰਕਾਰ – ਮਲਕੀਤ ਚੁੰਬਰ


RNI NEWS-ਬੇਗਮਪੁਰਾ ਪਾਤਸ਼ਾਹੀ ਬਣਾਓ ਰੈਲੀ ਤੋਂ ਡਰੀ ਕੈਪਟਨ ਸਰਕਾਰ – ਮਲਕੀਤ ਚੁੰਬਰ

ਨਕੋਦਰ – ਸੁਖਵਿੰਦਰ ਸੋਹਲ/ਰਵੀ ਸੱਭਰਵਾਲ 

ਸਾਹਿਬ ਸ੍ਰੀ ਕਾਂਸ਼ੀ ਰਾਮ ਜੀ ਦੇ ਜਨਮ ਦਿਨ ਤੇ ਉਹਨਾਂ ਦੇ ਪਿੰਡ ਖੁਆਸਪੁਰਾ ਰੋਪੜ ਵਿਖੇ ਬਹੁਜਨ ਸਮਾਜ ਪਾਰਟੀ ਪੰਜਾਬ ਵੱਲੋਂ ਬੇਗਮਪੁਰਾ ਪਾਤਸ਼ਾਹੀ ਬਣਾਓ ਰੈਲੀ ਚ ਭਾਰੀ ਠਾਠਾਂ ਮਾਰਦੇ ਇਕੱਠ ਨੂੰ ਦੇਖ ਕੇ ਡਰੀ ਕੈਪਟਨ ਸਰਕਾਰ ਨੇ ਕਰੋਨਾ ਦਾ ਸਹਾਰਾ ਲੈਕੇ ਸਿਆਸੀ ਪਾਰਟੀਆਂ ਦੀਆਂ ਰੈਲੀਆਂ ਬੰਦ ਕਰਨ ਦਾ ਐਲਾਨ ਕਰ ਦਿੱਤਾ ਜਦ ਪੰਜਾਬ ਅੰਦਰ ਸਾਰੀਆਂ ਸਿਆਸੀ ਪਾਰਟੀਆਂ ਨੇ ਵੱਡੀਆਂ-ਵੱਡੀਆਂ ਰੈਲੀਆਂ ਕੀਤੀਆਂ ਤਾਂ ਸਰਕਾਰ ਚੁੱਪ ਕਰਕੇ ਬੈਠੀ ਰਹੀ ਜਦੋਂ ਬਹੁਜਨ ਸਮਾਜ ਪਾਰਟੀ ਦੀ ਰੱਖੀ ਰੈਲੀ ਵਿੱਚ ਬਿਨਾਂ ਕਿਸੇ ਸੁਆਥ ਦੇ ਆਪਣੇ ਕੋਲੋਂ ਪੈਸੇ ਖਰਚ ਕਰਕੇ ਆਏ ਲੋਕਾਂ ਨੇ ਰੈਲੀ ਨੂੰ ਰੈਲੇ ਦੇ ਰੂਪ ਵਿੱਚ ਬਦਲ ਦਿੱਤਾ ਤਾਂ ਸਰਕਾਰ ਨੇ ਡਰ ਦੇ ਮਾਰੇ ਰੈਲੀਆਂ ਤੇ ਪਬੰਦੀ ਲਗਾ ਦਿੱਤੀ ਸਾਰਾ ਸਾਲ ਸਾਰੇ ਪ੍ਰੋਗਰਾਮ ਹੁੰਦੇਕੇ ਪਾਬੰਦੀਆਂ ਸਰਕਾਰ ਵੜੀ ਸੋਚੀ ਸਮਝੀ ਸਾਜ਼ਿਸ਼ ਨਾਲ ਲਗਾਉਦੀ ਹੈ ਤਾਂ ਕਿ ਉਹਨਾਂ ਦੀ ਦੇਣ ਕੀ ਹੈ ਭਾਰਤ ਦੇਸ਼ ਤੇ ਦੱਬੇ-ਕੁਚਲੇ ਲੋਕਾਂ ਲਈ ਇਹ ਇਹਨਾਂ ਲੋਕਾਂ ਨੂੰ ਬੁਧੀਜੀਵੀ ਲੋਕ ਨਾ ਸਮਝਾਸਕਣ ਬਹੁਜਨ ਸਮਾਜ ਪਾਰਟੀ ਪੰਜਾਬ ਦੇ ਪ੍ਰਧਾਨ ਸ. ਜਸਵੀਰ ਸਿੰਘ ਗੜੀ ਜੀ ਵੱਲੋਂ ਲਗਾਤਾਰ ਪੰਜਾਬ ਵਾਸੀਆਂ ਨੂੰ ਸਰਕਾਰਾਂ ਦੇ ਗਲਤ ਫੈਸਲਿਆਂ ਨੂੰ ਲੋਕਾਂ ਦੀ ਕਚਹਿਰੀ ਚ ਰੱਖਣ ਅਤੇ ਹਰ ਜ਼ਬਰ ਜੁਲਮ ਦੇ ਅੱਗੇ ਖੜ ਕੇ ਸਰਕਾਰ ਨਾਲ ਲੜਾਈ ਵਾਲੇ ਜੋਧੇ ਗੜੀ ਸਾਹਿਬ ਜੀ ਤੇ ਪੰਜਾਬ ਵਾਸੀਆਂ ਨੇ ਵਿਸ਼ਵਾਸ ਕੀਤਾ ਉਸੇ ਵਿਸ਼ਵਾਸ ਦਾ ਨਤੀਜਾ ਹੈ ਕਿ ਖੁਆਸਪੁਰਾ ਰੋਪੜ ਵਿਖੇ ਠਾਠਾਂ ਮਾਰਦੇ ਭਾਰੀ ਇਕੱਠ ਨੇ ਸਰਕਾਰ ਨੂੰ ਸੋਚਣ ਲਈ ਮਜਬੂਰ ਕਰ ਦਿੱਤਾ ਕਿ ਪੰਜਾਬ ਦੇ ਲੋਕ ਬਹੁਜਨ ਸਮਾਜ ਪਾਰਟੀ ਦੇ ਸ਼ੇਰ ਗੜੀ ਸਾਹਿਬ ਜੀ ਨੂੰ ਆਪਣਾ ਆਗੂ ਮੰਨ ਚੁੱਕੇ ਹਨ ਹਰ ਫਰੰਟ ਤੇ ਫੇਲ ਹੋਈ ਸਰਕਾਰ ਤਰ੍ਹਾਂ ਤਰ੍ਹਾਂ ਦੇ ਬਹਾਨੇ ਲਾ ਕੇ ਲੋਕਾਂ ਦਾ ਹੌਸਲਾ ਤੋੜਨਾ ਚਾਹੁੰਦੀ ਹੈ ਪਰ ਪੰਜਾਬ ਵਾਸੀ ਬਹੁਜਨ ਸਮਾਜ ਪਾਰਟੀ ਦੇ ਹੱਕ ਚ ਮਨ ਬਣਾ ਚੁੱਕੇ ਹਨ ਭਾਰਤ ਰਤਨ ਸੰਵਿਧਾਨ ਨਿਰਮਾਤਾ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਦੇ 14 ਅਪ੍ਰੈਲ ਨੂੰ ਆ ਰਹੇ ਜਨਮ ਦਿਹਾੜੇ ਦੀਆਂ ਦੇਸ਼ ਵਿਦੇਸ਼ ਵਿੱਚ ਵਸਦੇ ਭੈਣਾਂ ਵੀਰਾਂ ਲੱਖ ਲੱਖ ਵਧਾਈਆਂ ਦਿੰਦੇ ਹਾਂ

ਇਸ ਮੋਕੇ ਦਰਸ਼ਨ ਮੈਹਿਮੀ,ਪਾਲ ਕੈਲੇ,ਬਲਵੀਰ ਮੈਹਿਮੀ, ਗੁਰਨਾਮ ਕੜੜਾ, ਪਰਮਜੀਤ ਕੜੜਾ, ਮਹਿੰਦਰ ਪਾਲ ਕੜੜਾ, ਮਹਿੰਦਰ ਚੁੰਬਰ, ਤਰਸੇਮ ਚੁੰਬਰ, ਸੁਖਵਿੰਦਰ ਨਾਹਰ, ਤਰਸੇਮ ਫੋਜ਼ੀ,,ਭਜਨ ਸੁੰਮਨ,ਰਾਜਾ ਸੁੰਮਨ,ਸੁੱਚਾ ਸੁੰਮਨ,ਸੋਮ ਨਾਥ ਸੁੰਮਨ ਸੋਮ ਨਾਥ ਚੁੰਬਰ, ਸਨਦੀਪ ਕੜੜਾ, ਹਾਜ਼ਰ ਸਨ

Leave a Reply

Your email address will not be published. Required fields are marked *