RNI NEWS :- ਬੇਟੀ ਬਚਾਓ ਬੇਟੀ ਪੜਾਓ ਮੁਹਿੰਮ ਤਹਿਤ ਪਿੰਡ ਸੋਨਾ ਵਿਖੇ ਜਾਗਰੂਕਤਾ ਰੈਲੀ ਕੀਤੀ ਗਈ

RNI NEWS :- ਬੇਟੀ ਬਚਾਓ ਬੇਟੀ ਪੜਾਓ ਮੁਹਿੰਮ ਤਹਿਤ ਪਿੰਡ ਸੋਨਾ ਵਿਖੇ ਜਾਗਰੂਕਤਾ ਰੈਲੀ ਕੀਤੀ ਗਈ

ਨਵਾਂਸ਼ਹਿਰ :-  ਵਾਸਦੇਵ ਪਰਦੇਸੀ

ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਵਲੋਂ ਜ਼ਿਲ੍ਹੇ ’ਚ ਆਰੰਭੀ ਬੇਟੀ ਬਚਾਓ ਬੇਟੀ ਪੜ੍ਹਾਓ ਮੁਹਿੰਮ ਤਹਿਤ ਅੱਜ ਨਵਾਂਸ਼ਹਿਰ ਨੇੜਲੇ ਪਿੰਡ ਸੋਨਾ ਵਿਖੇ ਪਿੰਡ ਦੇ ਲੋਕਾਂ ਦੇ ਸਹਿਯੋਗ ਨਾਲ ਜਾਗਰੂਕਤਾ ਮਾਰਚ ਕੀਤਾ ਗਿਆ। ਇਸ ਮੌਕੇ ਧੀਆਂ ਦੀ ਰਾਖੀ, ਲਿੰਗ ਨਿਰਧਾਰਨ ਟੈਸਟ ਨਾ ਕਰਵਾਉਣ ਅਤੇ ਧੀ ਨੂੰ ਗਰਭ ਵਿੱਚ ਨਾ ਮਾਰਨ ਦਾ ਪ੍ਰਣ ਵੀ ਦਿਵਾਇਆ ਗਿਆ। ਇਸ ਮੌਕੇ ਹਸਤਾਖ਼ਰ ਮੁਹਿੰਮ ਦੀ ਆਰੰਭਤਾ ਵੀ ਕੀਤੀ ਗਈ।
ਇਹ ਜਾਣਕਾਰੀ ਦਿੰਦਿਆਂ ਸ਼੍ਰੀਮਤੀ ਸਵਿਤਾ ਕੁਮਾਰੀ ਸੀ.ਡੀ.ਪੀ.ਓ. ਨਵਾਂਸ਼ਹਿਰ ਨੇ ਦੱਸਿਆ ਕਿ ਪਿੰਡ ਦੀ ਪੰਚਾਇਤ, ਪ੍ਰਾਇਮਰੀ ਸਕੂਲ, ਆਂਗਨਵਾੜੀ ਅਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਕੱਢੀ ਗਈ ਇਸ ਚੇਤਨਾ ਰੈਲੀ ਦਾ ਮੰਤਵ ਸਮਾਜ ਵਿੱਚ ਧੀਆਂ ਪ੍ਰਤੀ ਰੂੜੀਵਾਦੀ ਸੋਚ ਨੂੰ ਖ਼ਤਮ ਕਰਕੇ ਤਬਦੀਲੀ ਦੇ ਵਾਹਕ ਬਣਾਉਣਾ ਹੈ। ਉਨ੍ਹਾਂ ਦੱਸਿਆ ਕਿ ਜਲਦੀ ਹੀ ਜ਼ਿਲ੍ਹੇ ਵਿੱਚ ਧੀਆਂ ਦੇ ਜਨਮ ’ਤੇ ਪਰਿਵਾਰਾਂ ਨੂੰ ਵਧਾਈ, ਤੋਹਫ਼ੇ ਅਤੇ ਕਿੱਟਾਂ ਦੇਣ ਦੀ ਯੋਜਨਾ ਆਰੰਭੀ ਜਾਵੇਗੀ। ਇਸ ਚੇਤਨਾ ਮਾਰਚ ਮੌਕੇ ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਕੰਚਨ ਅਰੋੜਾ ਵਲੋਂ ਸਕੂਲੀ ਬੱਚਿਆਂ ਨੂੰ ਬਾਲ ਅਧਿਕਾਰਾਂ, ਜੁਵੇਨਾਇਕ ਜਸਟਿਕ ਐਕਟ ਅਤੇ ਪੋਕਸੋ ਐਕਟ ਪ੍ਰਤੀ ਵੀ ਜਾਗਰੂਕ ਕੀਤਾ ਗਿਆ।

Leave a Reply

Your email address will not be published. Required fields are marked *

Please select facebook feed.