RNI NEWS :- ਬੇਰੀਜ ਗਲੋਬਲ ਡਿਸਕਵਰੀ ਸਕੂਲ ਮਲਸੀਆਂ ’ਚ ਐੱਨ.ਟੀ.ਐੱਸ.ਈ. ਵਰਕਸ਼ਾਪ ਦਾ ਆਯੋਜਨ

RNI NEWS :- ਬੇਰੀਜ ਗਲੋਬਲ ਡਿਸਕਵਰੀ ਸਕੂਲ ਮਲਸੀਆਂ ’ਚ ਐੱਨ.ਟੀ.ਐੱਸ.ਈ. ਵਰਕਸ਼ਾਪ ਦਾ ਆਯੋਜਨ

ਸ਼ਾਹਕੋਟ :- (ਏ.ਐੱਸ. ਸਚਦੇਵਾ/ਸਾਬੀ ਸ਼ਾਹਕੋਟ)

ਬੇਰੀਜ ਗਲੋਬਲ ਡਿਸਕਵਰੀ ਸਕੂਲ ਮਲਸੀਆਂ ਵਿਖੇ ਸਕੂਲ ਦੇ ਟਰੱਸਟੀ ਸ਼੍ਰੀ ਰਾਮ ਮੂਰਤੀ ਦੀ ਅਗਵਾਈ ਅਤੇ ਸਕੂਲ ਦੇ ਪਿ੍ਰੰਸੀਪਲ ਸ਼੍ਰੀਮਤੀ ਵੰਦਨਾ ਧਵਨ, ਜਨਰਲ ਮੈਨੇਜਰ ਸ਼੍ਰੀ ਇਜੇ ਦੱਤ, ਐਡਮਿਨ ਅਫਸਰ ਸ. ਤੇਜਪਾਲ ਸਿੰਘ ਦੀ ਦੇਖ-ਰੇਖ ਹੇਠ ਐੱਨ.ਟੀ.ਐੱਸ.ਈ. ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਇਸ ਵਰਕਸ਼ਾਪ ਦਾ ਮੁੱਖ ਉਦੇਸ਼ ਦੱਸਵੀਂ ਜਮਾਤ ਦੇ ਹੋਣਹਾਰ ਵਿਦਿਆਰਥੀਆਂ ਨੂੰ ਭਵਿੱਖ ਵਿੱਚ ਹੋਣ ਵਾਲੇ ਐੱਨ.ਟੀ.ਐੱਸ.ਈ. ਅਤੇ ਪ੍ਰਤੀਯੋਗੀ ਪ੍ਰੀਖਿਆ ਦੇ ਬਾਰੇ ਜਾਣਕਾਰੀ ਦੇਣਾ ਸੀ। ਇਹ ਵਰਕਸ਼ਾਪ ਕੁਮਾਰੀ ਪਾਰੁਲ ਦੁਆਰਾ ਲਈ ਗਈ ਸੀ। ਕੁਮਾਰੀ ਪਾਰੂਲ ਏਮਜ ਨਵੀਂ ਦਿੱਲੀ ਵਿਚ ਪੜ੍ਹ ਰਹੀ ਹੈ ਅਤੇ ਉਨ੍ਹਾਂ ਨੇ ਐੱਨ.ਟੀ.ਐੱਸ.ਈ,ਕੇ.ਵੀ.ਪੀ.ਵਾਈ, ਨੀਟ, ਜੇ.ਆਈ.ਪੀ.ਐਮ.ਈ.ਆਰ. ਆਦਿ ਮੁਕਾਬਲੇ ਵਾਲੀਆਂ ਪ੍ਰੀਖਿਆਵਾਂ ਪਾਸ ਕੀਤੀਆਂ ਹਨ। ਟੀ.ਐੱਸ.ਈ. ਵਰਕਸਾਪ ਵਿੱਚ ਕੁਮਾਰੀ ਪਾਰੁਲ ਨੇ ਵਿਦਿਆਰਥੀਆਂ ਨੂੰ ਸਮਝਾਇਆ ਕਿ ਐਨ.ਟੀ.ਐੱਸ ਇਮਤਿਹਾਨ ਵਿੱਚ, ਮਾਨਸਿਕ ਯੋਗਤਾ, ਸੋਸਲ ਸਾਇੰਸ, ਇੰਗਲਿਸ ਵਿੱਚ ਵੱਖ-ਵੱਖ ਵਿਸੇ ਆਉਂਦੇ ਹਨ। ਇਨ੍ਹਾਂ ਸਾਰੇ ਵਿਸਿਆਂ ਦੀ ਮਹੱਤਤਾ ਦਰਸਾਉਂਦੇ ਹੋਏ ਵੱਖ-ਵੱਖ ਕਿਤਾਬਾਂ ਦੀ ਸਹਾਇਤਾ ਲੈਣ ਬਾਰੇ ਜਾਣਕਾਰੀ ਦਿੰਦੇ ਹੋਏ ਪਿ੍ਰੰਸੀਪਲ ਸ੍ਰੀਮਤੀ ਵੰਦਨਾ ਧਵਨ ਨੇ ਕਿਹਾ ਕਿ ਭਵਿੱਖ ਵਿੱਚ ਵੀ ਅਸੀਂ ਵਿਦਿਆਰਥੀਆਂ ਲਈ ਇਸੇ ਤਰ੍ਹਾਂ ਦੀਆਂ ਵਰਕਸਾਪਾਂ ਲਗਾਉਂਦੇ ਰਹਾਂਗੇ

Leave a Reply

Your email address will not be published. Required fields are marked *