RNI NEWS-ਬੇਰੀਜ਼ ਗਲੋਬਲ ਡਿਸਕਵਰੀ ਸਕੂਲ ਮਲਸੀਆਂ ਵਿਖੇ ਲੋਹੜੀ ਮਨਾਈ ਗਈ
RNI NEWS-ਬੇਰੀਜ਼ ਗਲੋਬਲ ਡਿਸਕਵਰੀ ਸਕੂਲ ਮਲਸੀਆਂ ਵਿਖੇ ਲੋਹੜੀ ਮਨਾਈ ਗਈ
ਮਲਸੀਆਂ,ਸ਼ਾਹਕੋਟ – ਸੁਖਵਿੰਦਰ ਸੋਹਲ/ਬਲਜੀਤ ਕੌਰ
ਬੇਰੀਜ਼ ਗਲੋਬਲ ਡਿਸਕਵਰੀ ਸਕੂਲ ਮਲਸੀਆਂ ਵਿਖੇ ਸਕੂਲ ਦੇ ਟਰੱਸਟੀ ਸ਼੍ਰੀ ਰਾਮ ਮੂਰਤੀ ਜੀ ਪ੍ਰਿੰਸੀਪਲ ਸ੍ਰੀਮਤੀ ਵੰਦਨਾ ਧਵਨ ਜੀ,ਵਾਇਸ ਪ੍ਰਿੰਸੀਪਲ ਸ੍ਰੀਮਤੀ ਸੰਦੀਪ ਕੌਰ ਜੀ,ਐਡਮਿਨ ਸ. ਤੇਜਪਾਲ ਸਿੰਘ ਜੀ ਦੀ ਅਗਵਾਈ ਚ ਇੱਕ ਵਿਸ਼ੇਸ਼ ਵਰਚੂਅਲ ਪ੍ਰਾਰਥਨਾ ਸਭਾ ਦਾ ਆਯੋਜਨ ਕਰਕੇ ਲੋਹੜੀ ਦਾ ਤਿਉਹਾਰ ਮਨਾਇਆ ਗਿਆ
ਜਿਸ ਵਿੱਚ ਸਮਾਜਿਕ ਬੁਰਾਈਆਂ ਦੇ ਨਾਸ਼ ਦਾ ਸੰਦੇਸ਼ ਦਿੰਦੇ ਹੋਏ ਵਿਦਿਆਰਥੀਆਂ ਵਲੋਂ ਵੱਖ-ਵੱਖ ਗਤੀਵਿਧੀਆਂ ਵਿੱਚ ਭਾਗ ਲਿਆ ਗਿਆ ਘਿਓ,ਗੁੜ, ਤਿਲ ਅਤੇ ਮੂੰਗਫਲੀ ਆਦਿ ਲੋਹੜੀ ਦੀ ਪਵਿੱਤਰ ਅਗਨੀ ਨੂੰ ਭੇਂਟ ਕੀਤੇ ਗਏ ਸਮਾਜਿਕ ਬੁਰਾਈਆਂ ਦੇ ਵਿਰੋਧ ਚ ਦਾਜ, ਭਰੂਣ ਹੱਤਿਆ, ਬਾਲ ਮਜ਼ਦੂਰੀ ਦੇ ਪੋਸਟਰ ਸਾੜੇ ਗਏ ਪਹਿਲੀ ਜਮਾਤ ਦੀ ਵਿਦਿਆਰਥੀ ਪ੍ਰਗਿਆ ਦੁਆਰਾ ਲੋਹੜੀ ਤੇ ਕਵਿਤਾ ਪੇਸ਼ ਕੀਤੀ ਗਈ ਤਿਉਹਾਰ ਨੂੰ ਮਨਾਉਣ ਲਈ ਕੋਆਰਡੀਨੇਟਰ ਨੇਹਾ ਭੱਲਾ, ਸਪਨਾ ਸ਼ਰਮਾ, ਸ਼ਗੁਨ, ਤਵਲੀਨ ਤੇ ਸਮੂਹ ਸਟਾਫ ਨਿਧੀ,ਮੰਜੂ,ਸ਼ਾਲੂ ਸਾਹੀ,ਪੂਜਾ ਗੋਇਲ,ਪਲਵੀ, ਜੋਤੀ ,ਪੂਨਮ ਤਲਵਾਰ,ਦੀਪਿਕਾ,ਕਿਰਨ,ਮੀਨੂੰ, ਜਸਲੀਨ, ਪ੍ਰਿਆ ਸੁਮਨ,ਸਿੰਮੀ,ਸ਼ਾਲੂ,ਪੂਜਾ ਤੇ ਅਕਵਿੰਦਰ ਸ਼ਰਮਾ, ਪ੍ਰਿਯੰਕਾ, ਸਮਿਕਸ਼ਾ, ਪ੍ਰਿਆ ਅਤੇ ਐਡਮਿਨ ਸਟਾਫ ਨਾਲ ਸ਼ਾਮਲ ਹੋਏ ਅੰਤ ਵਿੱਚ ਸਕੂਲ ਦੀ ਵਾਇਸ ਪ੍ਰਿੰਸੀਪਲ ਸ਼੍ਰੀ ਮਤੀ ਸੰਦੀਪ ਕੌਰ ਜੀ ਨੇ ਵਿਦਿਆਰਥੀਆਂ ਤੇ ਅਧਿਆਪਕਾਂ ਨੂੰ ਲੋਹੜੀ ਦੀ ਵਧਾਈ ਦਿੱਤੀ