RNI NEWS-ਭਾਈ ਘਨੵਈਆ ਜੀ ਸੇਵਾ ਸੁਸਾਇਟੀ ਰਜਿ ਕਰਤਾਰਪੁਰ ਦੀ ਕੀਤੀ ਗਈ ਚੋਣ


RNI NEWS-ਭਾਈ ਘਨੵਈਆ ਜੀ ਸੇਵਾ ਸੁਸਾਇਟੀ ਰਜਿ ਕਰਤਾਰਪੁਰ ਦੀ ਕੀਤੀ ਗਈ ਚੋਣ

ਤਜਿੰਦਰ ਸਿੰਘ ਖਾਲਸਾ ਪ੍ਰਧਾਨ ਤੇ ਗੁਰਪ੍ਰੀਤ ਸਿੰਘ ਖਾਲਸਾ ਬਣੇ ਸੁਸਾਇਟੀ ਦੇ ਚੇਅਰਮੈਨ

ਕਰਤਾਰਪੁਰ 8 ਅਪ੍ਰੈਲ (ਰਾਜੇਸ਼ ਮਿੱਕੀ) ਭਾਈ ਘਨੵਈਆ ਜੀ ਸੇਵਾ ਸੁਸਾਇਟੀ ਰਜਿ: ਕਰਤਾਰਪੁਰ ਦੀ ਇਕ ਮੀਟਿੰਗ ਗੁਰਦੁਆਰਾ ਸ੍ਰੀ ਥੰਮ੍ਹ ਜੀ ਸਾਹਿਬ ਵਿਖੇ ਕੀਤੀ ਗਈ ਜਿਸ ਵਿੱਚ ਸਰਬਸੰਮਤੀ ਨਾਲ ਗਿਆਰਾਂ ਮੈਂਬਰੀ ਕਮੇਟੀ ਵਿੱਚ ਤਜਿੰਦਰ ਸਿੰਘ ਖਾਲਸਾ ਨੂੰ ਪ੍ਰਧਾਨ, ਗੁਰਪ੍ਰੀਤ ਸਿੰਘ ਖਾਲਸਾ ਚੇਅਰਮੈਨ, ਮਨਜੀਤ ਸਿੰਘ ਸਰਪ੍ਰਸਤ, ਨਿਰਵੈਰ ਸਿੰਘ ਜਨਰਲ ਸਕੱਤਰ, ਗੁਰਦਿੱਤ ਸਿੰਘ ਖਜ਼ਾਨਚੀ, ਹਰਵਿੰਦਰ ਸਿੰਘ ਰਿੰਕੂ ਸੀ. ਮੀਤ ਪ੍ਰਧਾਨ, ਦਰਸ਼ਨ ਸਿੰਘ ਮੀਤ ਪ੍ਰਧਾਨ, ਮਾਸਟਰ ਅਮਰੀਕ ਸਿੰਘ ਮੁੱਖ ਸਲਾਹਕਾਰ, ਅਮਰਜੀਤ ਸਿੰਘ ਸਲਾਹਕਾਰ, ਨਵਜੋਤ ਸਿੰਘ ਸਟੋਰ ਕੀਪਰ ਤੇ ਭੁਪਿੰਦਰ ਸਿੰਘ ਮਾਹੀ ਨੂੰ ਪ੍ਰੈੱਸ ਸਕੱਤਰ ਦੀ ਜਿੰਮੇਵਾਰੀ ਦਿੱਤੀ ਗਈ ਇਸ ਮੌਕੇ ਵੀਰ ਤਜਿੰਦਰ ਸਿੰਘ ਖਾਲਸਾ ਨੂੰ ਪ੍ਰਧਾਨ ਬਨਣ ਤੇ ਗੁਰਪ੍ਰੀਤ ਸਿੰਘ ਖਾਲਸਾ ਵੱਲੋਂ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ ਇਸ ਦੋਰਾਨ ਤਜਿੰਦਰ ਸਿੰਘ ਖਾਲਸਾ ਨੇ ਕਿਹਾ ਕਿ ਸੁਸਾਇਟੀ ਵੱਲੋਂ ਜੋ ਸੇਵਾ ਬਖ਼ਸ਼ੀ ਗਈ ਹੈ ਮੈਂ ਉਸਨੂੰ ਪੂਰੀ ਇਮਾਨਦਾਰੀ ਤੇ ਤਨਦੇਹੀ ਨਾਲ ਨਿਭਾਵਾਂਗਾ ਤੇ ਹਰ ਧਾਰਮਿਕ ਪ੍ਰੋਗਰਾਮਾਂ ਦੇ ਨਾਲ ਨਾਲ ਸੁਸਾਇਟੀ ਵੱਲੋਂ ਸ਼ਹਿਰ ਦੀ ਸਾਫ ਸਫਾਈ ਤੇ ਸ਼ਹਿਰ ਨੂੰ ਹਰਿਆ ਭਰਿਆ ਬਨਾਉਣ ਲਈ ਸੁਸਾਇਟੀ ਦੇ ਹਰੇਕ ਵੀਰ ਨੂੰ ਨਾਲ ਲੈ ਕੇ ਸੇਵਾਵਾਂ ਕੀਤੀਆਂ ਜਾਣਗੀਆਂ। ਇਸ ਮੌਕੇ ਮੈਂਬਰਾਂ ਵਿੱਚ ਚਰਨਜੀਤ ਸਿੰਘ ਨਾਗੀ, ਪ੍ਰਭਜੋਤ ਸਿੰਘ, ਓਂਕਾਰ ਸਿੰਘ ਸੰਨੀ, ਹਰਜੋਧ ਸਿੰਘ, ਗੁਰਦੀਪ ਸਿੰਘ, ਗੁਰਸਾਗਰ ਸਿੰਘ, ਮਨੀਕਰਨ ਸਿੰਘ, ਤਜਿੰਦਰ ਸਿੰਘ ਮਾਨ, ਪ੍ਰਭਜੋਤ ਸਿੰਘ, ਨਿਰਮੋਲਕ ਸਿੰਘ, ਗੁਰਜੀਤ ਸਿੰਘ, ਪਰਮਪ੍ਰੀਤ ਸਿੰਘ, ਹਰਦੀਪ ਸਿੰਘ, ਪ੍ਰਭਦੀਪ ਸਿੰਘ, ਪਲਪਿੰਦਰ ਸਿੰਘ, ਵੀਰ ਰਣਜੋਧ ਸਿੰਘ, ਸ਼ਰਨਜੋਤ ਸਿੰਘ, ਜਸਵਿੰਦਰ ਸਿੰਘ, ਹਰਜੋਤ ਸਿੰਘ, ਹਰਪ੍ਰੀਤ ਸਿੰਘ ਮਦਾਨ ਆਦਿ ਮੋਜੂਦ ਸਨ।

Leave a Reply

Your email address will not be published. Required fields are marked *