RNI NEWS-ਭਾਜਪਾ ਵਰਕਰਾਂ ਵਲੋਂ ਪਾਰਟੀ ਦੇ ਚੁਣੇ ਗਏ ਅਹੁਦੇਦਾਰਾਂ ਦਾ ਕੀਤਾ ਗਿਆ ਵਿਸ਼ੇਸ਼ ਸਨਮਾਨ


RNI NEWS-ਭਾਜਪਾ ਵਰਕਰਾਂ ਵਲੋਂ ਪਾਰਟੀ ਦੇ ਚੁਣੇ ਗਏ ਅਹੁਦੇਦਾਰਾਂ ਦਾ ਕੀਤਾ ਗਿਆ ਵਿਸ਼ੇਸ਼ ਸਨਮਾਨ

ਜਲੰਧਰ (ਜਸਕੀਰਤ ਰਾਜਾ,ਪੰਮਾ ਬੁਲੰਦਪੁਰ)

ਭੋਗਪੁਰ ਨਜ਼ਦੀਕ ਹਲਕਾ ਅਾਦਮਪੁਰ ਵਿਚ ਪੈਂਦੇ ਪਿੰਡ ਕਾਲਾ ਬੱਕਰਾ ਵਿਖੇ ਭਾਰਤੀ ਜਨਤਾ ਪਾਰਟੀ ਦੇ ਵਰਕਰਾਂ ਵੱਲੋਂ ਪਾਰਟੀ ਦੇ ਹੀ ਚੁਣੇ ਗਏ ਅਹੁਦੇਦਾਰ ਸ੍ਰੀ ਰਾਜੀਵ ਪਾਜਾਂ ਨੂੰ ਰਾਜ ਕਾਰਜਕਾਰੀ ਮੈਂਬਰ ਬਣਨ ਤੇ ਵਧਾਈ ਦਿੰਦਿਆਂ ਵਰਕਰਾਂ ਵਲੋਂ ਸਰੋਪੇ ਪਾ ਕੇ ਸਨਮਾਨਿਤ ਕਰਦੇ ਹੋਏ ਭਾਜਪਾ ਸੀਨੀਅਰ ਆਗੂ ਜ਼ਿਲ੍ਹਾ ਭਾਜਪਾ ਐਸ.ਸੀ.ਮੋਰਚਾ ਦੇ ਜਨਰਲ ਸਕੱਤਰ ਸ੍ਰੀ ਰਾਮ ਸੰਤੋਖ ਕਾਲਾ ਬੱਕਰਾ, ਮਾਸਟਰ ਰਾਧੇ ਸ਼ਾਮ,ਜਸਵੀਰ ਲਾਲ ਜੱਸਾ,ਗਨਪਤ ਰਾਏ,ਗੋਰਾ,ਸੁਲਤਾਨ ਤੇ ਕਰਨ ਆਦਿ ਹੋਰ ਵੀ ਹਾਜ਼ਰ ਸਨ।ਇਸ ਮੌਕੇ ਰਾਜੀਵ ਪਾਜਾਂ ਨੇ ਭਾਰਤੀ ਜਨਤਾ ਪਾਰਟੀ ਦੇ ਨਾਲ-ਨਾਲ ਵਰਕਰਾਂ ਵੱਲੋਂ ਇਕੱਠ ਦੌਰਾਨ ਪੁੱਜਣ ਤੇ ਤਹਿ ਦਿੱਲੋਂ ਧੰਨਵਾਦ ਕਰਦੇ ਹੋਏ ਕਿਹਾ ਕਿ ਸਾਨੂੰ ਕੇਂਦਰ ਸਰਕਾਰ ਵੱਲੋਂ ਚਲਾਈਆਂ ਗਈਆਂ ਸਕੀਮਾਂ ਤਹਿਤ ਲੋੜ ਅਨੁਸਾਰ ਵੱਧ ਤੋਂ ਵੱਧ ਲਾਭ ਉਠਾਉਣਾ ਚਾਹੀਦਾ ਹੈ ਅਤੇ ਹੋਰ ਲੋੜਵੰਦ ਪਰਿਵਾਰਾਂ ਨੂੰ ਕੇਂਦਰ ਸਰਕਾਰ ਵਲੋਂ ਚਲਾਈਆ ਸਕੀਮਾਂ ਲੈਣ ਵਾਸਤੇ ਵੱਧ ਤੋਂ ਵੱਧ ਜਾਗਰੂਕ ਕੀਤਾ ਜਾਣਾ ਚਾਹੀਦਾ ਹੈ।

Leave a Reply

Your email address will not be published. Required fields are marked *