RNI NEWS-ਭਾਰਤ ਬਚਾਓ ਦਲਿਤ ਮੰਚ ਵਲੋਂ ਸੀਏਏ ਵਿਰੁੱਧ ਦੁਆਬਾ ਪੱਧਰੀ ਐਕਸ਼ਨ ਦੀਆਂ ਤਿਆਰੀਆਂ ਮੁਕੰਮਲ

RNI NEWS-ਭਾਰਤ ਬਚਾਓ ਦਲਿਤ ਮੰਚ ਵਲੋਂ ਸੀਏਏ ਵਿਰੁੱਧ ਦੁਆਬਾ ਪੱਧਰੀ ਐਕਸ਼ਨ ਦੀਆਂ ਤਿਆਰੀਆਂ ਮੁਕੰਮਲ

ਜਲੰਧਰ 14 ਫਰਵਰੀ (ਜਸਵਿੰਦਰ ਬੱਲ) ਭਾਰਤ ਬਚਾਓ ਦਲਿਤ ਮੰਚ ਵਲੋਂ 15 ਫਰਵਰੀ ਨੂੰ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਇਕੱਠੇ ਹੋ ਕੇ ਫਾਸ਼ੀ ਹਮਲਿਆਂ ਵਿਰੁੱਧ ਅਤੇ ਨਾਗਰਿਕ ਸੋਧ ਕਾਨੂੰਨ,ਕੌਮੀ ਆਬਾਦੀ ਰਜਿਸਟਰ ਅਤੇ ਕੌਮੀ ਨਾਗਰਿਕ ਰਜਿਸਟਰ ਨੂੰ ਰੱਦ ਕਰਵਾਉਣ ਲਈ ਦੁਆਬਾ ਪੱਧਰੀ ਕੀਤੇ ਜਾ ਰਹੇ ਮੁਜ਼ਾਹਰੇ ਦੀਆਂ ਤਿਆਰੀਆਂ ਮੁਕੰਮਲ ਹਨ ਇਸ ਵਿੱਚ ਵੱਡੀ ਗਿਣਤੀ ਲੋਕ ਸ਼ਾਮਿਲ ਹੋਣਗੇ ਭਾਰਤ ਬਚਾਓ ਦਲਿਤ ਮੰਚ ਦੇ ਆਗੂ ਸੁਖਵਿੰਦਰ ਕੋਟਲੀ,ਤਰਸੇਮ ਪੀਟਰ,ਨਛੱਤਰ ਨਾਥ ਸ਼ੇਰਗਿੱਲ ਅਨਿਲ ਬਾਘਾ ਅਤੇ ਜੋਗਿੰਦਰ ਸਿੰਘ ਮਾਨ ਨੇ ਇਹ ਜਾਣਕਾਰੀ ਦਿੰਦਿਆਂ ਕਿਹਾ ਕਿ ਮੋਦੀ ਸਰਕਾਰ ਆਰਐੱਸਐੱਸ ਵਲੋਂ ਦੇਸ਼ ਭਰ ਵਿਚ NRC CAA & NPR ਲਾਗੂ ਕੀਤਾ ਜਾ ਰਿਹਾ ਹੈ ਉਹ ਮੁਲਕ ਨੂੰ ਹਿੰਦੂ ਰਾਸ਼ਟਰ ਬਣਾੳੁਣਾ ਚਾਹੁੰਦੇ ਹਨ ਜਿਸ ਤਹਿਤ ੳੁਹ ਦਲਿਤਾਂ,ਘੱਟ ਗਿਣਤੀਅਾਂ ਘੁੰਮਤਰੂ ਅਤੇ ਅਾਦਿਵਾਸੀਅਾਂ ਨੂੰ ਨਿਸ਼ਾਨਾ ਬਣਾ ਰਹੇ ਹਨ ੳੁਹ ਮੌਜੂਦਾ ਸੰਵਿਧਾਨ ਨੂੰ ਖਤਮ ਕਰਕੇ ਮਨੂੰਸੰਮ੍ਰਿਤੀ ਨੂੰ ਸੰਵਿਧਾਨ ਬਣਾ ਕੇ ਲੋਕਾਂ ੳੁੱਪਰ ਥੋਪਣਾ ਚਾਹੁੰਦੇ ਹਨ ਦੇਸ਼ ਵਿੱਚ ੳੁੱਠ ਰਹੇ ਲੋਕਾਂ ਦੇ ਵਿਰੋਧ ਨੂੰ ਕਾਲੇ ਕਾਨੂੰਨਾਂ ਦੀ ਸ਼ਖਤੀ ਨਾਲ ਦਬਾੲਿਅਾ ਜਾ ਰਿਹਾ ਹੈ ਇਸ ਮੌਕੇ ਆਗੂਆਂ ਨੇ ਰਾਖਵੇਂਕਰਨ ਨਾਲ ਮੋਦੀ ਸਰਕਾਰ ਵਲੋਂ ਸੁਪਰੀਮ ਕੋਰਟ ਰਾਹੀਂ ਛੇੜਛਾੜ ਕਰਨ ਦੀ ਨਿਖੇਧੀ ਕਰਦਿਆਂ ਇਸ ਮਸਲੇ ਨੂੰ ਕੱਲ੍ਹ ਹੋਣ ਵਾਲੇ ਮੁਜ਼ਾਹਰੇ ਵਿੱਚ ਉਠਾਉਣ ਦਾ ਐਲਾਨ ਵੀ ਕੀਤਾ ਭਾਰਤ ਬਚਾਓ ਦਲਿਤ ਮੰਚ ਨੇ ਬਾਹਰ ਰਹਿ ਗਈਆਂ ਦਲਿਤ ਜਥੇਬੰਦੀਆਂ ਨੂੰ ਮੰਚ ਦਾ ਹਿੱਸਾ ਬਣਨ ਅਤੇ ਮੋਦੀ ਸਰਕਾਰ/ਆਰਐੱਸਐੱਸ ਦੇ ਫਾਸ਼ੀ ਹੱਲੇ ਖਿਲਾਫ ਇਕੱਠੇ ਹੋ ਕੇ ਸਾਂਝੇ ਰੂਪ ਵਿੱਚ ਮੈਦਾਨ ਵਿੱਚ ਨਿੱਤਰਨਾ ਸੱਦਾ ਦਿੱਤਾ।ਇਸ ਮੌਕੇ ਸਮੂਹ ਜਥੇਬੰਦੀਆਂ ਨੂੰ ਭਾਰਤ ਬਚਾਓ ਦਲਿਤ ਮੰਚ ਵਲੋਂ 15 ਫਰਵਰੀ ਨੂੰ ਜਲੰਧਰ ਵਿਖੇ ਦੁਆਬਾ ਪੱਧਰੀ ਮੁਜਾਹਰੇ ਵਿੱਚ ਸ਼ਾਮਿਲ ਹੋਣ ਦੀ ਅਪੀਲ ਵੀ ਕੀਤੀ ਗਈ

Leave a Reply

Your email address will not be published. Required fields are marked *