RNI NEWS-ਮਕਾਨ ਮਾਲਕ ਵਲੋਂ ਕਿਰਾਏਦਾਰ ਤੇ ਹਮਲਾ ਕਰਨ ਤੇ ਪੰਜਾਂ ਤਾ ਮੁਕੱਦਮਾ ਦਰਜ 


RNI NEWS-ਮਕਾਨ ਮਾਲਕ ਵਲੋਂ ਕਿਰਾਏਦਾਰ ਤੇ ਹਮਲਾ ਕਰਨ ਤੇ ਪੰਜਾਂ ਤਾ ਮੁਕੱਦਮਾ ਦਰਜ 

ਨਕੋਦਰ – ਸੁਖਵਿੰਦਰ ਸੋਹਲ/ਰਵੀ ਸੱਭਰਵਾਲ

ਸ਼ਾਮ ਲਾਲ ਪੁੱਤਰ ਉਮ ਪ੍ਰਕਾਸ਼ ਵਾਸੀ ਮੁਹੱਲਾ ਸੁੰਦਰ ਨਗਰ ਨਕੋਦਰ ਦੇ ਬਿਆਨਾਂ ਤੇ ਥਾਣਾ ਸਿਟੀ ਨਕੋਦਰ ਜਿਲਾ ਜਲੰਧਰ ਵਲੋਂ ਮਕਾਨ ਮਾਲਕ ਸਮੇਤ 5 ਵਿਅਕਤੀਆਂ ਤੇ ਕਿਰਾਏਦਾਰ ਤੇ ਹਮਲਾ ਕਰਨ ਤੇ ਮੁਕੱਦਮਾ ਸਰੇਦਸਤ ਜੁਰਮ 323,325,34 IPC ਤਹਿਤ ਦਰਜ ਕੀਤਾ ਗਿਆ ਹੈ ਇਸ ਮੌਕੇ ਤੇ ਸ਼ਾਮ ਲਾਲ ਨੇ ਦੱਸਿਆ ਕਿ ਮੈ ਉਕਤ ਪਤੇ ਦਾ ਰਹਿਣ ਵਾਲਾ ਹਾ ਤੇ ਡੈਟਿੰਗ ਪੈਟਿੰਗ ਦਾ ਕੰਮ ਕਰਦਾ ਹਾਂ ਮਿਤੀ 19-03-2021 ਨੂੰ ਵਕਤ ਕਰੀਬ 12:30 PM ਜਾ 01:00 PM ਦਾ ਹੋਵੇਗਾ ਮੈ ਆਪਣੇ ਮੋਟਰਸਾਇਕਲ ਨੰਬਰ PB08 – EB – 8319 ਮਾਰਕਾ CT – 100 ਤੇ ਸਾਵਰ ਹੋ ਕੇ ਮਲਸੀਆ ਸਾਇਡ ਤੋ ਨਕੋਦਰ ਸ਼ਹਿਰ ਨੂੰ ਆ ਰਿਹਾ ਸੀ ਤੇ ਜਦ ਮੈ ਗੁਰੂ ਨਾਨਕਪੁਰਾ ਮੁਹੱਲਾ ਤੋ ਥੋੜਾ ਅੱਗੇ ਪੁੱਜਾ ਤਾ ਪਿੱਛੇ 2 ਮੋਟਰਸਾਇਕਲ ਆ ਰਹੇ ਸੀ ਜਿਹਨਾ ਉੱਪਰ ਪੰਜ ਨੋਜਵਾਨ ਸਵਾਰ ਸੀ ਤੇ ਇਹਨਾ ਨੇ ਮੇਰੇ ਚੱਲਦੇ ਮੋਟਰ ਸਾਇਕਲ ਮਗਰ ਲੋਹੇ ਦਾ ਸਰੀਆ ਮਾਰਿਆ ਤੇ ਮੋਟਰਸਾਇਕਲ ਦੀ ਬਰੇਕ ਮਾਰ ਕੇ ਆਪਣਾ ਮੋਟਰਸਾਇਕਲ ਰੋਕ ਲਿਆ ਤੇ ਰੁਕਦੇ ਸਾਰ ਹੀ ਅੰਕੁਸ਼ ਭਾਇਆ ਪੁੱਤਰ ਰਮੇਸ਼ ਉਰਫ ਕੀੜੀ ਵਾਸੀ ਮੁਹੱਲਾ ਰਿਸ਼ੀ ਨਗਰ ਨਕੋਦਰ ਨੇ ਦਸਤੀ ਦਾਤਰ ਦਾ ਵਾਰ ਕੀਤਾ ਜੋ ਮੈ ਆਪਣੇ ਬਚਾ ਲਈ ਆਪਣਾ ਖੱਬਾ ਹੱਥ ਉਪਰ ਕੀਤਾ ਤੇ ਮੇਰੇ ਹੱਥ ਦੀ ਹਥੇਲੀ ਤੇ ਪੁੱਠਾ ਲੱਗਾ ਫਿਰ ਮੈ ਹੇਠਾ ਜਮੀਨ ਪਰ ਡਿੱਗ ਪਿਆ ਤੇ ਮੇਰੇ ਡਿੱਗੇ ਪਏ ਦੇ ਵਿਸ਼ਾਲ ਪੁੱਤਰ ਜੰਗ ਬਹਾਦਰ ਵਾਸੀ ਮੁਹੱਲਾ ਰਿਸੀ ਨਗਰ ਨਕੋਦਰ ਨੇ ਆਪਣੇ ਦਸਤੀ ਲੋਹੇ ਜਾ ਸਰੀਏ ਦਾ ਵਾਰ ਕੀਤਾ ਜੋ ਮੇਰੇ ਪਿੱਛੇ ਲੱਕ ਤੇ ਲੱਗਾ ਫਿਰ ਕੰਨੂ ਪੁੱਤਰ ਸੁਰਿੰਦਰ ਕਾਕਾ ਵਾਸੀ ਮੁਹੱਲਾ ਰਿਸ਼ੀ ਨਗਰ ਨਕੋਦਰ ਨੇ ਹੱਥ ਵਿੱਚ ਫੜੇ ਸਰੀਆ ਲੋਹਾ ਦਾ ਵਾਰ ਕੀਤਾ ਜੋ ਮੇਰੇ ਪਿੱਛੇ ਲੱਕ ਵਿੱਚ ਲੱਗਾ ਤੇ ਫਿਰ ਵਿਸ਼ਾਲ ਪੁੱਤਰ ਜੰਗ ਬਹਾਦਰ ਨੇ ਮੇਰੇ ਮੂੰਹ ਤੇ ਘਸੁੰਨ ਮਾਰਿਆ ਤੇ ਮੈ ਮਾਰ ਦਿੱਤਾ ਮਾਰ ਦਿੱਤਾ ਦਾ ਰੌਲਾ ਪਾਇਆ ਮਗਰ ਆ ਰਹੇ ਗੱਡੀ ਵਰਨਾ ਵਿੱਚ ਬੈਠੇ ਅਰੁਨ ਪੁੱਤਰ ਰਾਧੇਸ਼ਾਮ ਵਾਸੀ ਮਾਲੜੀ ਨਜਦੀਕ ਭੁੱਲਿਆ ਦਾ ਫਾਰਮ ਨਕੋਦਰ ਅਤੇ ਮੁਕੇਸ਼ ਪੁੱਤਰ ਸੁਭਾਸ਼ ਵਾਸੀ ਸੁੰਦਰ ਨਗਰ ਨਕੋਦਰ ਜਿੰਮੀ ਪੈਲਸ 3ਦੇ ਪਿੱਛਲੇ ਪਾਸੇ ਜੋ ਗੱਡੀ ਚਲਾ ਰਿਹਾ ਸੀ ਇਹ ਦੋਨੇ ਕਹਿੰਦੇ ਕਿ ਤੂੰ ਸਾਡੀ ਕੋਠੀ ਨਹੀਂ ਛੱਡਦਾ ਅਸੀ ਤੇਰੇ ਨਾਲ ਏਦਾ ਹੀ ਕਰਨੀ ਹੈ ਇਹ ਕਹਿ ਕੇ ਮੋਕਾ ਤੋ ਭੱਜ ਗਏ ਫਿਰ ਮੈ ਆਪਣੇ ਲੜਕੇ ਹਨੀ ਕੁੰਦੀ ਨੂੰ ਫੋਨ ਕੀਤਾ ਜਿਸਨੇ ਮੈਨੂੰ ਸਿਵਲ ਹਸਪਤਾਲ ਨਕੋਦਰ ਦਾਖਲ ਕਰਵਾਇਆ ਜਿੱਥੇ ਮੈ ਜੇਰੇ ਇਲਾਜ ਦਾਖਲ ਹਾ ਵਜਾ ਗੰਜਿਸ਼ ਇਹ ਹੈ ਕਿ ਮੈ ਮੁਕੇਸ਼ ਪੁੱਤਰ ਸੁਭਾਸ਼ ਉਕਤ ਦੀ ਕੋਠੀ ਕਿਰਾਏ ਤੇ ਲਈ ਹੋਈ ਹੈ ਜੋ ਹੁਣ ਤੱਕ ਸਾਡੀ ਦੋਵਾਂ ਧਿਰਾਂ ਦੀ ਰਾਜੀਨਾਮੇ ਦੀ ਗੱਲਬਾਤ ਚੱਲਦੀ ਰਹੀ ਹੈ ਜੋ ਸਿਰੇ ਨਹੀਂ ਚੜੀ 

Leave a Reply

Your email address will not be published. Required fields are marked *