RNI NEWS-ਮਰਹੂਮ ਵਿਜੇ ਮਰਵਾਹਾ ਦਾ ਬੇਟਾ ਸਮੀਰ ਮਰਵਾਹਾ ਗੋਲਡੀ ਸਰਬਸੰਮਤੀ ਨਾਲ ਗੀਤਾ ਭਵਨ ਸਭਾ ਟਰੱਸਟ ਦਾ ਪ੍ਰਧਾਨ ਚੁਣਿਆ


RNI NEWS-ਮਰਹੂਮ ਵਿਜੇ ਮਰਵਾਹਾ ਦਾ ਬੇਟਾ ਸਮੀਰ ਮਰਵਾਹਾ ਸਰਬਸੰਮਤੀ ਨਾਲ ਗੀਤਾ ਭਵਨ ਸਭਾ ਟਰੱਸਟ ਦਾ ਪ੍ਰਧਾਨ ਚੁਣਿਆ

ਜਲੰਧਰ (ਜਸਕੀਰਤ ਰਾਜਾ/ਦਲਵਿੰਦਰ ਸੋਹਲ)

ਉਨ੍ਹਾਂ ਦਾ ਬੇਟਾ ਸਮੀਰ ਮਰਵਾਹਾ ਗੋਲਡੀ ਹੁਣ ਮਰਹੂਮ ਵਿਜੇ ਮਰਵਾਹਾ ਦੀ ਸੇਵਾ ਕਾਰਜ ਨੂੰ ਜਾਰੀ ਰੱਖੇਗਾ ਜਿਨ੍ਹਾਂ ਨੇ 40 ਸਾਲ ਨਿਰਸਵਾਰਥ ਤੇ ਨਿਰਵਿਘਨ ਸੇਵਾ ਕਰਦਿਆਂ ਗੀਤਾ ਮੰਦਰ,ਆਦਰਸ਼ ਨਗਰ,ਜਲੰਧਰ ਵਿਖੇ ਬਤੌਰ ਮੁੱਖ ਸੇਵਾ ਨਿਭਾਈ ਸਮੀਰ ਮਰਵਾਹਾ ਨੂੰ ਸਰਬਸੰਮਤੀ ਨਾਲ ਅੱਜ ਸ਼ਾਮ ਨੂੰ ਗੀਤਾ ਮੰਦਰ,ਆਦਰਸ਼ ਨਗਰ ਵਿਖੇ ਹੋਈ ਗੀਤਾ ਭਵਨ ਸਭਾ ਟਰੱਸਟ ਦੀ ਬੈਠਕ ਦਾ ਪ੍ਰਧਾਨ ਚੁਣਿਆ ਗਿਆ ਦੱਸ ਦਈਏ ਕਿ ਨਵ-ਨਿਯੁਕਤ ਪ੍ਰਿੰਸੀਪਲ ਸਮੀਰ ਮਰਵਾਹਹਾ ਗੋਲਡੀ ਦੇ ਪਿਤਾ ਸ੍ਰੀ ਵਿਜੇ ਮਰਵਾਹਾ ਦੀ ਕੁਝ ਦਿਨ ਪਹਿਲਾਂ ਮੌਤ ਹੋ ਗਈ ਸੀ ਸ਼੍ਰੀ ਵਿਜੇ ਮਰਵਾਹਾ ਦੁਆਰਾ ਸਮਾਜ ਸੇਵਾ ਦੀਆਂ ਗਤੀਵਿਧੀਆਂ ਵਿੱਚ ਪਾਏ ਯੋਗਦਾਨ ਨੂੰ ਭੁੱਲਿਆ ਨਹੀਂ ਜਾ ਸਕਦਾ ਅੱਜ ਸ਼ਾਮ ਟਰੱਸਟ ਦੀ ਮੀਟਿੰਗ ਗੀਤਾ ਮੰਦਰ ਆਦਰਸ਼ ਨਗਰ ਵਿਖੇ ਹੋਈ ਜਿਸ ਵਿਚ ਸਾਬਕਾ ਮੰਤਰੀ ਮਨੋਰੰਜਨ ਕਾਲੀਆ,ਸਾਬਕਾ ਸੀਨੀਅਰ ਡਿਪਟੀ ਮੇਅਰ ਕਮਲਜੀਤ ਸਿੰਘ ਭਾਟੀਆ,ਟਰੱਸਟੀ ਸੁਨੀਲ ਮਲਹੋਤਰਾ,ਸੁਰੇਸ਼ ਸੇਠੀ,ਰਾਜ ਕੱਕੜ,ਸੁਰੇਂਦਰ ਸੋਨਿਕ,ਨਰਿੰਦਰ ਵਰਮਾ,ਰਾਜੀਵ ਚੋਪੜਾ,ਜਗਮੋਹਨ ਗੁਲਾਟੀ,ਵੇਦ ਪ੍ਰਕਾਸ਼,ਉਪਕਾਰ ਕਲੱਬ ਤੋਂ ਐਡਵੋਕੇਟ ਬ੍ਰਜੇਸ਼ ਚੋਪੜਾ,ਅਸ਼ਵਨੀ ਬਾਟਾ,ਸ਼ੈਂਟੀ ਸ਼ਾਮਲ ਹੋਏ ਗੁਰਾਇਆ ਅਤੇ ਹੋਰ ਪਤਵੰਤੇ ਹਾਜ਼ਰ ਸਨ ਬੈਠਕ ਵਿਚ ਟਰੱਸਟ ਦੇ ਜਨਰਲ ਸੱਕਤਰ ਵਿਕਰਮ ਕੁੰਦਰਾ ਨੇ ਸਮੀਰ ਮਰਵਾਹਾ ਗੋਲਡੀ ਨੂੰ ਪ੍ਰਧਾਨ ਦੇ ਅਹੁਦੇ ਲਈ ਨਾਮਜ਼ਦ ਕੀਤਾ ਜਦੋਂਕਿ ਸਾਰੇ ਟਰੱਸਟੀਆਂ ਨੇ ਸਰਬਸੰਮਤੀ ਨਾਲ ਸਹਿਮਤੀ ਦਿੱਤੀ ਗੀਤਾ ਮੰਦਰ,ਆਦਰਸ਼ ਨਗਰ ਦੇ ਨਵਨਿਯੁਕਤ ਮੁਖੀ ਸਮੀਰ ਮਰਵਾਹਾ ਗੋਲਡੀ ਨੂੰ ਮਾਤਾ ਦੀ ਚੁਨਰੀ ਦਾ ਸਿਰੋਪਾਓ ਬਖਸ਼ਿਆ ਗਿਆ ਜਤਿੰਦਰ ਮਹਿੰਦੀਰੱਤਾ (ਕਾਲੀ),ਮਰਾਜਨ ਗੁਪਤਾ,ਹਰਵਿੰਦਰ ਭਾਟੀਆ,ਪਂਕਜ ਸਲੂਜਾ,ਸੰਜੀਵ ਮਿੰਟੂ,ਕਰਨ ਵਰਮਾ, ਹਰਜਿੰਦਰ ਲੱਡਾ,ਕਮਲ ਸਿੱਕਾ,ਅਜੈ ਮਰਵਾਹਾ,ਸ਼ਾਦੀ ਲਾਲ ਧੀਰ, ਪ੍ਰਦਿਯੂਮਨ ਅਤੇ ਹੋਰਾਂ ਨੇ ਸਮੀਰ ਮਰਵਾਹਾ ਦਾ ਸਵਾਗਤ ਕਰਨ ਲਈ ਗੁਲਦਸਤਾ ਭੇਟ ਕੀਤਾ ਸਮੀਰ ਮਰਵਾਹਾ ਨੇ ਸਮੂਹ ਟ੍ਰਸਟ ਅਤੇ ਮੈਂਬਰਾਂ ਨੂੰ ਮੁਖੀ ਨਿਯੁਕਤ ਕੀਤੇ ਜਾਣ ਤੇ ਧੰਨਵਾਦ ਕੀਤਾ ਸਮੀਰ ਮਰਵਾਹਾ ਨੇ ਕਿਹਾ ਕਿ ਉਹ ਟਰੱਸਟੀਆਂ ਦੁਆਰਾ ਉਨ੍ਹਾਂ ਨੂੰ ਦਰਸਾਏ ਗਏ ਭਰੋਸੇ ਨੂੰ ਪੂਰਾ ਕਰਨ ਲਈ ਦਿਨ ਰਾਤ ਇੱਕ ਕਰਨਗੇ ਸਮੀਰ ਮਰਵਾਹਾ ਨੇ ਕਿਹਾ ਕਿ ਉਹ ਸਾਰੇ ਮੈਂਬਰਾਂ ਅਤੇ ਹਰ ਵਰਗ ਨਾਲ ਸਮਾਜਿਕ ਕਾਰਜਾਂ ਨੂੰ ਅੱਗੇ ਤੋਰਨਗੇ

Leave a Reply

Your email address will not be published. Required fields are marked *