RNI NEWS :- ਮਲਸੀਆਂ ਚੌਂਕੀ ਦੀ ਪੁਲਿਸ ਨੇ 20 ਗ੍ਰਾਮ ਹੈਰੋਇਨ ਸਮੇਤ 2 ਵਿਅਕਤੀਆਂ ਨੂੰ ਕੀਤਾ ਕਾਬੂ

ਕਾਬੂ ਕੀਤੇ ਮੁਲਜ਼ਮ ਪਿੱਛਲੇ ਇੱਕ ਸਾਲ ਤੋਂ ਕਰਦੇ ਆ ਰਹੇ ਹੈਰੋਇਨ ਵੇਚਣ ਦਾ ਧੰਦਾ

ਸ਼ਾਹਕੋਟ/ਮਲਸੀਆਂ  (ਏ.ਐੱਸ ਅਰੋੜਾ,ਸਾਬੀ ਸ਼ਾਹਕੋਟ) 

ਸ. ਨਵਜੋਤ ਸਿੰਘ ਮਾਹਲ ਐੱਸ.ਐੱਸ.ਪੀ. ਜਲੰਧਰ (ਦਿਹਾਤੀ) ਦੀਆਂ ਹਦਾਇਤਾ ਤੇ ਸ. ਰਾਜਵੀਰ ਸਿੰਘ ਪੁਲਿਸ ਕਪਤਾਨ ਇੰਨਵੈਸਟੀਗੇਸ਼ਨ ਜਲੰਧਰ ਦਿਹਾਤੀ ਅਤੇ ਸ੍ਰੀ ਪਿਆਰਾ ਸਿੰਘ ਥਿੰਦ ਡੀ.ਐੱਸ.ਪੀ. ਸਬ ਡਵੀਜਨ ਸ਼ਾਹਕੋਟ ਦੀਆਂ ਦੇ ਦਿਸ਼ਾ-ਨਿਰਦੇਸ਼ਾ ਅਨੁਸਾਰ ਪੁਲਿਸ ਵੱਲੋਂ ਮਾੜੇ ਅਨਸਰਾਂ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਸਬ ਇੰਸਪੈਕਟਰ ਸੁਰਿੰਦਰ ਕੁਮਾਰ ਕੰਬੋਜ਼ ਐੱਸ.ਐੱਚ.ਓ. ਥਾਣਾ ਸ਼ਾਹਕੋਟ ਦੀ ਅਗਵਾਈ ‘ਚ ਮਲਸੀਆਂ ਚੌਂਕੀ ਦੀ ਪੁਲਿਸ ਨੇ 20 ਗ੍ਰਾਮ ਹੈਰੋਇਨ, ਇੱਕ ਮੋਟਰਸਾਈਕਲ ਸਮੇਤ 2 ਵਿਅਕਤੀਆ ਨੂੰ ਗ੍ਰਿਫਤਾਰ ਕਰਕੇ ਵੱਡੀ ਸਫਲਤਾ ਪ੍ਰਾਪਤ ਕੀਤੀ ਹੈ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਬ ਇੰਸਪੈਕਟਰ ਸੁਰਿੰਦਰ ਕੁਮਾਰ ਕੰਬੋਜ਼ ਐੱਸ.ਐੱਚ.ਓ. ਥਾਣਾ ਸ਼ਾਹਕੋਟ ਨੇ ਦੱਸਿਆ ਕਿ ਏਐੱਸਆਈ ਸੰਜੀਵਨ ਸਿੰਘ ਇੰਚਾਰਜ ਚੌਕੀ ਮਲਸੀਆ ਥਾਣਾ ਸ਼ਾਹਕੋਟ ਨੇ ਸਮੇਤ ਪੁਲਿਸ ਪਾਰਟੀ ਦੇ ਨਜਦੀਕ ਸੀਬੀਆ ਪੈਲਸ ਮਲਸੀਆ ਤੋਂ ਜਸਵੀਰ ਉਰਫ ਵਿੱਕੀ ਪੁੱਤਰ ਕੇਵਲ ਵਾਸੀ ਸਲੈਚਾਂ ਥਾਣਾ ਸ਼ਾਹਕੋਟ ਅਤੇ ਦੀਪਕ ਨਾਹਰ ਉਰਫ ਦੀਪੂ ਪੁੱਤਰ ਜਸਵੰਤ ਰਾਮ ਵਾਸੀ ਸਲੈਚਾ ਥਾਣਾ ਸ਼ਾਹਕੋਟ ਨੂੰ ਸਮੇਤ ਮੋਟਰ – ਸਾਈਕਲ ਸੀ.ਟੀ.-100 ਨੰਬਰ ਪੀ.ਬੀ.08-ਈ.ਬੀ.-6999 ਸਮੇਤ ਕਾਬੂ ਕਰਕੇ ਜਾਂਚ ਕੀਤੀ ਤਾਂ ਜਸਵੀਰ ਉਰਫ ਵਿੱਕੀ ਪਾਸੋ 15 ਗ੍ਰਾਮ ਹੈਰੋਇਨ ਅਤੇ ਦੀਪਕ ਉਰਫ ਦੀਪੂ ਪਾਸੋ 5 ਗ੍ਰਾਮ ਹੈਰੋਇਨ ਕੁੱਲ 20 ਗ੍ਰਾਮ ਹੈਰੋਇਨ ਬ੍ਰਾਮਦ ਕੀਤੀ ਗਈ ਹੈ, ਜਿਨਾਂ ਖਿਲਾਫ ਪੁਲਿਸ ਨੇ ਮੁਕੱਦਮਾ ਨੰਬਰ 185 ਮਿਤੀ 16-08-2019 ਜ਼ੁਰਮ 21-61-85 ਐਨ.ਡੀ.ਪੀ.ਐੱਸ. ਐਕਟ ਤਹਿਤ ਥਾਣਾ ਸ਼ਾਹਕੋਟ ਵਿਖੇ ਕੇਸ ਦਰਜ ਕੀਤਾ ਗਿਆ ਹੈ। ਉਨਾਂ ਦੱਸਿਆ ਕਿ ਪੁੱਛਗਿੱਛ ਦੌਰਾਨ ਦੋਸ਼ੀ ਜਸਵੀਰ ਉਰਫ ਵਿੱਕੀ (ਉਮਰ 31 ਸਾਲ) ਅਤੇ ਦੀਪਕ ਨਾਹਰ ਉਰਫ ਦੀਪੂ (ਉਮਰ 16 ਸਾਲ) ਨੇ ਦੱਸਿਆ ਕਿ ਉਹ ਪਿੱਛਲੇ ਕਰੀਬ 1 ਸਾਲ ਤੋਂ ਹੈਰੋਇਨ ਵੇਚਣ ਦਾ ਕੰਮ ਕਰਦੇ ਹਨ ਜੋ ਉਹ ਇਹ ਹੈਰੋਇਨ ਮਹਿਤਪੁਰ ਤੋਂ ਕਿਸੇ ਨਾਮਲੂਮ ਵਿਅਕਤੀ ਪਾਸੋ ਲੈ ਕੇ ਆਉਦੇ ਹਨ ਅਤੇ ਸ਼ਾਹਕੋਟ ਦੇ ਏਰੀਆ ਵਿੱਚ ਸਪਲਾਈ ਕਰਦੇ ਹਨ। ਉਨਾਂ ਦੱਸਿਆ ਕਿ ਇਨਾਂ ਪਾਸੋ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ।

Leave a Reply

Your email address will not be published. Required fields are marked *