RNI NEWS : – ਮਲਸੀਆਂ ’ਚ ਬੰਦ ਦਾ ਦਿਸਿਆ ਖਾਸਾ ਅਸਰ, ਰਵਿਦਾਸ ਅਤੇ ਵਾਲਮੀਕਿ ਭਾਈਚਾਰੇ ਨੇ ਕੀਤਾ ਰੋਸ ਪ੍ਰਗਟ

RNI NEWS : – ਮਲਸੀਆਂ ’ਚ ਬੰਦ ਦਾ ਦਿਸਿਆ ਖਾਸਾ ਅਸਰ, ਰਵਿਦਾਸ ਅਤੇ ਵਾਲਮੀਕਿ ਭਾਈਚਾਰੇ ਨੇ ਕੀਤਾ ਰੋਸ ਪ੍ਰਗਟ

ਸ਼ਾਹਕੋਟ/ਮਲਸੀਆਂ (ਏ.ਐੱਸ. ਸਚਦੇਵਾ/ਸਾਹਬੀ/ਅਮਨਪ੍ਰੀਤ ਸੋਨੂੰ)

ਦਿੱਲੀ ਦੇ ਤੁਗਲਕਾਬਾਦ ਵਿਖੇ ਸੁਪਰੀਮ ਕੋਰਟ ਦੇ ਆਦੇਸ਼ਾ ’ਤੇ ਸ਼੍ਰੀ ਗੁਰੂ ਰਵਿਦਾਸ ਮੰਦਰ ਨੂੰ ਢਹਿਢੇਰੀ ਕਰਨ ਦੇ ਰੋਸ ਵਜੋ ਅੱਜ ਮਲਸੀਆਂ ’ਚ ਵੀ ਖਾਸਾ ਅਸਰ ਵੇਖਣ ਨੂੰ ਮਿਲਿਆ। ਇਸ ਮੌਕੇ ਦਿਹਾਤੀ ਮਜ਼ਦੂਰ ਸਭਾ ਦੇ ਜ਼ਿਲਾ ਪ੍ਰਧਾਨ ਕਾਮਰੇਡ ਨਿਰਮਲ ਸਹੋਤਾ ਮਲਸੀਆਂ ਅਤੇ ਬਸਪਾ ਆਗੂ ਰਾਜ ਕੁਮਾਰ ਭੁੱਟੋ ਦੀ ਅਗਵਾਈ ’ਚ ਵੱਡੀ ਗਿਣਤੀ ’ਚ ਇਕੱਤਰ ਹੋਏ ਰਵਿਦਾਸ ਅਤੇ ਵਾਲਮੀਕਿ ਭਾਈਚਾਰੇ ਵੱਲੋਂ ਮਲਸੀਆਂ ਦੇ ਬਜ਼ਾਰ ਬੰਦ ਕਰਵਾਉਣ ਉਪਰੰਤ ਮਲਸੀਆਂ ਚੌਂਕ ਵਿਚ ਸੜਕ ’ਤੇ ਬੈਠ ਕੇ ਕੇਂਦਰ ਦੀ ਭਾਜਪਾ ਸਰਕਾਰ ਖਿਲਾਫ਼ ਜੰਮ੍ਹ ਕੇ ਨਾਅਰੇਬਾਜ਼ੀ ਕੀਤੀ। ਇਸ ਮੌਕੇ ਆਗੂਆਂ ਨੇ ਕੇਂਦਰ ਸਰਕਾਰ ਨੂੰ ਤਾੜਨਾ ਦਿੰਦਿਆਂ ਕਿਹਾ ਕਿ ਜੇਕਰ ਮੋਦੀ ਸਰਕਾਰ ਨੇ ਦਿੱਲੀ ’ਚ ਪ੍ਰਚੀਨ ਮੰਦਰ ਨੂੰ ਇੰਨ-ਬਿੰਨ ਮੁੜ ਤਿਆਰ ਨਾ ਕੀਤਾ ਤਾਂ ਆਉਣ ਵਾਲੇ ਸਮੇਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ, ਜਿਸ ਦੀ ਜਿੰਮੇਵਾਰੀ ਕੇਂਦਰ ਸਰਕਾਰ ਦੀ ਹੋਵੇਗੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਕਾ. ਬਲਵਿੰਦਰ ਸਿੰਘ ਸਿੱਧੂ, ਕਾ. ਸਤਪਾਲ ਮੁਰੀਦਵਾਲ, ਪਰਮਜੀਤ ਸਿੰਘ ਤਲਵੰਡੀ ਮਾਧੋ, ਗੁਰਪ੍ਰੀਤ ਸਿੰਘ ਮੱਲੀਵਾਲ, ਰਕੇਸ਼ ਕੁਮਾਰ ਸੂਦ, ਸੰਦੀਪ ਕੁਮਾਰ ਮੀਏਂਵਾਲ, ਮਨਦੀਪ, ਸਰਬਜੀਤ ਸਿੰਘ ਸਾਹਬੀ, ਬਲਵਿੰਦਰ ਸਿੰਘ ਰਾਮਪੁਰ, ਸਵਿੰਦਰ ਸਿੰਘ ਸੋਨੂੰ, ਡਾ. ਹੈਪੀ, ਰਾਜ ਕੁਮਾਰ ਨੰਬਰਦਾਰ, ਮੇਜਰ ਘਾਰੂ, ਜਗਜੀਤ ਸਿੰਘ, ਤਰਸੇਮ ਸਿੰਘ ਮੋਤੀਪੁਰ, ਵਰਿੰਦਰ ਪੁਆਰ, ਡਾ. ਸੁਰਜੀਤ ਮੀਏਂਵਾਲ, ਸੁਰਜੀਤ ਸਿੰਘ ਮਲਸੀਆਂ, ਕਰਨਬੀਰ ਸਿੰਘ ਕੰਬੋਜ, ਅਵਤਾਰ ਸਿੰਘ ਬਿੱਲੂ ਆਦਿ ਹਾਜ਼ਰ ਸਨ

Leave a Reply

Your email address will not be published. Required fields are marked *