RNI NEWS-ਡੀਸੀ ਜਲੰਧਰ ਨੇ ਨਕੋਦਰ ਦੌਰੇ ਦੌਰਾਨ ਕਰਫਿਊ ਸਬੰਧੀ ਲਿਆ ਪ੍ਰਬੰਧਾਂ ਦਾ ਜਾਇਜਾ


RNI NEWS-DC Jalandhar reviews curfew arrangements during Nakodar tour

ਨਕੋਦਰ (ਸੁਖਵਿੰਦਰ ਸੋਹਲ/ਸਰਬਜੀਤ ਸਿੰਘ/ਟੋਨੀ ਅਰੋੜਾ) ਅੱਜ ਨਕੋਦਰ ਵਿਖੇ ਤਹਿਸੀਲ ਕੰਪਲੈਕਸ ਵਿੱਚ ਸਟਾਕਿਸਟਾਂ ਤੇ ਪ੍ਰਚੂਨ ਦੁਕਾਨਦਾਰਾਂ ਨਾਲ ਮੀਟਿੰਗ ਕਰਦਿਆਂ ਡਿਪਟੀ ਕਮਿਸ਼ਨਰ ਸ੍ਰੀ ਵਰਿੰਦਰ ਸ਼ਰਮਾ ਨੇ ਕਿਹਾ ਕਿ ਜਲੰਧਰ ਜ਼ਿਲ੍ਹੇ ਦੇ ਵੱਖ-ਵੱਖ ਖੇਤਰਾਂ ਨੂੰ ਵੰਡ ਕੇ ਦੁਕਾਨਦਾਰਾਂ ਨੂੰ ਲੋਕਾਂ ਦੇ ਘਰਾਂ ਤੱਕ ਕਰਿਆਨਾ,ਸਬਜ਼ੀਆਂ ਦੁੱਧ ਤੋਂ ਇਲਾਵਾ ਦਵਾਈਆਂ ਪਹੁੰਚਾਉਣ ਲਈ ਕਰਫਿਊ ਪਾਸ ਜਾਰੀ ਕੀਤੇ ਗਏ ਹਨ ਜਿਨ੍ਹਾਂ ਦੁਕਾਨਦਾਰਾਂ ਨੂੰ ਪਾਸ ਜਾਰੀ ਕੀਤੇ ਗਏ ਹਨ ਉਨ੍ਹਾਂ ਦੇ ਫੋਨ ਨੰਬਰ ਜਨਤਕ ਕਰ ਦਿੱਤੇ ਗਏ ਹਨ ਤਾਂ ਕਿ ਸ਼ਹਿਰ ਦੇ ਲੋਕ ਇਨ੍ਹਾਂ ਨੰਬਰਾਂ ਤੇ ਆਪਣੀ ਲੋੜ ਦਾ ਸਾਮਾਨ ਫੋਨ ਕਰਕੇ ਆਪਣੇ ਘਰਾਂ ਤੱਕ ਮੰਗਵਾ ਸਕਣ ਇਸ ਮੌਕੇ ਮਾਣਯੋਗ ਡਿਪਟੀ ਕਮਿਸ਼ਨਰ ਅਤੇ ਐਸਐਸਪੀ ਜਲੰਧਰ ਦਿਹਾਤੀ ਨਵਜੋਤ ਸਿੰਘ ਮਾਹਲ ਨੇ ਕਿਹਾ ਕਿ ਇਹ ਪ੍ਰਕਿਰਿਆ ਲੋਕਾਂ ਦੀਆਂ ਜ਼ਰੂਰਤਾਂ ਨੂੰ ਜਿੱਥੇ ਪੂਰਾ ਕਰੇਗੀ ਉੱਥੇ ਹੀ ਲੋਕਾਂ ਦੇ ਇਕੱਠ ਨੂੰ ਰੋਕਣ ਵਿਚ ਮਦਦਗਾਰ ਸਾਬਿਤ ਹੋਏਗੀ ਮਾਨਯੋਗ ਐਸਐਸਪੀ ਸਾਹਿਬ ਨੇ ਪ੍ਰੈੱਸ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਲੋਕਾਂ ਨੂੰ ਘਰਾਂ ਤੋਂ ਆਉਣ ਦੀ ਕਿਸੇ ਵੀ ਕੀਮਤ ਤੇ ਇਜਾਜ਼ਤ ਨਹੀਂ ਦਿੱਤੀ ਜਾਵੇਗੀ ਬਲਕਿ ਉਹ ਪ੍ਰਸ਼ਾਸਨ ਵੱਲੋਂ ਜਾਰੀ ਕੀਤੇ ਗਏ ਨੰਬਰਾਂ ਤੇ ਲੋੜ ਅਨੁਸਾਰ ਆਪਣੀਆਂ ਚੀਜ਼ਾਂ ਮੰਗਵਾ ਸਕਣਗੇ ਇਸ ਤੋਂ ਇਲਾਵਾ ਫਲ ਸਬਜ਼ੀਆਂ ਦੁੱਧ ਅਤੇ ਸਫ਼ਾਈ ਕਾਮਿਆਂ ਨੂੰ ਕਿਸੀ ਵੀ ਕੀਮਤ ਤੇ ਰੋਕਿਆ ਨਹੀਂ ਜਾਵੇਗਾ ਉਨ੍ਹਾਂ ਕਿਹਾ ਕਿ ਦਵਾਈ ਵਿਕਰੇਤਾਵਾਂ ਨੂੰ ਵੱਖ ਵੱਖ ਇਲਾਕੇ ਅਲਾਟ ਕੀਤੇ ਗਏ ਹਨ ਅਤੇ ਦਵਾਈ ਵਿਕਰੇਤਾਵਾਂ ਦੇ ਨੰਬਰ ਵੀ ਜਨਤਕ ਕੀਤੇ ਗਏ ਹਨ ਤਾਂ ਜੋ ਉਹ ਇਲਾਕੇ ਵਿੱਚ ਦਵਾਈਆਂ ਦਾ ਵਿਤਰਣ ਕਰ ਸਕਣ ਪਰ ਉਨ੍ਹਾਂ ਨੂੰ ਕਿਸੇ ਵੀ ਹਾਲਤ ਵਿੱਚ ਦੁਕਾਨਾਂ ਖੋਲ੍ਹਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ ਅਗਰ ਕੋਈ ਵੀ ਵਿਅਕਤੀ ਦੁਕਾਨ ਖੋਲ੍ਹਦਾ ਪਾਇਆ ਗਿਆ ਤਾਂ ਉਸ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ
ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰੀ ਵਰਿੰਦਰ ਸ਼ਰਮਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਪਿੰਡਾਂ ਵਿੱਚ ਪੰਚਾਇਤਾਂ ਨੂੰ ਹਦਾਇਤਾਂ ਦਿੱਤੀਆਂ ਗਈਆਂ ਹਨ ਕਿ ਉਹ ਆਪਣੇ ਪਿੰਡ ਵਿੱਚ ਦੋ ਤਿੰਨ ਬੰਦਿਆਂ ਦੀ ਚੋਣ ਕਰਨ ਦੀ ਜੋ ਪਿੰਡ ਦੇ ਲੋਕਾਂ ਦੀਆਂ ਜ਼ਰੂਰਤਾਂ ਦਾ ਸਾਮਾਨ ਲੈਕੇ ਉਨ੍ਹਾਂ ਦੇ ਘਰਾਂ ਤੱਕ ਪਹੁੰਚਾਉਣ ਅਸੀਂ ਉਨ੍ਹਾਂ ਲੋਕਾਂ ਨੂੰ ਪਾਸ ਜਾਰੀ ਕਰਾਂਗੇ ਜੋ ਆਥਰਾਇਜ਼ ਦੁਕਾਨਦਾਰਾਂ ਕੋਲੋਂ ਸਾਮਾਨ ਲੈ ਕੇ ਲੋਕਾਂ ਤੱਕ ਪਹੁੰਚਾਉਣਗੇ
ਇਸ ਮੌਕੇ ਐਸਡੀਐਮ ਅਮਿਤ ਕੁਮਾਰ ਨਕੋਦਰ,ਐਸਡੀਐਮ ਸ਼ਾਹਕੋਟ ਸਰਬਜੀਤ ਰਾਏ ਡੀਐੱਸਪੀ ਸਪੈਸ਼ਲ ਬ੍ਰਾਂਚ,ਮੈਡਮ ਵਤਸਲਾ ਗੁਪਤਾ ਏਐੱਸਪੀ ਨਕੋਦਰ,ਅਮਨ ਸੈਣੀ ਐਸਐਚਓ ਥਾਣਾ ਸਿਟੀ ਨਕੋਦਰ,ਸਿਕੰਦਰ ਸਿੰਘ ਐਸਐਚਓ ਥਾਣਾ ਸਦਰ ਨਕੋਦਰ,ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਵਿਧਾਇਕ ਸ਼ਾਹਕੋਟ,ਜਸਬੀਰ ਸਿੰਘ ਉੱਪਲ ਚੇਅਰਮੈਨ ਮਾਰਕੀਟ ਕਮੇਟੀ ਨਕੋਦਰ,ਇੰਸਪੈਕਟਰ ਦਲਜੀਤ ਸਿੰਘ ਫੂਡ ਇੰਸਪੈਕਟਰ,ਤਹਿਸੀਲਦਾਰ ਇੰਦਰਦੇਵ ਸਿੰਘ,ਐਸਐਚਓ ਮਹਿਤਪੁਰ ਲਖਵੀਰ ਸਿੰਘ,ਐਸਐਚਓ ਬਿਲਗਾ ਸਬ ਇੰਸਪੈਕਟਰ ਸੁਰਜੀਤ ਸਿੰਘ ਪੱਡਾ,ਡੀਐੱਸਪੀ ਸਬ ਡਿਵੀਜ਼ਨ ਸ਼ਾਹਕੋਟ ਪਿਆਰਾ ਸਿੰਘ,ਇੰਸਪੈਕਟਰ ਸਬ ਡਵੀਜ਼ਨ ਸ਼ਾਹਕੋਟ ਸੁਰਿੰਦਰ ਕੁਮਾਰ ਕੰਬੋਜ ਅਤੇ ਵੱਡੀ ਗਿਣਤੀ ਵਿੱਚ ਵੱਖ ਵੱਖ ਵਿਭਾਗਾਂ ਦੇ ਅਫ਼ਸਰ ਹਾਜ਼ਰ ਸਨ

Leave a Reply

Your email address will not be published. Required fields are marked *